kanagan akshay sushant cbi investigation:ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਸੁਪਰੀਮ ਕੋਰਟ ਤੋਂ ਸੀਬੀਆਈ ਜਾਂਚ ਮਿਲਣ ਤੇ ਬਾਲੀਵੁਡ ਅਦਾਕਾਰਾਂ ਕੰਗਨਾ ਰਣੌਤ ਨੇ ਦੇਸ਼ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ ਕਿ ਇਨਸਾਨਿਅਤ ਜਿੱਤੀ, ਹਰ ਇੱਕ ਸੁਸ਼ਾਂਤ ਵਾਰਿਅਰ ਨੂੰ ਵਧਾਈ, ਮੈਂ ਪਹਿਲੀ ਵਾਰ ਅਜਿਹੀ ਸ਼ਕਤੀਸ਼ਾਲੀ ਇਕੱਠ ਅਤੇ ਜੋਸ਼ ਵੇਖਿਆ ਹੈ। ਬਹੁਤ ਸ਼ਾਨਦਾਰ। ਸੀਬੀਆਈ ਹੁਣ ਮਾਮਲਾ ਸੰਭਾਲੇਗੀ। ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਤੋਂ #CBITakesOver ਹੈਸ਼ ਟੈਗ ਟਵਿੱਟਰ ਤੇ ਟ੍ਰੈਂਡ ਕਰ ਰਿਹਾ ਹੈ। ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਬਿਹਾਰ ਵਿੱਚ ਦਰਜ ਹੋਈ ਐਫਆਈਆਰ ਨੂੰ ਸਹੀ ਮੰਨਿਆ ਹੈ ਅਤੇ ਉਸ ਹੀ ਆਧਾਰ ਤੇ ਬਿਹਾਰ ਸਰਕਾਰ ਦੁਆਰਾ ਸੀਬੀਆਈ ਦੀ ਅਪੀਲ ਅਤੇ ਕੇਂਦਰ ਸਰਕਾਰ ਦੁਆਰਾ ਦਿੱਤੇ ਗਏ ਸੀਬੀਆਈ ਜਾਂਚ ਦੇ ਆਦੇਸ਼ ਨੂੰ ਵੀ ਸਹੀ ਮੰਨਿਆ ਗਿਆ ਹੈ।ਸੀਬੀਆਈ ਜਾਂਚ ਦਾ ਆਦੇਸ਼ ਮਿਲਣ ਤੋਂ ਬਾਅਦ ਸੁਸ਼ਾਂਤ ਦੇ ਪਰਿਵਾਰ , ਉਨ੍ਹਾਂ ਦੇ ਕਰੋੜਾਂ ਫੈਨਜ਼ ਅਤੇ ਉਨ੍ਹਾਂ ਤਮਾਮ ਸਿਤਾਰਿਆਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਜੋ ਇਸ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਸਨ। ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਵੀ ਟਵੀਟ ਕਰ ਖੁਸ਼ੀ ਜਾਹਿਰ ਕੀਤੀ ਹੈ।
ਅਦਾਕਾਰ ਅਕਸ਼ੇ ਕੁਮਾਰ ਨੇ ਟਵੀਟ ਕੀਤਾ ਕਿ ਸੁਪਰੀਮ ਕੋਰਟ ਨੇ ਸੁਸ਼ਾਂਤ ਸਿੰਘ ਰਾਜਪੂਤ ਡੈਥ ਕੇਸ ਵਿੱਚ ਸੀਬੀਆਈ ਜਾਂਚ ਦੇ ਆਦੇਸ਼ ਦਿੱਤੇ ਹਨ।ਹੁਣ ਸੱਚ ਸਾਹਮਣੇ ਆਵੇਗਾ। ਅਸ਼ੌਕ ਪੰਡਤ ਨੇ ਇਸ ਮਾਮਲੇ ਵਿੱਚ ਲਿਖਿਆ ਕਿ ਰਿਆ ਚਕਰਵਰਤੀ ਦੀ ਮੰਗ ਸੀ ਕਿ ਸੁਸ਼ਾਂਤ ਮਾਮਲੇ ਵਿੱਚ ਸੀਬੀਆਈ ਨੂੰ ਜਾਂਚ ਮਿਲੇ।ਜਿਸ ਨੂੰ ਉਨ੍ਹਾਂ ਨੇ ਅਮਿਤ ਸ਼ਾਹ ਨੂੰ ਟੈਗ ਵੀ ਕੀਤਾ ਸੀ। ਸੁਪਰੀਮ ਕੋਰਟ ਨੇ ਇਹ ਗੱਲ ਮੰਨ ਲਈ ਹੇ, ਹੁਣ ਆਵੇਗਾ ਖੇਡ ਦਾ ਮਜਾ।
ਕਮਾਲ ਰਾਸ਼ਿਦ ਖਾਨ ਨੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਲਿਖਿਆ ਕਿ ਮੈਨੂੰ ਇਹ ਕਹਿੰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਨੂੰ ਹੈਂਡਲ ਕਰਨ ਦੇ ਆਪਣੇ ਤਰੀਕੇ ਤੋਂ ਮੁੰਬਈ ਪੁਲਿਸ ਨੇ ਆਪਣੀ ਛਵੀ ਖਰਾਬ ਕਰ ਲਈ ਹੈ।ਮੈਂ ਹਮੇਸ਼ਾ ਮੰਨਿਆ ਕਿ ਮੁੰਬਈ ਪੁਲਿਸ ਦੇਸ਼ ਦੀ ਸਭ ਤੋਂ ਵਧੀਆ ਪੁਲਿਸ ਹੈ ਪਰ ਮੁੰਬਈ ਪੁਲਿਸ ਨੇ ਇਸ ਮਾਮਲੇ ਵਿੱਚ ਯੂਪੀ ਬਿਹਾਰ ਦੀ ਪੁਲਿਸ ਤੋਂ ਵੀ ਬੁਰਾ ਵਰਤਾਅ ਕੀਤਾ ਹੈ।