Vigilance Bureau registers : ਪੰਜਾਬ ਵਿਜੀਲੈਂਸ ਬਿਊਰੋ ਨੇ ਵਪਾਰੀਆਂ ਨਾਲ ਮਿਲੀਭੁਗਤ ਕਰਕੇ ਟੈਕਸ ਚੋਰੀ ਕਰਕੇ ਖਜ਼ਾਨੇ ਨੂੰ ਚੂਨਾ ਲਗਾਉਣ ਵਾਲੇ ਆਬਕਾਰੀ ਅਤੇ ਟੈਕਸ ਵਿਭਾਗ ਦੇ 12 ਉੱਚ ਅਧਿਕਾਰੀਆਂ ਖਿਲਾਫ ਕੇਸ ਦਰਜ ਕੀਤਾ ਹੈ। 4 ਨਿੱਜੀ ਵਪਾਰੀਆਂ ਖਿਲਾਫ ਵੀ ਆਬਕਾਰੀ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੰਜਾਬ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਕਮ ਏ. ਡੀ. ਜੀ. ਪੀ. ਬੀ. ਕੇ. ਉੱਪਲ ਨੇ ਦੱਸਿਆ ਕਿ ਪੂਰੀ ਛਾਣਬੀਣ ਤੋਂ ਬਾਅਦ ਵਰੁਣ ਨਾਗਪਾਲ ਈ. ਟੀ. ਓ. ਮੁਕਤਸਰ, ਸਤਪਾਲ ਮੁਲਤਾਨੀ ਈ. ਟੀ. ਓ. ਫਰੀਦਕੋਟ, ਕਾਲੀਚਰਨ ਈ. ਟੀ. ਓ. ਸ਼ੰਭੂ (ਮੋਬਾਈਲ ਵਿੰਗ), ਜਪਸਿਮਰਨ ਸਿੰਘ ਈ. ਟੀ. ਓ. ਅੰਮ੍ਰਿਤਸਰ, ਰਾਮ ਕੁਮਾਰ ਇੰਸਪੈਕਟਰ ਜਲੰਧਰ, ਸ਼ਿਵ ਕੁਮਾਰ ਮੁਨਸ਼ੀ, ਸੋਮਨਾਥ ਟਰਾਂਸਪੋਰਟ ਫਗਵਾੜਾ ਨੂੰ ਗ੍ਰਿਫਤਾਰ ਕੀਤਾ ਗਿਆ। ਵਿਜੀਲੈਂਸ ਦੇ ਸਾਧੂ ਟਰਾਂਸਪੋਰਟ ਦੇ ਮਾਲਕ ਸੋਮਨਾਥ ਨਿਵਾਸੀ ਫਗਵਾੜਾ ਵਲੋਂ ਮੁਨਸ਼ੀ (ਪਰਾਸ਼ਰ) ਸ਼ਿਵ ਕੁਮਾਰ ਤੇ ਪਵਨ ਕੁਮਾਰ ਨਾਲ ਮਿਲ ਕੇ ਆਬਕਾਰੀ ਤੇ ਟੈਕਸ ਵਿਭਾਗ ਦੇ ਅਧਿਕਾਰੀਆਂ ਜ਼ਰੀਏ ਜਾਅਲੀ ਬਿੱਲਾਂ ‘ਤੇ ਟੈਕਸ ਚੋਰੀ ਕਰਨ ਦੀ ਸੂਚਨਾ ਮਿਲੀ ਸੀ।
ਸੋਮਨਾਥ ਮਾਲਕ ਸਾਧੂ ਟਰਾਂਸਪੋਰਟ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਤੇ ਸ਼ੰਭੂ ‘ਚ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਗੱਡੀਆਂ ਦੀ ਜਾਂਚ ਦੇ ਬਿਨਾਂ ਰਵਾਨੀ ਲਈ ਲੱਖਾਂ ਰੁਪਏ ਰਿਸ਼ਵਤ ਦਿੰਦਾ ਸੀ। ਡੀ. ਈ. ਟੀ. ਸੀ. ਸਿਮਰਨ ਬਰਾੜ, ਵੇਦਾ ਪ੍ਰਕਾਸ਼ ਜਾਖੜ ਈ. ਟੀ. ਓ. ਫਾਜ਼ਿਲਕਾ, ਸਤਪਾਲ ਮੁਲਤਾਨੀ ਈ. ਟੀ. ਓ. ਫਰੀਦਕੋਟ, ਕਾਲੀ ਚਰਨ ਈ. ਟੀ. ਓ. ਮੋਬਾਈਲ ਵਿੰਗ ਚੰਡੀਗੜ੍ਹ ਐਟ ਸ਼ੰਭੂ, ਵਰੁਣ ਨਾਗਪਾਲ ਈ. ਟੀ. ਓ. ਮੁਕਤਸਰ, ਸੁਸ਼ੀਲ ਕੁਮਾਰ ਈ. ਟੀ. ਓ. ਅੰਮ੍ਰਿਤਸਰ (ਹੁਣ ਪਟਿਆਲਾ), ਦਿਨੇਸ਼ ਗੌੜ ਈ. ਟੀ. ਓ. ਅੰਮ੍ਰਿਤਸਰ, ਜਪ ਸਿਮਰਨ ਸਿੰਘ ਈ. ਟੀ. ਓ. ਅੰਮ੍ਰਿਤਸਰ, ਲਖਵੀਰ ਸਿੰਘ ਈ. ਟੀ. ਓ. ਮੋਬਾਈਲ ਵਿੰਗ, ਸ਼ਿਵ ਕੁਮਾਰ ਮੁਨਸ਼ੀ ਤੇ ਪਵਨ ਕੁਮਾਰ ਆਦਿ ਸ਼ਾਮਲ ਹਨ।