when pornographic videos : ਮੋਹਾਲੀ ਦੇ ਫੇਜ਼-4 ‘ਚ ਸਥਿਤ ਇਕ ਪ੍ਰਾਈਵੇਟ ਸਕੂਲ ਦੀ ਆਨਲਾਈਨ ਕਲਾਸ ਦੌਰਾਨ ਇਕ ਵਿਦਿਆਰਥੀ ਦੀ ਯੂਜ਼ਰ ਆਈ. ਡੀ. ਤੋਂ ਅਸ਼ਲੀਲ ਵੀਡੀਓ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ‘ਚ ਮਾਪਿਆਂ ਨੇ ਵੀਡੀਓ ਬਣਾ ਕੇ ਸਕੂਲ ਨੂੰ ਦਿੱਤਾ ਹੈ। ਇਸ ‘ਤੇ ਸਕੂਲ ਪ੍ਰਬੰਧਕਾਂ ਨੇ ਸਾਈਬਰ ਸੈੱਲ ਵਾਲਿਆਂ ਨੂੰ ਸ਼ਿਕਾਇਤ ਦਿੱਤੀ ਹੈ। ਦੂਜੇ ਪਾਸੇ ਸਿੱਖਿਆ ਵਿਭਾਗ ਵਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਸਿੱਖਿਆ ਵਿਭਾਗ ਦੀ ਟੀਮ ਨੇ ਡੀ. ਈ. ਓ. ਹਿੰਮਤ ਸਿੰਘ ਦੀ ਅਗਵਾਈ ‘ਚ ਮਾਮਲੇ ਦੀ ਜਾਂਚ ਲਈ ਸਕੂਲ ਦਾ ਦੋਰਾ ਕੀਤਾ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀਆਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਮਾਮਲਾ ਕਲਾਸ 7ਵੀਂ ਦੇ ਗਰੁੱਪ ਦਾ ਸਾਹਮਣੇ ਆਇਆ ਹੈ। ਆਨਲਾਈਨ ਕਲਾਸ ਦੇ ਗਰੁੱਪ ‘ਚ ਲਗਭਗ 100 ਵਿਦਿਆਰਥੀ ਹਨ। ਆਨਲਾਈਨ ਪੜ੍ਹਾਈ ਦੌਰਾਨ ਕਿਸੇ ਦੀ ਆਈ. ਡੀ. ਤੋਂ ਅਚਾਨਕ ਅਸ਼ਲੀਲ ਵੀਡੀਓ ਸਕ੍ਰੀਨ ‘ਤੇ ਦਿਖਿਆ। ਜਦੋਂ ਆਨਲਾਈਨ ਕਲਾਸ ‘ਚ ਬੱਚਿਆਂ ਨਾਲ ਬੈਠੇ ਮਾਪਿਆਂ ਨੇ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਇਸ ਦਾ ਵੀਡੀਓ ਬਣਾ ਲਿਆ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਸਕੂਲ ਦੀ ਮੈਨੇਜਮੈਂਟ ਦੇ ਸਾਹਮਣੇ ਲਿਆਇਆ ਗਿਆ।
ਮਾਪਿਆਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੇ ਬੱਚਿਆਂ ‘ਤੇ ਬੁਰਾ ਅਸਰ ਪੈ ਰਿਹਾ ਹੈ। ਇਸ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਉਸ ਬੱਚੇ ਨਾਲ ਵੀਡੀਓ ਕਾਲ ਕੀਤੀ, ਜਿਸ ਦੀ ਆਈ. ਡੀ. ‘ਤੇ ਅਸ਼ਲੀਲ ਵੀਡੀਓ ਦਿਖਿਆ ਸੀ। ਉਸ ਸਮੇਂ ਬੱਚਾ ਆਪਣੇ ਮਾਪਿਆਂ ਨਾਲ ਸੀ।ਇੰਝ ਲੱਗ ਰਿਹਾ ਹੈ ਕਿ ਬੱਚੇ ਦੀ ਯੂਜ਼ਰ ਆਈ. ਡੀ. ਦਾ ਕਿਸੇ ਨੇ ਗਲਤ ਇਸਤੇਮਾਲ ਕੀਤਾ ਹੈ। ਸਾਈਬਰ ਸੈੱਲ ਦੀ ਰਿਪੋਰਟ ‘ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।