ss rajamouli corona negative:ਬਾਹੂਬਲੀ ਫਿਲਮ ਦੇ ਡਾਇਰੈਕਟਰ ਐਸਐਸ ਰਾਜਾਮੌਲੀ ਦੇ ਫੈਨਜ਼ ਦੇ ਲਈ ਗੁਡਨਿਊਜ ਹੈ।ਦੋ ਹਫਤਿਆਂ ਤੱਕ ਕੁਆਰੰਟੀਨ ਵਿੱਚ ਰਹਿਣ ਤੋਂ ਬਾਅਦ ਹੁਣ ਉਹ ਕੋਰੋਨਾ ਵਾਇਰਸ ਨੈਗੇਟਿਵ ਪਾਏ ਗਏ ਹਨ।ਉਨ੍ਹਾਂ ਦੇ ਨਾਲ ਉਨ੍ਹਾਂ ਦਾ ਪਰਿਵਾਰ ਵੀ ਕੋਵਿਡ-19 ਨੈਗੇਟਿਵ ਨਿਕਲਿਆ ਹੈ।ਰਾਜਾਮੌਲੀ ਨੇ ਟਵੀਟ ਕਰ ਇਹ ਜਾਣਕਾਰੀ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਟਵੀਟ ਵਿੱਚ ਲਿਖਿਆ’ ਕੁਆਰੰਟੀਨ ਦੇ ਦੋ ਹਫਤਿਆਂ ਨੂੰ ਪੂਰਾ ਕਰ ਲਿਆ ਹੈ।ਕੋਈ ਲੱਛਣ ਨਹੀਂ ਹੈ। ਟੈਸਟ ਕੀਤਾ ਤਾਂ ਪਾਇਆ ਕਿ ਅਸੀਂ ਸਾਰੇ ਕੋਰੋਨਾ ਨੈਗੇਟਿਵ ਹਾਂ।ਡਾਕਟਰ ਨੇ ਕਿਹਾ ਕਿ ਅਸੀਂ ਅੱਜ ਤੋਂ ਤਿੰਨ ਹਫਤਿਆਂ ਤੱਕ ਇੰਤਜ਼ਾਰ ਕਰਨਾ ਹੈ ਕਿ ਕੀ ਪਤਾ ਚਲੇ ਕਿ ਅਸੀਂ ਪਲਾਜਮਾ ਡੋਨੇਸ਼ਨ ਦੇ ਲਈ ਐਂਟੀਬਾਡੀਜ ਡੈਵਲਪ ਕੀਤੇ ਹਨ। ਰਾਜਾਮੌਲੀ ਦੇ ਠੀਕ ਹੋਣ ਦੀ ਖਬਰ ਨੂੰ ਜਾਣ ਕੇ ਡਾਇਰੈਕਟਰ ਦੇ ਫੈਨਜ਼ ਨੇ ਸੁੱਖ ਦਾ ਸਾਂਹ ਲਿਆ ਹੈ।

29 ਜੁਲਾਈ ਨੂੰ ਰਾਜਾਮੌਲੀ ਨੇ ਟਵੀਟ ਕਰ ਦੱਸਿਆ ਸੀ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਫੈਮਿਲੀ ਮੈਂਬਰਸ ਨੂੰ ਹਲਕਾ ਬੁਖਾਰ ਹੋਇਆ ਜਿਸ ਤੋਂ ਬਾਅਦ ਡਾਕਟਰ ਦੀ ਸਲਾਹ ਤੇ ਸਾਰਿਆਂ ਨੇ ਖੁਦ ਨੂੰ ਹੌਮ ਕੁਆਰੰਟੀਨ ਕਰ ਲਿਆ।ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਸੀ ‘ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਕੁੱਝ ਦਿਨਾਂ ਤੋਂ ਬੁਖਾਰ ਹੈ, ਇਹ ਹੌਲੇ ਹੌਲੇ ਖੁਦ ਹੀ ਘੱਟ ਹੋ ਗਿਆ , ਜਦੋਂ ਅਸੀਂ ਟੈਸਟ ਕਰਵਾਇਆ ਤਾਂ ਪਤਾ ਚਲਿਆ ਕਿ ਸਾਨੂੰ ਕੋਰੋਨਾ ਦੇ ਹਲਕੇ ਲੱਛਣ ਪਾਏ ਗਏ ਹਨ। ਫਿਰ ਅਸੀਂ ਡਾਕਟਰਾਂ ਦੀ ਸਲਾਹ ਨਾਲ ਖੁਦ ਨੂੰ ਹੌਮ ਕੁਆਰਂਟੀਨ ਕਰ ਲਿਆ, ਸਾਡੇ ਸਾਰਿਆਂ ਵਿੱਚ ਫਿਲਹਾਲ ਕੋਈ ਲੱਛਣ ਨਹੀਂ ਹਨ ਅਤੇ ਵਧੀਆ ਮਹਿਸੂਸ ਕਰ ਰਹੇ ਹਾਂ ਪਰ ਫਿਰ ਵੀ ਅਸੀਂ ਪ੍ਰੀਕਾਸ਼ਨਜ਼ ਅਤੇ ਇੰਸਟਰਕਸ਼ਨਜ਼ ਫੋਲੋ ਕਰ ਰਹੇ ਹਾਂ। ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਜਲਦ ਹੀ ਐਂਟੀਬਾਡੀ ਡੈਵਲੱਪ ਹੋ ਤਾਂ ਕਿ ਅਸੀਂ ਪਲਾਜਮਾ ਡਾਨੇਟ ਕਰ ਸਕੀਏ।

ਉੱਥੇ ਹੀ ਰਾਜਾਮੌਲੀ ਦੇ ਵਰਕਫਰੰਟ ਦੀ ਗੱਲ ਕਰੀੲਟ ਤਾਂ ਉਨ੍ਹਾਂ ਦੀ ਅਪਕਮਿੰਗ ਫਿਲਮ ਆਰਆਰਆਰ ਹੈ।ਇਸ ਫਿਲਮ ਵਿੱਚ ਐਨਟੀ ਰਾਮਾ ਰਾਓ ਜੂਨੀਅਰ ਲੀਡ ਰੋਲ ਵਿੱਚ ਹੈ।ਫਿਲਮ ਵਿੱਚ ਰਾਮਚਰਣ, ਅਲੀਆ ਭੱਟ, ਅਜੇ ਦੇਵਗਨ ਅਤੇ ਸ਼ਰੇਆ ਸਰਨ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।ਇਸ ਫਿਲਮ ਵਿੱਚ ਅਜੇ ਦੇਵਗਨ ਅਤੇ ਆਲੀਆ ਭੱਟ ਸਾਊਥ ਇੰਡਸਟਰੀ ਵਿੱਚ ਆਪਣਾ ਡੈਬਿਊ ਕਰ ਰਹੇ ਹਨ। ਦੋਹਾਂ ਦੇ ਰੋਲ ਫਿਲਮ ਵਿੱਚ ਛੋਟੇ ਹਨ ਪਰ ਦਮਦਾਰ ਹਨ। ਇਸ ਫਿਲਮ ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।























