BSF conducts search : ਤਰਨਤਾਰਨ : ਖੁਫੀਆ ਸੂਚਨਾ ਦੇ ਆਧਾਰ ‘ਤੇ ਸੀਮਾ ਸੁਰੱਖਿਆ ਬਲ ਨੇ ਸ਼ੁੱਕਰਵਾਰ ਦੇਰ ਰਾਤ ਸਰਹੱਦ ‘ਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਦੌਰਾਨ ਪਾਕਿਸਤਾਨ ਵਲੋਂ ਭਾਰਤ ‘ਚ ਵੱਡੀ ਮਾਤਰਾ ‘ਚ ਹਥਿਆਰ ਤੇ ਨਸ਼ੇ ਦੇ ਖੇਪ ਪਹੁੰਚਾਉਣ ਦਾ ਖੁਲਾਸਾ ਹੋਇਆ। ਸਰਚ ਆਪ੍ਰੇਸ਼ਨ ਦੌਰਾਨ ਬੀ. ਐੱਸ. ਐੱਫ. ਤੇ ਨਸ਼ਾ ਸਮਗਲਰਾਂ ਵਿਚ ਤਕਰਾਰ ਹੋਈ ਜਿਸ ‘ਚ 5 ਘੁਸਪੈਠੀਏ ਢੇਰ ਹੋ ਗਏ। ਇਸ ਦੀ ਜਾਣਕਾਰੀ ਬੀ. ਐੱਸ. ਐੱਫ. ਅਧਿਕਾਰੀ ਵਲੋਂ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਬੀ. ਐੱਸ. ਐੱਫ. ਦੇ ਗੁਰਦਾਸਪੁਰ ਸੈਕਟਰ ਤਹਿਤ ਆਉਣ ਵਾਲੀ ਬੀ. ਓ. ਪੀ. ਚੰਦੂ ਬਡਾਲਾ ਕੋਲ 89 ਬਟਾਲੀਅਨ ਦੇ ਜਵਾਨਾਂ ਤੇ STF ਨੇ ਚਾਰ ਕਿਲੋ 290 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਪਾਕਿਸਤਾਨੀ ਸਮਗਲਰਾਂ ਨੇ ਹੈਰੋਇਨ ਮੰਗਵਾਉਣ ਵਾਲੇ ਸੁਖਵਿੰਦਰ ਸਿੰਘ ਨਾਂ ਦੇ ਨੌਜਵਾਨ ਨੂੰ ਵੀ ਕਾਬੂ ਕੀਤਾ ਗਿਆ ਸੀ। ਦੋਸ਼ੀ ਨੇ ਹੈਰੋਇਨ ਦੇ ਪੰਜ ਪੈਕੇਜ ਖੇਤ ‘ਚ ਦਬਾਈ ਇਕ ਪਾਈਪ ‘ਚ ਲੁਕਾਏ ਹੋਏ ਸਨ। BSF ਦੇ ਸੈਕਟਰ ਗੁਰਦਾਸਪੁਰ ਦੇ ਡੀ. ਆਈ. ਜੀ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ STF ਅਤੇ ਬੀ. ਐੱਸ. ਐੱਫ. ਨੇ ਸ਼ੁੱਕਰਵਾਰ ਨੂੰ ਸਰਹੱਦ ‘ਤੇ ਕੰਢੇਦਾਰ ਤਾਰ ਦੇ ਪਾਰ ਸੰਯੁਕਤ ਸਰਚ ਆਪ੍ਰੇਸ਼ਨ ਚਲਾਇਆ ਸੀ। ਇਸ ਦੌਰਾਨ ਪਾਲਸਿਟਕ ਦੀ ਪਾਈਪ ‘ਚ ਪਾ ਕੇ ਖੇਤ ‘ਚ ਦਬਾਏ ਗਏ ਹੈਰੋਇਨ ਦੇ 5 ਪੈਕੇਟ ਬਰਾਮਦ ਕੀਤੇ ਗਏ। ਹੈਰੋਇਨ ਪਿੰਡ ਚੰਦੂ ਵਡਾਲਾ ਦੇ ਹੀ ਰਹਿਣ ਵਾਲੇ ਨੌਜਵਾਨ ਸੁਖਵਿੰਦਰ ਸਿੰਘ ਕਾਕਾ ਨੇ ਪਾਕਿਸਤਾਨੀ ਸਮਗਲਰਾਂ ਤੋਂ ਮੰਗਵਾਈ ਸੀ ਅਤੇ ਖੇਤ ‘ਚ ਦਬਾ ਦਿੱਤੀ ਸੀ। ਪਿੰਡ ਦੇ ਸਰਪੰਚ ਜਗਦੀਸ਼ ਸਿੰਘ ਨੇ ਦੱਸਿਆ ਕਿ ਕੰਢੇਦਾਰ ਤਾਰ ਕੋਲ ਉਸ ਦੇ ਖੇਤ ਹਨ ਅਤੇ ਉਹ ਅਕਸਰ ਖੇਤੀ ਲਈ ਉਥੇ ਜਾਂਦਾ ਸੀ।
ਦੂਜੇ ਪਾਸੇ ਫਾਜ਼ਿਲਕਾ ‘ਚ ਸ਼ੁੱਕਰਵਾਰ ਨੂੰ ਸਰਚ ਮੁਹਿੰਮ ਦੌਰਾਨ BSF ਜਵਾਨਾਂ ਨੇ ਬੀ. ਓ. ਪੀ. ਮੁਹਾਰ ਸੋਨਾ ਬੀ. ਓ. ਪੀ. ਕੋਲ ਇਕ ਖੇਤ ਤੋਂ 4 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਰਾਜੂ ਤਿਰਕੇ ਕੰਪਨੀ ਕਮਾਂਡਰ 96 ਬਟਾਲੀਅਨ ਬੀ. ਐੱਸ. ਐੱਫ. ਰਾਮਪੁਰਾ ਨੇ ਦੱਸਿਆ ਕਿ ਉਹ ਜ਼ੀਰੋ ਲਾਈਨ ‘ਤੇ ਸਾਥੀ ਕਰਮਚਾਰੀਆਂ ਨਾਲ ਭੈਣ ਪਿੰਡ ਮੁਹਾਰ ਜਮਸ਼ੇਰ ਕੋਲ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੇ ਇਕ ਖੇਤ ਤੋਂ ਪਾਕਿਸਤਾਨ ਵਲੋਂ ਸੁੱਟੀ 4.25 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।