42 buffaloes die : ਖੰਨਾ ਦੇ ਨਾਲ ਪੈਂਦੇ ਪਿੰਡ ਦਹੇੜੂ ਦੇ ਰਾਓ ਫਾਰਮ ਵਿਚ ਪਿਛਲੇ 11 ਦਿਨਾਂ ਵਿਚ 42 ਮੱਝਾਂ ਦੀ ਮੌਤਾਂ ਹੋਈ ਹੈ। ਫਾਰਮ ਵਿਖੇ ਵੇਰਕਾ ਦੀ ਫੀਡ ਪਾਉਣ ਤੋਂ ਬਾਅਦ ਮੱਝਾਂ ਬੀਮਾਰ ਹੋਈਆਂ। ਬਿਨਾਂ ਕਿਸੇ ਬੀਮਾਰੀ ਤੋਂ ਮੱਝਾਂ ਮਰ ਰਹੀਆਂ ਹਨ। ਡਾਕਟਰਾਂ ਦੇ ਵੀ ਹੱਥ ਖੜ੍ਹੇ ਹਨ ਤੇ ਸਰਕਾਰ ਕੋਲ ਵੀ ਇਸ ਦਾ ਕੋਈ ਜਵਾਬ ਨਹੀਂ ਹੈ। ਡੇਅਰੀ ਫਾਰਮ ਦੇ ਮਾਲਕ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਮੱਝਾਂ ਨੂੰ ਵੇਰਕਾ ਫੀਡ ਦਿੱਤੀ ਜਾਂਦੀ ਹੈ।
ਡੇਅਰੀ ਉਤਪਾਦਕ ਅਰੁਣਦੀਪ ਸਿੰਘ ਦਾ ਕਹਿਣਾ ਹੈ ਕਿ ਵੇਰਕਾ ਕੰਪਨੀ ਬਹੁਤ ਹੀ ਚੰਗੀ ਤੇ ਭਰੋਸੇਮੰਦ ਕੰਪਨੀ ਹੈ ਤੇ ਅਜਿਹੀ ਫੀਡ ਖਾਣ ਤੋਂ ਬਾਅਦ ਵੀ ਪਸ਼ੂਆਂ ਦੀ ਅਜਿਹੀ ਹਾਲਤ ਹੋਣਾ ਸੱਚਮੁੱਚ ਮੰਦਭਾਗਾ ਹੈ। ਇੰਝ ਵੀ ਲੱਗਦਾ ਹੈ ਕਿ ਉਨ੍ਹਾਂ ਨੂੰ ਕੋਈ ਸਾਹ ਸਬੰਧੀ ਵੀ ਸਮੱਸਿਆ ਹੋ ਸਕਦੀ ਹੈ ਤੇ ਬਾਕੀ ਮੱਝਾਂ ਜਿਹੜੀਆਂ ਫਾਰਮ ਵਿਚ ਹਨ, ਉਨ੍ਹਾਂ ਨੂੰ ਅੰਡਰ ਆਬਜ਼ਰਵੇਸ਼ਨ ਰੱਖਿਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅਜੇ ਤਕ ਉਨ੍ਹਾਂ ਨੂੰ ਸਮਝ ਨਹੀਂ ਲੱਗ ਰਿਹਾ ਕਿ ਮੌਤਾਂ ਦਾ ਕੀ ਕਾਰਨ ਹੈ। ਫੀਡ ਦੇ ਸੈਂਪਲ ਲੈਬਾਰਟਰੀ ਵਿਚ ਭੇਜੇ ਗਏ ਹਨ ਤੇ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਪਤਾ ਲੱਗ ਸਕੇਗਾ। ਡੇਅਰੀ ਫਾਰਮ ਦੇ ਉਤਪਾਦਕ ਨੇ ਸਰਕਾਰ ਤੋਂ ਸਵਾਲ ਪੁੱਛਿਆ ਕਿ ਫਾਰਮ ਵਿਚ ਹੋਈਆਂ ਮੱਝਾਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ? ਇਨ੍ਹਾਂ ਮੌਤਾਂ ਨਾਲ ਉਨ੍ਹਾਂ ਦਾ ਕਾਫੀ ਆਰਥਿਕ ਨੁਕਸਾਨ ਵੀ ਹੋਇਆ ਹੈ। ਕੀ ਸਰਕਾਰ ਵਲੋਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਦਿੱਤੀ ਜਾਵੇਗੀ?
ਰਾਓ ਫਾਰਮ ਵਿਚ ਰੋਜ਼ਾਨਾ ਮੱਝਾਂ ਦੀ ਮੌਤ ਹੋ ਰਹੀ ਹੈ। ਅਜੇ ਤਕ ਇਸ ਦਾ ਕੋਈ ਕਾਰਨ ਸਾਹਮਣੇ ਨਹੀਂ ਆ ਰਿਹਾ। ਤੰਦਰੁਸਤ ਮੱਝਾਂ ਇਕੋਦਮ ਡਿੱਗ ਰਹੀਆਂ ਹਨ ਅਤੇ ਮੌਤਾਂ ਹੋ ਰਹੀਆਂ ਹਨ। ਅਰੁਣਦੀਪ ਸਿੰਘ ਨੇ ਦੱਸਿਆ ਕਿ ਸਖਤ ਮਿਹਨਤ ਸਦਕਾ ਉਨ੍ਹਾਂ ਨੇ ਆਪਣੇ ਫਾਰਮ ਨੂੰ ਇੰਨਾ ਵਿਕਸਿਤ ਕੀਤਾ ਪਰ ਹੁਣ ਕੁਦਰਤੀ ਆਫਤ ਕਾਰਨ ਉਨ੍ਹਾਂ ਦਾ ਕੁਝ ਦਿਨਾਂ ਵਿਚ ਇੰਨਾ ਨੁਕਸਾਨ ਹੋ ਗਿਆ ਹੈ ਜਿਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਵਿਚ ਫੀਡ ਜਾਂ ਮੌਸਮ ਦਾ ਵੀ ਪ੍ਰਭਾਵ ਹੋ ਸਕਦਾ ਹੈ ਪਰ ਅਜੇ ਤਕ ਇਸ ਦਾ ਕੋਈ ਸਪੱਸ਼ਟੀਕਰਨ ਨਹੀਂ ਹੋਇਆ। ਪੀ. ਏ. ਯੂ. ਦੇ ਪ੍ਰੋਫੈਸਰਾਂ ਵਲੋਂ ਵੀ ਫਾਰਮ ਵਿਖੇ ਆ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਉਨ੍ਹਾਂ ਵਲੋਂ ਫੀਲਡ ਦੇ ਸੈਂਪਲ ਲਏ ਗਏ। ਮੱਝਾਂ ਦੇ ਪੋਸਟਮਾਰਟਮ ਵੀ ਕੀਤਾ ਗਿਆ ਹੈ ਤੇ ਜਿਸ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮੱਝਾਂ ਦਾ Respiratory ਸਿਸਟਮ ਫੇਲ ਆ ਰਿਹਾ ਹੈ। ਕਿਸੇ ਦੀ ਕਿਡਨੀ ਤੇ ਕਿਸੇ ਦੀ ਲੀਵਰ ਫੇਲ ਆ ਰਹੀ ਹੈ।
ਸ. ਸੁਖਬੀਰ ਬਾਦਲ ਤੇ ਸ. ਬਿਕਰਮ ਸਿੰਘ ਮਜੀਠੀਆ ਨੇ ਵੀ ਇਨ੍ਹਾਂ ਹੋਈਆਂ ਮੱਝਾਂ ਦੀ ਮੌਤ ‘ਤੇ ਅਫਸੋਸ ਪ੍ਰਗਟ ਕੀਤਾ ਤੇ ਕਿਹਾ ਕਿ ਵੇਰਕਾ ਫੀਡ ਵਿਚ ਇਸ ਤਰ੍ਹਾਂ ਦੀ ਮਿਲਾਵਟ ਹੋਣਾ ਸੱਚਮੁੱਚ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਹੋਣੀ ਚਾਹੀਦੀ ਹੈ ਤੇ ਕੇਸ ਵੀ ਦਰਜ ਕੀਤਾ ਜਾਣਾ ਚਾਹੀਦਾ ਹੈ। ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਰਾਓ ਫਾਰਮ ਵਿਚ ਹੋਈਆਂ ਮੱਝਾਂ ਦੀ ਮੌਤ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ ਤੇ ਨਾ ਹੀ ਜੇਕਰ ਫੀਡ ‘ਚ ਜੇਕਰ ਕੋਈ ਖਰਾਬੀ ਹੈ ਤਾਂ ਉਹ ਦੀ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ।