sushant court hearing cbi:ਸੁਸ਼ਾਂਤ ਸਿੰਘ ਰਾਜਪੂਤ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਅਹਿਮ ਸੁਣਵਾਈ ਚਲ ਰਹੀ ਹੈ। ਰਿਆ ਚਕਰਵਰਤੀ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਫੈਸਲਾ ਕਰੇਗਾ।ਇਸ ਪਟੀਸ਼ਨ ਵਿੱਚ ਅਦਾਕਾਰ ਨੇ ਆਪਣੇ ਖਿਲਾਫ ਪਟਨਾ ਵਿੱਚ ਦਰਜ ਕੇਸ ਨੂੰ ਮੁੰਬਈ ਵਿੱਚ ਟ੍ਰਾਂਸਫਰ ਕਰਨ ਦੀ ਅਪੀਲ ਕੀਤੀ ਹੈ।ਨਾਲ ਹੀ ਸੁਪਰੀਮ ਕੋਰਟ ਇਸ ਗੱਲ ਦਾ ਫੈਸਲਾ ਕਰੇਗਾ ਕਿ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਂਚ ਮੁੰਬਈ ਪੁਲਿਸ ਕਰੇਗੀ ਜਾਂ ਫਿਰ ਸੀਬੀਆਈ। ਬਿਹਾਰ ਸਰਾਕਾਰ ਨੇ ਸੁਪਰੀਮ ਕੋਰਟ ਵਿੱਚ ਦਰਜ ਕੀਤੀ ਲਿਖਤ ਦਲੀਲਾਂ-ਬਿਹਾਰ ਨੇ ਕਿਹਾ ਕਿ ਕੇਵਲ ਉਨ੍ਹਾਂ ਨੇ ਹੀ ਇਸ ਕੇਸ ਵਿੱਚ ਐਫਆਈਆਰ ਦਰਜ ਕੀਤੀ ਹੈ ਅਤੇ ਜਾਂਚ ਸੀਬੀਆਈ ਨੂੰ ਦੇ ਦਿੱਤੀ ਹੈ।ਇਸਲਈ ਰਿਆ ਦੀ ਟ੍ਰਾਂਸਫਰ ਪਟੀਸ਼ਨ ਬੇਅਸਰ ਹੈ ਅਤੇ ਇਸ ਨੂੰ ਖਾਰਿਜ ਕੀਤਾ ਜਾਵੇ।ਇਨ੍ਹਾਂ ਦਲੀਲਾਂ ਵਿੱਚ ਬਿਹਾਰ ਸਰਕਾਰ ਨੇ ਕਿਹਾ ਕਿ ਮੁੰਬਈ ਪੁਲਿਸ ਰਾਜਨੀਤਕ ਦਬਾਅ ਵਿੱਚ ਐਫਆਈਆਰ ਦਰਜ ਨਹੀਂ ਕਰ ਪਾ ਰਹਆਂ ਹਨ।ਮੁੰਬਈ ਪੁਲਿਸ ਨੇ ਜਾਂਚ ਵਿੱਚ ਬਿਹਾਰ ਪੁਲਿਸ ਦਾ ਸਾਥ ਨਹੀਂ ਕੀਤਾ।ਬਿਹਾਰ ਪੁਲਿਸ ਨੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੇ ਅਧਿਕਾਰ ਖੇਤਰ ਵਿੱਚ ਇਹ ਐਫਆਈਆਰ ਦਰਜ ਕੀਤੀ ਹੈ ਕਿਉਂਕਿ ਇਹ ਸ਼ਿਕਾਇਤ ਇੱਕ ਸਮਝਣ ਯੋਗ ਅਪਰਾਧ ਸੀ।
ਰਿਆ ਦੇ ਵਕੀਲ ਨੇ ਸੁਪਰੀਮ ਕੋਰਟ ਵਿੱਚ ਲਿਖਤ ਜਵਾਬ ਦਰਜ ਕੀਤਾ।ਕਿਹਾ ਬਿਹਾਰ ਸਰਕਾਰ ਦੁਆਰਾ ਦਰਜ ਐਫਆਈਆਰ ਗੈਰ ਕਾਨੂੰਨੀ ਹੈ। ਬਿਨ੍ਹਾਂ ਹੱਕ ਅਧਿਕਾਰ ਖੇਤਰ ਦੇ ਬਿਹਾਰ ਸਰਕਾਰ ਨੇ ਐਫਆਈਆਰ ਨੂੰ ਸੀਬੀਆਈ ਨੂੰ ਟ੍ਰਾਂਸਫਰ ਕਰ ਦਿੱਤਾ।ਇਸ ਮਾਮਲੇ ਵਿੱਚ ਉਨ੍ਹਾਂ ਦੇ ਖਿਲਾਫ ਕੋਈ ਵੀ ਸਬੂਤ ਨਹੀਂ ਹੈ।ਸੁਸ਼ਾਂਤ ਸਿੰਘ ਦੇ ਪਿਤਾ ਕੇਕੇ ਸਿੰਘ ਨੇ ਜੋ ਇਲਜਾਮ ਲਗਾਏ ਹਨ ਉਹ ਬਿਨ੍ਹਾਂ ਕਿਸੇ ਆਧਾਰ ਤੇ ਹਨ।ਬਿਹਾਰ ਪੁਲਿਸ ਇਸ ਮਾਮਲੇ ਵਿੱਚ ਜਿਆਦਾ ਤੋਂ ਜਿਆਦਾ ਜੀਰੋ ਐਫਆਈਆਰ ਦਰਜ ਕਰ ਸਕਦੀ ਸੀ। ਉਸ ਦੀ ਟ੍ਰਾਂਸਫਰ ਪਟੀਸ਼ਾਨ ਸੁਣਵਾਈ ਕਾਬਿਲ ਹੈ। ਰਿਆ ਨੇ ਕਿਹਾ ਕਿ ਜੇਕਰ ਮਾਮਲੇ ਨੂੰ ਸੀਬੀਆਈ ਨੂੰ ਟ੍ਰਾਂਸਫਰ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ ਨਹੀਂ ਹੈ।ਜੇਕਰ ਸੁਪਰੀਮ ਕੋਰਟ ਆਪਣੀ ਸ਼ਕਤੀ ਦਾ ਇਸਤੇਮਾਲ ਕਰ ਮਾਮਲੇ ਨੂੰ ਸੀਬੀਆਈ ਨੂੰ ਦਿੰਦਾ ਹੈ ਤਾਂ ਉਨ੍ਹਾਂ ਨੂੰ ਇਤਰਾਜ ਨਹੀਂ ਹੋਵੇਗਾ।
ਈਡੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਸਟਾਫ ਮੈਂਬਰਸ ਅਤੇ ਕੁੱਝ ਪੁਰਾਣੇ ਕਰਮਚਾਰੀਆਂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਹੈ।ਈਡੀ ਉਨ੍ਹਾਂ ਸਾਰਿਆਂ ਤੋਂ ਇਹ ਸਮਝਣ ਦੀ ਕੋਸ਼ਿਸ਼ ਕਰੇਗੀ ਕਿ ਕਿਸ ਤਰ੍ਹਾਂ ਸੁਸ਼ਾਂਤ ਉਨ੍ਹਾਂ ਨੂੰ ਸੈਲਰੀ ਦਿੰਦੇ ਹੁੰਦੇ ਸਨ।ਈਡੀ ਸੁਸ਼ਾਂਤ ਦੇ ਮਹੀਨੇ ਖਰਚਿਆਂ ਦੇ ਬਾਰੇ ਵਿੱਚ ਵੀ ਉਨ੍ਹਾਂ ਤੋਂ ਪੁੱਛੇਗੀ।ਕੁਕ ਨੀਰਜ ਅਤੇ ਹਾਊਸ ਸਟਾਫ ਦੀਪੇਸ਼ ਸਾਵੰਤ ਨੂੰ ਵੀ ਈਡੀ ਨੇ ਪੁੱਛਗਿੱਛ ਦੇ ਲਈ ਬੁਲਾਇਆ ਹੈ।