mahindra thar 2020: ਦੋ ਇੰਜਣਾਂ ‘ਚ ਆਈ ਮਹਿੰਦਰਾ ਥਾਰ 2020
ਨਵੀਂ ਪੀੜ੍ਹੀ ਦੀ ਮਹਿੰਦਰਾ ਥਾਰ ਭਾਰਤੀ ਬਾਜ਼ਾਰ ਵਿਚ ਦੋ ਇੰਜਣਾਂ ਵਿਚ ਉਪਲਬਧ ਹੋਵੇਗਾ। ਇਨ੍ਹਾਂ ਵਿਚੋਂ ਗ੍ਰਾਹਕਾਂ ਨੂੰ ਬੀਐਸ 6 ਦੀ ਪਾਲਣਾ ਕਰਨ ਵਾਲਾ 2.2-ਲਿਟਰ ਐੱਮ. ਹਾਕ ਡੀਜ਼ਲ ਇੰਜਣ ਅਤੇ 2.0 ਲੀਟਰ ਦਾ ਟਰਬੋਚਾਰਜਡ ਐਮ ਸਟੇਲੀਅਨ ਪੈਟਰੋਲ ਇੰਜਣ ਮਿਲੇਗਾ।
ਦੋ ਵੇਰੀਏਂਟ ‘ਚ ਆਈ ਮਹਿੰਦਰਾ ਥਾਰ 2020
ਮਹਿੰਦਰਾ ਆਪਣੀ ਨਵੀਂ ਪੀੜ੍ਹੀ ਦੇ ਮਹਿੰਦਰਾ ਥਾਰ 2020 ਨੂੰ ਭਾਰਤੀ ਬਾਜ਼ਾਰ ਵਿਚ ਦੋ ਵੇਰੀਐਂਟ ਵਿਚ ਵੇਚ ਰਹੀ ਹੈ। ਇਨ੍ਹਾਂ ਵਿੱਚ ਐਲਐਕਸ ਅਤੇ ਏਐਕਸ ਰੂਪ ਸ਼ਾਮਲ ਹਨ।
ਮਹਿੰਦਰਾ ਥਾਰ 2020: ਪਹਿਲੀ ਵਾਰ ਪਾਇਆ ਗਿਆ ਪੈਟਰੋਲ ਇੰਜਣ
ਮਹਿੰਦਰਾ ਥਾਰ ਨੇ ਪਹਿਲੀ ਵਾਰ ਕੰਪਨੀ ਦਾ ਪੈਟਰੋਲ ਇੰਜਣ ਸ਼ਾਮਲ ਕੀਤਾ ਹੈ। ਇਸਦਾ ਨਵਾਂ ਟਰਬੋ ਪੈਟਰੋਲ ਇੰਜਣ 150 ਬੀਐਚਪੀ ਦੀ ਵੱਧ ਤੋਂ ਵੱਧ ਪਾਵਰ ਅਤੇ 320 ਐਨਐਮ ਦਾ ਪੀਕ ਟਾਰਕ ਜਨਰੇਟ ਕਰੇਗਾ।