Khalistan Zindabad slogans chanted in Frankfurt: 15 ਅਗਸਤ ਨੂੰ ਭਾਰਤ ਦੇ ਸੁਤੰਤਰਤਾ ਦਿਵਸ ਦੇ ਮੌਕੇ ਤੇ ਕੁੱਝ ਪਾਕਿਸਤਾਨੀ ਅਤੇ ਖਾਲਿਸਤਾਨੀ ਪੱਖੀ ਲੋਕਾਂ ਨੇ ਜਰਮਨੀ ਦੇ ਵਿੱਚ ਫ੍ਰੈਂਕਫਰਟ ਸ਼ਹਿਰ ‘ਚ ਇਕੱਠੇ ਹੋ ਕੇ ਭਾਰਤ ਖਿਲਾਫ ਇੱਕ ਰੈਲੀ ਕੱਢੀ ਹੈ। ਇਸ ਰੈਲੀ ਦਾ ਮੁੱਖ ਉਦੇਸ਼ “ਅਜ਼ਾਦ ਕਸ਼ਮੀਰ” ਅਤੇ ਖਾਲਿਸਤਾਨ ਦੇ ਲਈ ਸਮਰਥਨ ਦਰਸਾਉਣਾ ਸੀ। ਸੋਸ਼ਲ ਮੀਡੀਆ ‘ਤੇ ਕੁੱਝ ਵੀਡੀਓ ਅਤੇ ਫੋਟੋਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਭਾਰਤ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਦੇਖਿਆ ਜਾ ਸਕਦਾ ਹੈ। ਸਾਹਮਣੇ ਆਈਆਂ ਵੀਡੀਓ ਵਿੱਚ ਪਾਕਿਸਤਾਨ ਪੱਖੀ ਅਤੇ ਖਾਲਿਸਤਾਨ ਪੱਖੀ ਨਾਅਰੇ ਵੀ ਸੁਣੇ ਜਾ ਸਕਦੇ ਹਨ। ਉਪਭੋਗਤਾ ਪ੍ਰਸ਼ਾਂਤ ਵੈਂਗੁਰਲੇਕਰ @/vengurlekarpras ਨੇ ਆਪਣੇ ਟਵਿੱਟਰ ਹੈਂਡਲ ‘ਤੇ ਇੱਕ ਵੀਡੀਓ ਅਪਲੋਡ ਕੀਤਾ ਹੈ। ਉਹ ਭਾਰਤ ਲਈ ਸਮਰਥਨ ਦਿਖਾਉਂਦੇ ਹੋਏ ਮੌਕੇ ‘ਤੇ ਮੌਜੂਦ ਸੀ।:
ਉਨ੍ਹਾਂ ਪ੍ਰਧਾਨ ਮੰਤਰੀ ਮੋਦੀ, ਵਿਦੇਸ਼ ਮੰਤਰਾਲੇ ਦੇ ਮੰਤਰੀ ਡਾ. ਐਸ ਜੈਸ਼ੰਕਰ ਅਤੇ ਕੁੱਝ ਮੀਡੀਆ ਹਾਊਸਾਂ ਨੂੰ ਟੈਗ ਕਰਦਿਆਂ ਲਿਖਿਆ, “ਫਰੈਂਕਫਰਟ ਵਿੱਚ ਪਾਕਿਸਤਾਨੀਆਂ ਵੱਲੋਂ ਕੀਤਾ ਗਿਆ ਇਹ ਸ਼ਰਮਨਾਕ ਵਿਰੋਧ ਸਾਡੇ ਮਹਾਨ ਰਾਸ਼ਟਰ ਅਤੇ ਪ੍ਰਧਾਨ ਮੰਤਰੀ ਨੂੰ ਗਾਲਾਂ ਕੱਢ ਰਿਹਾ ਹੈ। ਮੈਂ ਇਕੱਲੇ ਨੇ ਹੀ ਉਹਨਾਂ ਦਾ ਵਿਰੋਧ ਕੀਤਾ ਅਤੇ [ਹਮਲੇ ਦਾ ਸਾਹਮਣਾ ਕਰਦਿਆਂ] ਆਪਣਾ ਅਧਾਰ ਕਾਇਮ ਕੀਤਾ। ਜੈ ਹਿੰਦ।” ਜਦੋਂ ਰੈਲੀ ਵਿੱਚ ਮੌਜੂਦ ਲੋਕਾਂ ਨੇ ਉਸ ਨੂੰ ਵੀਡੀਓ ਰਿਕਾਰਡ ਕਰਦੇ ਦੇਖਿਆ ਤਾਂ ਉਨ੍ਹਾਂ ਨੇ ਉਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਵਿਅਕਤੀ ਪਾਕਿਸਤਾਨੀ ਝੰਡੇ ਨਾਲ ਉਸ ਨੂੰ ਮਾਰਨ ਦੀ ਕੋਸ਼ਿਸ ਕਰਦਾ ਹੈ। ਉਸ ਤੋਂ ਬਾਅਦ ਭੀੜ ਨੂੰ ਕਾਬੂ ਕਰਨ ਲਈ ਘਟਨਾ ਵਾਲੀ ਥਾਂ ‘ਤੇ ਮੌਜੂਦ ਪੁਲਿਸ ਨੂੰ ਦਖਲ ਦੇਣਾ ਪੈਂਦਾ ਹੈ।