Coronavirus Vaccine India: ਨਵੀਂ ਦਿੱਲੀ: ਦੇਸ਼ ਵਿੱਚ ਤਿੰਨ ਵੈਕਸੀਨ ‘ਤੇ ਚੱਲ ਰਿਹਾ ਹੈ ਅਤੇ ਇਨ੍ਹਾਂ ਵਿੱਚੋਂ ਇੱਕ ਦੇ ਪੜਾਅ III ਦੇ ਟ੍ਰਾਇਲ ਜਲਦੀ ਹੀ ਸ਼ੁਰੂ ਹੋ ਜਾਣਗੇ । ਨੀਤਿ ਆਯੋਗ ਦੇ ਮੈਂਬਰ ਡਾ: ਵੀ ਕੇ ਪੌਲ ਨੇ ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਡਾਕਟਰ ਪੌਲ ਨੇ ਕਿਹਾ ਕਿ ਦੇਸ਼ ਵਿੱਚ ਤਿੰਨ ਕੋਰੋਨਾ ਵੈਕਸੀਨ ‘ਤੇ ਕੰਮ ਜਾਰੀ ਹੈ, ਜੋ ਵੱਖ ਵੱਖ ਪੜਾਵਾਂ ਵਿੱਚ ਹਨ । ਇਨ੍ਹਾਂ ਵਿੱਚੋਂ ਇੱਕ ਵੈਕਸੀਨ ਬੁੱਧਵਾਰ ਨੂੰ ਟ੍ਰਾਇਲ ਦੇ ਤੀਜੇ ਪੜਾਅ ਵਿੱਚ ਪਹੁੰਚ ਜਾਵੇਗੀ। ਹਾਲਾਂਕਿ, ਉਨ੍ਹਾਂ ਨੇ ਇਸਦਾ ਨਾਮ ਨਹੀਂ ਦੱਸਿਆ।
ਉਨ੍ਹਾਂ ਕਿਹਾ ਕਿ ਕੋਰੋਨਾ ਵੈਕਸੀਨ ਨੂੰ ਲੈ ਕੇ ਅਸੀਂ ਸਹੀ ਦਿਸ਼ਾ ਵੱਲ ਵਧ ਰਹੇ ਹਾਂ। ਵੈਕਸੀਨ ਦੀ ਸਪਲਾਈ ਚੇਨ ਵੀ ਸ਼ੁਰੂ ਹੋਵੇਗੀ। ਹਾਲਾਂਕਿ, ਇਹ ਨਹੀਂ ਦੱਸਿਆ ਗਿਆ ਕਿ ਇਹ ਵੈਕਸੀਨ ਕਦੋਂ ਤੱਕ ਬਣ ਕੇ ਤਿਆਰ ਹੋਵੇਗੀ। ਵੈਕਸੀਨ ਦੀ ਸਫਲਤਾ ਬਾਰੇ ਵੀ ਕੋਈ ਪੱਕਾ ਦਾਅਵਾ ਨਹੀਂ ਕੀਤਾ ਗਿਆ ਹੈ। ਸਰਕਾਰ ਵੈਕਸੀਨ ਨਿਰਮਾਤਾਵਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ।
ਗੌਰਤਲਬ ਹੈ ਕਿ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਵੈਕਸੀਨ ਦਾ ਜ਼ਿਕਰ ਕੀਤਾ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ: ਪੌਲ ਨੇ ਦੱਸਿਆ ਕਿ ਇੱਕ ਵੈਕਸੀਨ ਤੀਜੇ ਪੜਾਅ ‘ਤੇ ਪਹੁੰਚ ਰਹੀ ਹੈ ਜਦੋਂ ਕਿ ਦੋ ਵੈਕਸੀਨ ਦੂਜੇ ਪੜਾਅ ਵਿੱਚ ਹਨ। ਦੱਸ ਦੇਈਏ ਕਿ ਮਾਹਰ ਸਮੂਹ ਲਗਾਤਾਰ ਵੈਕਸੀਨ ਨਿਰਮਾਤਾਵਾਂ ਨਾਲ ਮਿਲ ਕੇ ਉਤਪਾਦਨ, ਕੀਮਤਾਂ ਅਤੇ ਵੰਡ ਬਾਰੇ ਚਰਚਾ ਕੇ ਰਹੇ ਹਨ। ਉੱਥੇ ਹੀ ਦੂਜੇ ਪਾਸੇ ਕੋਵਿਡ ਦੇ ਲੱਛਣਾਂ ਨੂੰ ਲੈ ਕੇ ਸਰਕਾਰ ਨੇ ਦੱਸਿਆ ਕਿ ਇਸ ‘ਤੇ ਵਿਗਿਆਨਕ ਅਤੇ ਡਾਕਟਰੀ ਕਮਿਊਨਿਟੀ ਨਿਗਰਾਨੀ ਕਰ ਰਹੇ ਹਨ। ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਬਾਅਦ ਵਿੱਚ ਕੁਝ ਪ੍ਰਭਾਵ ਹੋ ਸਕਦਾ ਹੈ। ਪਰ ਲੰਬੇ ਸਮੇਂ ਦੇ ਨਤੀਜੇ ਅਜੇ ਵੀ ਖ਼ਤਰਨਾਕ ਨਹੀਂ ਹਨ।