Khalistani Secretary Pannu’s : ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂੰ ਦਾ ਪੁਤਲਾ ਫੂਕੇ ਜਾਣ ‘ਤੇ ਖੰਨਾ ‘ਚ ਸ਼ਿਵ ਸੈਨਿਕਾਂ ਤੇ ਨਿਹੰਗ ਵਿਚ ਵਿਵਾਦ ਹੋ ਗਿਆ। ਇਕ ਨਿਹੰਗ ਨੇ ਮੌਕੇ ‘ਤੇ ਪਹੁੰਚ ਕੇ ਤਲਵਾਰ ਕੱਢ ਕੇ ਸ਼ਿਵ ਸੈਨਿਕ ਨੂੰ ਲਲਕਾਰਿਆ। ਪੁਲਿਸ ਨੂੰ ਬਚਾਅ ਲਈ ਆਉਣਾ ਪਿਆ। ਇਸ ਤੋਂ ਬਾਅਦ ਸਿਟੀ 2 ਥਾਣਾ ਦੇ ਬਾਹਰ ਨਿਹੰਗ ਸਿੱਖ ਧਰਨੇ ‘ਤੇ ਬੈਠ ਗਏ। ਦੂਜੇ ਪਾਸੇ ਸ਼ਿਵ ਸੈਨਿਕ ਵੀ ਨਿਹੰਗ ‘ਤੇ FIR ਦਰਜ ਕਰਾਉਣ ਲਈ ਅੜੇ ਹੋਏ ਹਨ।
ਮਿਲੀ ਜਾਣਕਾਰੀ ਮੁਤਾਬਕ ਸ਼ਿਵ ਸੈਨਾ ਪੰਜਾਬ ਵਲੋਂ ਰਾਸ਼ਟਰੀ ਪ੍ਰਚਾਰਕ ਮਹੰਤ ਕਸ਼ਮੀਰ ਗਿਰੀ ਅਤੇ ਪ੍ਰਦੇਸ਼ ਉਪ ਪ੍ਰਧਾਨ ਅਵਤਾਰ ਮੌਰਿਆ ਦੀ ਅਗਵਾਈ ਵਿਚ ਖਤੀਕਾ ਚੌਕ ‘ਤੇ ਆਜ਼ਾਦੀ ਦਿਵਸ ਸਮਾਰੋਹ ਰੱਖਿਆ ਗਿਆ ਸੀ। ਇਸ ਦੌਰਾਨ ਸ਼ਿਵ ਸੈਨਿਕਾਂ ਵਿਚ ਝੰਡਾ ਲਹਿਰਾਉਣ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂੰ ਦਾ ਪੁਤਲਾ ਸਾੜਿਆ। ਇਸ ਦੌਰਨ ਇਕ ਬਾਈਕ ‘ਤੇ ਇਕ ਨੌਜਵਾਨ ਤੇ ਨਿਹੰਗ ਸਿੱਖ ਉਥੇ ਆ ਗਿਆ ਤੇ ਸ਼ਿਵ ਸੈਨਿਕਾਂ ਨਾਲ ਉਲਝ ਗਏ। ਨਿਹੰਗ ਨੇ ਤਲਵਾਰ ਲਹਿਰਾਉਂਦੇ ਹੋਏ ਸ਼ਿਵ ਸੈਨਿਕਾਂ ਨੂੰ ਲਲਕਾਰਿਆ। ਮੌਕੇ ‘ਤੇ ਪੁਲਿਸ ਦੇ ਮੌਜੂਦ ਹੋਣ ਕਾਰਨ ਲੜਾਈ ਇੰਨੀ ਤਾਂ ਨਹੀਂ ਵਧ ਪਰ ਇਸ ਨਾਲ ਇਲਾਕੇ ਵਿਚ ਤਣਾਅ ਦੀ ਸਥਿਤੀ ਪੈਦਾ ਹੋ ਗਈ। ਹੁਣ ਦੋਵੇਂ ਪੱਖ ਇਕ ਦੂਜੇ ‘ਤੇ FIR ਦਰਜ ਕਰਾਉਣ ਲਈ ਅੜੇ ਹੋਏ ਹਨ ਤੇ ਦੋਵਾਂ ਨੇ ਅੰਦੋਲਨ ਦੀ ਧਮਕੀ ਦਿੱਤੀ ਹੈ।
ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਸਮਰਥਕ ਪ੍ਰਤੀਬੰਧਤ ਸੰਗਠਨ ਸਿੱਖ ਫਾਰ ਜਸਟਿਸ ਦਾ ਮੁਖੀ ਗੁਰਪਤਵੰਤ ਸਿੰਘ ਪੰਨੂੰ ਇਸ ਤੋਂ ਪਹਿਲਾਂ ਵੀ ਲੋਕਾਂ ਨੂੰ ਫੋਨ ਜਾਂ ਈ-ਮੇਲ ਕਰਕੇ ਖਾਲਿਸਤਾਨ ਦੇ ਨਾਂ ‘ਤੇ ਭੜਕਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਉਹ ਹਰਿਆਣਾ ਨੂੰ ਖਾਲਿਸਤਾਨ ਬਣਾਉਣ ਦੀ ਗੱਲ ਕਹਿ ਰਿਹਾ ਹੈ ਜਿਸ ਨਾਲ ਉਥੋਂ ਦੇ ਸਿੱਖਾਂ ਵਿਚ ਭਾਰੀ ਰੋਸ ਹੈ।