Punjab Govt’s Unique : ਨਵਾਂਸ਼ਹਿਰ : ਕੋਰੋਨਾ ਕਾਰਨ ਲੋਕ ਘਰਾਂ ਤੋਂ ਘੱਟ ਹੀ ਬਾਹਰ ਨਿਕਲ ਰਹੇ ਹਨ ਤੇ ਪੰਜਾਬ ਸਰਕਾਰ ਵਲੋਂ ਵੀ ਲੋਕਾਂ ਨੂੰ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਕਿ ਉਹ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਘਰਾਂ ਦੇ ਬਾਹਰ ਨਾ ਨਿਕਲਣ ਤੇ ਇਸ ਦੇ ਨਾਲ ਹੀ ਸੂਬਾ ਸਰਕਾਰ ਵਲੋਂ ਲੋਕਾਂ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਪਹਿਲਾਂ ਜਿਥੇ ਆਮ ਜਨਤਾ ਨੂੰ ਮੋਬਾਈਲ ਜਾਂ ਪਾਸਪੋਰਟ ਗੁੰਮ ਹੋਣ ‘ਤੇ ਥਾਣਿਆਂ ਦੇ ਧੱਕੇ ਖਾਣੇ ਪੈਂਦੇ ਸਨ, ਉਸ ਤੋਂ ਹੁਣ ਨਿਜਾਤ ਮਿਲੇਗੀ। ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵਧੀਆ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਇਸੇ ਤਹਿਤ ਹੁਣ ਜੇਕਰ ਕਿਸੇ ਵਿਅਕਤੀ ਦਾਂ ਮੋਬਾਈਲ ਜਾਂ ਪਾਸਪੋਰਟ ਗੁੰਮ ਹੋ ਜਾਂਦਾ ਹੈ ਜਾਂ ਉਸ ਨੇ ਆਪਣੇ ਅਸਲੇ ਦੀ ਲਾਇਸੈਂਸ ਕੈਂਸਲੇਸ਼ਨ ਕਰਵਾਉਣੀ ਹੈ ਤਾਂ ਉਸ ਨੂੰ ਥਾਣੇ ਜਾਣ ਦੀ ਲੋੜ ਨਹੀਂ। ਇਸੇ ਤਹਿਤ ਪਹਿਲਕਦਮੀ ਕਰਦਿਆਂ ਪੰਜਾਬ ਸਰਕਾਰ ਵਲੋਂ ਸੇਵਾ ਕੇਂਦਰਾਂ ‘ਚ ਖਾਸ ਸਹੂਲਤ ਸ਼ੁਰੂ ਕੀਤੀ ਗਈ ਹੈ ਤੇ ਉਹ ਆਪਣੇ ਪਾਸਪੋਰਟ ਤੇ ਮੋਬਾਈਲ ਦੀ ਗੁੰਮਸ਼ੁਦਗੀ ਦੀ ਰਿਪੋਰਟ ਸੇਵਾ ਕੇਂਦਰਾਂ ਵਿਚ ਕਰਵਾ ਸਕਦੇ ਹਨ। ਇਸ ਦੀ ਜਾਣਕਾਰੀ ਡੀ. ਸੀ. ਰੂਪਨਗਰ ਸੋਨਾਲੀ ਗਿਰੀ ਨੇ ਦਿੱਤੀ।
ਜਾਣਕਾਰੀ ਦਿੰਦਿਆਂ ਡੀ. ਸੀ. ਨੇ ਦੱਸਿਆ ਕਿ ਸੇਵਾ ਕੇਂਦਰਾਂ ‘ਚ ਆਉਣ ਨਾਲ ਲੋਕਾਂ ਦਾ ਸਮਾਂ ਬਚੇਗਾ ਤੇ ਉਨ੍ਹਾਂ ਨੂੰ ਵਾਰ-ਵਾਰ ਥਾਣਿਆਂ ‘ਚ ਨਹੀਂ ਜਾਣਾ ਪਵੇਗਾ। ਉਥੇ ਉਨ੍ਹਾਂ ਦਾ ਕੰਮ 10 ਤੋਂ 15 ਮਿੰਟ ਦੇ ਵਿਚ-ਵਿਚ ਹੋ ਜਾਵੇਗਾ। ਇਸ ਤੋਂ ਇਲਾਵਾ ਰੇਹੜੀ ਫੜੀ ਵਾਲਿਆਂ ਦੀ ਰਜਿਸਟ੍ਰੇਸ਼ਨ ਵੀ ਹੁਣ ਸੇਵਾ ਕੇਂਦਰਾਂ ਵਿਚ ਹੀ ਹੋਵੇਗੀ। ਸੋਨਾਲੀ ਗਿਰੀ ਅਤੇ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਈ-ਸੇਵਾ ਪੋਰਟਲ ‘ਤੇ ਸ਼ੁਰੂ ਕਰ ਦਿੱਤੀ ਗਈ ਹੈ।