Private dealers of : ਅੱਜ ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਵਲੋਂ ਜ਼ਿਲ੍ਹੇ ਦੇ ਕੀੜੇਮਾਰ ਦਵਾਈਆਂ ਦੇ ਡੀਲਰਾਂ/ਵਿਕ੍ਰੇਤਾਵਾਂ ਦੇ ਨੁਮਾਇੰਦਿਆਂ ਨਾਲ ਖੇਤੀ ਭਵਨ ਨਵਾਂਸ਼ਹਿਰ ਵਿਖੇ ਮੀਟਿੰਗ ਕੀਤੀ ਗਈ। ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਪ੍ਰਾਈਵੇਟ ਡੀਲਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।ਜਿਸ ਵਿਚ ਪੰਜਾਬ ਸਰਕਾਰ ਵਲੋਂ ਐਸੀਫੇਟ, ਟਰਾਈਐਜ਼ੋਫਾਸ, ਥਾਇਆਮੇਥਾਕਸਮ, ਕਾਰਬੈਂਡਾਜ਼ਿਮ, ਟਰਾਈਸਾਈਕਲਾਜ਼ੋਲ, ਬੁਪਰੋਫਿਜਿਨ, ਕਾਰਬੋਫਿਰੋਨ, ਪ੍ਰੌਪੀਕੋਨਾਜ਼ੋਲ ਅਤੇ ਥਾਇਓਫਿਨੇਟ ਮਿਥਾਈਲ 9 ਕੀੜੇਮਾਰ ਦਵਾਈਆਂ ਦਾ ਝੋਨੇ ਅਤੇ ਬਾਸਮਤੀ ਦੀ ਫਸਲ ਤੇ ਛਿੜਕਾਅ ਕਰਨ ਤੇ ਪਾਬੰਦੀ ਲਗਾਈ ਗਈ ਹੈ ਤਾਂ ਜੋ ਪੰਜਾਬ ਵਿਚ ਮਿਆਰੀ ਕਿਸਮ ਦੀ ਬਾਸਮਤੀ ਪੈਦਾ ਕੀਤੀ ਜਾ ਸਕੇ।ਇਸ ਲਈ ਪ੍ਰਾਈਵੇਟ ਡੀਲਰ ਨੋਟੀਫਿਕੇਸ਼ਨ ਹੋਣ ਤੋਂ 60 ਦਿਨਾਂ ਤੱਕ ਇਨ੍ਹਾਂ ਦਵਾਈਆਂ ਨੂੰ ਆਪਣੀ ਦੁਕਾਨ ਵਿਚ ਨਾ ਤਾਂ ਸਟੋਰ ਕਰ ਸਕਦੇ ਹਨ ਅਤੇ ਨਾਂ ਹੀ ਕਿਸਾਨਾਂ ਨੂੰ ਸੇਲ ਕਰ ਸਕਦੇ ਹਨ।
ਮੁੱਖ ਖੇਤੀਬਾੜੀ ਅਫਸਰ ਨੇ ਜ਼ਿਲ੍ਹੇ ਦੇ ਪ੍ਰਾਈਵੇਟ ਡੀਲਰਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਡੀਲਰ ਇਨ੍ਹਾਂ 9 ਜ਼ਹਿਰਾਂ ਨੂੰ ਆਪਣੀਆਂ ਦੁਕਾਨਾਂ ਵਿਚ ਨਾ ਰੱਖਣ ਅਤੇ ਨਾਂ ਹੀ ਕਿਸਾਨਾਂ ਨੂੰ ਮੁਹੱਈਆ ਕਰਾਉਣ।ਜੇਕਰ ਕੋਈ ਡੀਲਰ ਇਨ੍ਹਾਂ ਜ਼ਹਿਰਾਂ ਦੀ ਵਿਕਰੀ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਇੰਨਸੈਕਟੀਸਾਈਡ ਐਕਟ 1968 ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਪੁਲਿਸ ਕੇਸ ਦਰਜ ਕਰਵਾਇਆ ਜਾਵੇਗਾ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਡੀਲਰਾਂ ਨੂੰ ਅਪੀਲ ਕੀਤੀ ਕਿ ਆਪਣੀ-2 ਦੁਕਾਨ ਤੇ ਬੈਨ ਕੀਤੀਆਂ ਦਵਾਈਆਂ ਨੂੰ ਨਾ ਵਰਤਣ ਸੰਬੰਧੀ ਬੈਨਰ ਲਗਾਉਣ।ਮੀਟਿੰਗ ਵਿਚ ਡਾ. ਰਾਜ ਕੁਮਾਰ ਖੇਤੀਬਾੜੀ ਵਿਕਾਸ ਅਫਸਰ (ਇੰਨਫੋ.) ਤੋਂ ਇਲਾਵਾ ਸ੍ਰੀ ਮਹਿੰਦਰ ਪਾਲ ਸਿੰਘ ਖਾਲਸਾ, ਸ੍ਰੀ ਉਤਮ ਸਿੰਘ ਨਾਮਧਾਰੀ ਸੀਡ ਸਟੋਰ ਨਵਾਂਸ਼ਹਿਰ, ਸ੍ਰੀ ਰਾਕੇਸ਼ ਕੁਮਾਰ ਮੁਖੀਜਾ ਬੀਜ ਭੰਡਾਰ ਨਵਾਂਸ਼ਹਿਰ, ਸ੍ਰੀ ਗੁਰਜਿੰਦਰ ਸਿੰਘ ਮਾਡਰਨ ਖੇਤੀ ਸੀਡ ਸਟੋਰ ਜਾਡਲਾ, ਸ੍ਰੀ ਚਰਨਜੀਤ ਸਿੰਘ ਜੱਸੀ ਬੀਜ ਭੰਡਾਰ,ਜਾਡਲਾ, ਸ੍ਰੀ ਜਸਵੰਤ ਸਿੰਘ ਨਿਊ ਭੱਠਲ ਟ੍ਰੇਡਰਜ਼ ਬਕਾਪੁਰ, ਸ੍ਰੀ ਅਨਕੇਸ਼ ਛਾਬੜਾ ਸੀਡ ਸਟੋਰ ਬਲਾਚੌਰ, ਸ੍ਰੀ ਤਰਸੇਮ ਸਿੰਘ ਕਿਸਾਨ ਖਾਦ ਸਟੋਰ ਸੜੋਆ ਆਦਿ ਹਾਜ਼ਰ ਸਨ।