The complainant himself : ਚੰਡੀਗੜ੍ਹ ਵਿਖੇ ਸੈਕਟਰ-35 ਸਥਿਤ ਬਰਗਰ ਪੁਆਇੰਟ ਦੇ ਨੇੜੇ ਦੇਰ ਰਾਤ ਗੰਨ ਪੁਆਇੰਟ ‘ਤੇ ਫਾਰਚਿਊਨਰ ਲੁੱਟ ਮਾਮਲੇ ‘ਚ ਸ਼ਿਕਾਇਤਰਤਾ ਪ੍ਰਾਪਰਟੀ ਡੀਲਰ ਹੀ ਪੁਲਿਸ ਸ਼ੱਕ ਦੇ ਘੇਰੇ ‘ਚ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਗੱਡੀ ਲੁੱਟਣ ਦੀ ਸਾਜਿਸ਼ ਤਹਿਤ ਵਾਰਦਾਤ ਨੂੰ ਸ਼ਿਕਾਇਤ ਕਰਨ ਦੇ ਐਂਗਲ ‘ਤੇ ਗੰਭੀਰਤਾ ਨਾਲ ਜਾਂਚ ‘ਚ ਲੱਗੀ ਹੋਈ ਹੈ।
ਮੋਹਾਲੀ ਸਥਿਤ ਬੜਮਾਜਰਾ ਦੇ ਪ੍ਰਾਪਰਟੀ ਡੀਲਰ ਤੋਂ ਮੰਗਲਵਾਰ ਰਾਤ ਸੈਕਟਰ-35 ਸਥਿਤ ਪੁਆਇੰਟ ਕੋਲ ਇਕ ਨੌਜਵਾਨ ਗੰਨ ਪੁਆਇੰਟ ‘ਤੇ ਫਾਰਚਿਊਨਰ ਗੱਡੀ ਲੁੱਟ ਕੇ ਫਰਾਰ ਹੋਣ ਦੀ ਸੂਚਨਾ ਪੁਲਿਸ ਕੰਟਰੋਲ ਰੂਮ ‘ਚ ਦਿੱਤੀ ਗਈ। ਸੂਚਨਾ ਮਿਲਦੇ ਹੀ ਐੱਸ. ਪੀ. ਸਿਟੀ ਵਿਨੀਤ ਕੁਮਾਰ, ਥਾਣਾ ਇੰਚਾਰਜ ਸਮੇਤ ਹੋਰ ਪੁਲਿਸ ਟੀਮ ਮੌਕੇ ‘ਤੇ ਪੁੱਜ ਕੇ ਜਾਂਚ ‘ਚ ਲੱਗੇ ਹੋਏ ਸਨ। ਪ੍ਰਾਪਰਟੀ ਡੀਲਰ ਹਰਮਿੰਦਰ ਸਿੰਘ ਮੁਤਾਬਕ ਉਹ ਕਿਸੇ ਕੰਮ ਤੋਂ ਸੈਕਟਰ-35 ‘ਚ ਆਇਆ ਸੀ। ਉਸ ਨੇ ਆਪਣੀ ਗੱਡੀ ਸੈਕਟਰ-35 ਦੇ ਬਰਗਰ ਪੁਆਇੰਟ ਕੋਲ ਪਾਰਕਿੰਗ ‘ਚ ਖੜ੍ਹੀ ਕਰ ਦਿੱਤੀ। ਰਾਤ ਲਗਭਗ 10.15 ਵਜੇ ਉਹ ਗੱਡੀ ਸਟਾਰਟ ਕਰਕੇ ਘੜ ਜਾਣ ਲੱਗਾ ਤਾਂ ਉਸ ਕੋਲ ਇਕ ਨੌਜਵਾਨ ਆਇਆ।
ਨੌਜਵਾਨ ਨੇ ਪਿਸਤੌਲ ਉਸ ‘ਤੇ ਤਾਨ ਦਿੱਤੀ ਤੇ ਗੱਡੀ ਤੋਂ ਹੇਠਾਂ ਉਤਰਨ ਲਈ ਕਿਹਾ। ਉਹ ਡਰ ਦੇ ਮਾਰੇ ਗੱਡੀ ਤੋਂ ਉਤਰ ਗਿਆ ਅਤੇ ਦੋਸ਼ੀ ਉਸ ਦੀ ਗੱਡੀ ਲੁੱਟ ਕੇ ਫਰਾਰ ਹੋ ਗਿਆ। ਉਸ ਨੇ ਸਾਰੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਪ੍ਰਾਪਰਟੀ ਡੀਲਰ ਦੇ ਬਿਆਨ ਦਰਜ ਕੀਤੇ। ਐੱਸ. ਪੀ. ਸਿਟੀ ਵਿਨੀਤ ਕੁਮਾਰ, ਏ. ਐੱਸ. ਪੀ. ਨੇਹਾ ਯਾਦਵ ਅਤੇ ਸੈਕਟਰ-36 ਥਾਣਾ ਇੰਚਾਰਜ ਰਣਜੋਤ ਸਿੰਘ ਮੌਕੇ ‘ਤੇ ਪੁੱਜੇ।