P. U. Professor : ਚੰਡੀਗੜ੍ਹ : ਹੁਣ ਜ਼ਖਮ ਹੋਣ ਜਾਂ ਸੜਨ ‘ਤੇ ਐਂਟੀਬਾਇਓਟਿਕ ਦਵਾਈ ਖਾਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਪੰਜਾਬ ਯੂਨੀਵਰਿਸਟੀ ਦੇ ਮਾਈਕ੍ਰੋਬਾਇਲੋਜੀ ਦੇ ਪ੍ਰੋ. ਸੰਜੇ ਛਿੱਬਰ ਅਤੇ ਉਨ੍ਹਾਂ ਦੇ ਸਟੂਡੈਂਟ ਵਿਜੇ ਸਿੰਘ ਗੋਂਡਿਲ ਤੇ ਪ੍ਰਭਜੋਤ ਕੌਰ ਨੇ ਇਕ ਅਜਿਹੀ ਬਾਇਓਫਾਜ ਆਧਾਰਿਤ ਪੱਟੀ ਤਿਆਰ ਕੀਤੀ ਹੈ ਜਿਸ ਨੂੰ ਚਿਪਕਾਉਣ ਨਾਲ ਜ਼ਖਮੀ ਆਪਣੇ ਆਪ ਠੀਕ ਹੋ ਜਾਵੇਗਾ। ਖਾਸ ਕਰਕੇ ਸੜਨ ਤੋਂ ਬਾਅਦ ਹੋਣ ਵਾਲੇ ਜ਼ਖਮਾਂ ਨੂੰ ਕਿਉਂਕਿ ਅਜਿਹੇ ਇੰਫੈਕਸ਼ਨ ਲਈ ਇਸਤੇਮਾਲ ਹੋਣ ਵਾਲੇ ਜ਼ਿਆਦਾਤਰ ਐਂਟੀਬਾਇਓਟਿਕ ਪ੍ਰਤੀ ਰਸਿਸਟੈਂਸ ਪੈਦਾ ਹੋ ਚੁੱਕੀ ਹੈ। ਪ੍ਰੋ. ਛਿਬਰ ਨੂੰ ICMR ਵਲੋਂ 5 ਸਾਲ ਦੀ ਫੈਲੋਸ਼ਿਪ ਦਿੱਤੀ ਹੈ। ਪ੍ਰੋ. ਐਮਰਾਈਟਸ ‘ਚ ਪ੍ਰੋ. ਛਿਬਰ ਇਕੋ ਇਕ ਅਜਿਹੇ ਵਿਅਕਤੀ ਹਨ ਜੋ ਯੂਨੀਵਰਿਸਟੀ ਤੋਂ ਹਨ।
ਇਹ ਇਕ ਅਜਿਹਾ ਵਾਇਰਸ ਹੈ ਜੋ ਬੈਕਟੀਰੀਆ ਨੂੰ ਮਾਰਦਾ ਹੈ। ਇਸ ਦੀ ਮਦਦ ਨਾਲ ਅਜਿਹੀਆਂ ਬੀਮਾਰੀਆਂ ਦਾ ਇਲਾਜ ਸੰਭਵ ਹੈ ਜਿਨ੍ਹਾਂ ‘ਚ ਦਵਾਈਆਂ ਅਸਰ ਨਹੀਂ ਕਰਦੀਆਂ। ਖਾਸ ਤੌਰ ‘ਤੇ ਐਂਟੀ ਬਾਇਓਟਿਕਸ। ਇਹ ਟ੍ਰੀਟਮੈਂਟ ਦਾ ਨਵਾਂ ਤਰੀਕਾ ਹੈ ਜਿਸ ‘ਤੇ ਅਮਰੀਕਾ ਸਮੇਤ ਸਾਰੇ ਦੇਸ਼ਾਂ ‘ਚ ਰਿਸਰਚ ਚੱਲ ਰਹੀ ਹੈ। ਐਲੀਵੀਆ ਫਾਜ ਥੈਰੇਪੀ ਸੈਂਟਰ ਜਾਰਜੀਆ ‘ਚ ਅਜਿਹੇ ਮਰੀਜ਼ਾਂ ‘ਤੇ ਇਸਤੇਮਾਲ ਕੀਤਾ ਜਾ ਰਿਹਾ ਹੈ।
ਪ੍ਰੋ. ਛਿਬਰ ਨੇ ਕਿਹਾ ਕਿ ਲੇਟੈਸਟ ਪੇਟੈਂਟ ਦੀ ਪਹਿਲੀ ਅਪਰੂਵਲ ਉਨ੍ਹਾਂ ਕੋਲ ਆ ਗਈ ਹੈ। ਸਾਦੇ ਗਾਜ ਮਤਲਬ ਪੱਟੀ ‘ਤੇ ਕੁਝ ਕੈਮੀਕਲ ਦੀ ਮਦਦ ਨਾਲ ਬਾਇਓਫਾਜ ਲਗਾਇਆ ਹੈ। ਬਾਇਓਫਾਜ ਤਕਨੀਕ ਕੁਦਰਤ ‘ਚ ਮੌਜੂਦ ਬੈਕਟੀਰੀਆ ਜ਼ਰੀਏ ਐਂਟੀਬਾਇਓਟਿਕਸ ਦੀ ਰਸਿਸਟੈਂਸ ਨੂੰ ਖਤਮ ਕਰਨ ਦਾ ਜ਼ਰੀਆ ਹੈ ਕਿਉਂਕਿ ਇਸ ਨਾਲ ਇਲਾਜ ਸੰਭਵ ਹੈ। ਕੈਮੀਕਲ ਕਾਰਨ ਇਹ ਪੱਟੀ ਜ਼ਖਮ ‘ਤੇ ਲੱਗਦੇ ਹੀ ਚਿਪਕ ਜਾਂਦੀ ਹੈ।