JE was beaten by a policeman : ਬਰਨਾਲਾ ਵਿਚ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਪੁਲਿਸ ਕਰਮਚਾਰੀ ’ਤੇ ਜੇਈ ਨਾਲ ਕਥਿਤ ਤੌਰ ’ਤੇ ਮਾਰਕੁੱਟ ਕਰਨ ਦਾ ਦੋਸ਼ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਵਿਰੋਧ ਵਿਚ ਸਿਟੀ ਪੁਲਿਸ ਸਟੇਸ਼ਨ ਦੇ ਸਾਹਮਣੇ ਧਰਨਾ ਦੇਣ ਪਹੁੰਚੇ ਪਾਵਰਕਾਮ ਦੇ ਮੁਲਾਜ਼ਮਾਂ ਨੇ ਥਾਣੇ ਵਿਚ ਕੁੰਡੀ ਕਨੈਕਸ਼ਨ ਨਾਲ ਏਸੀ ਚਲਾਉਂਦੇ ਫੜ ਲਿਆ। ਬਿਜਲੀ ਬੋਰਡ ਦੇ ਅਧਿਕਾਰੀ ਹੁਣ ਚੋਰੀ ਦੀ ਅਸੈਸਮੈਂਟ ਬਣਾ ਰਹੇ ਹਨ, ਜਿਸ ਵਿਚ ਥਾਣੇ ’ਤੇ ਬਿਜਲੀ ਚੋਰੀ ਦਾ ਭਾਰੀ-ਭਰਕਮ ਜੁਰਮਾਨਾ ਲਗਾਇਆ ਜਾਵੇਗਾ। ਉਥੇ ਹੀ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ। ਉਹ ਪਤਾ ਕਰਵਾਉਂਦੇ ਹਨ ਜੇਕਰ ਅਜਿਹਾ ਹੋਇਆ ਹੈ ਤਾਂ ਬਹੁਤ ਗਲਤ ਹੈ।
ਬਿਜਲੀ ਬੋਰਡ ਦੇ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾੰ ਦੇ ਯੂਨੀਅਰ ਇੰਜੀਨੀ੍ਰ ਜਗਦੀਪ ਸਿੰਘ ਦੇ ਨਾਲ ਵੀਰਵਾਰ ਦੇਰ ਸ਼ਾਮ ਨੂੰ ਉਹ ਆਪਣੇ ਕਿਸੇ ਨਿੱਜੀ ਕੰਮ ਨਾਲ ਸਦਰ ਬਾਜ਼ਾਰ ਵਿਚ ਆਪਣੀ ਗੱਡੀ ਰਾਹੀਂ ਜਾ ਰਿਹਾ ਸੀ। ਇਕਦਮ ਸਾਹਮਣੇ ਕਿਸੇ ਦੇ ਆਉਣ ’ਤੇ ਆਪਣੀ ਗੱਡੀ ਦੇ ਬ੍ਰੇਕ ਮਾਰ ਦਿੱਤੇ। ਉਦੋਂ ਇਕ ਪੁਲਿਸ ਮੁਲਾਜ਼ਮ ਦੀ ਬਾਈਕ ਗੱਡੀ ਵਿਚ ਲੱਗੀ। ਪੁਲਿਸ ਮੁਲਾਜ਼ਮ ਨੇ ਤੈਸ਼ ਵਿਚ ਆ ਕੇ ਉਸ ਨੂੰ ਚੰਗਾ-ਮਾੜਾ ਕਿਹਾ ਅਤੇ ਉਸ ਨੂੰ ਥਾਣੇ ਵਿਚ ਲੈ ਗਿਆ, ਜਿਥੇ ਉਸ ਦੀ ਬੇਇਜ਼ਤੀ ਕਰਕੇ ਉਸ ਨੂੰ ਮਾਰਿਆ-ਕੁੱਟਿਆ ਗਿਆ। ਇਸ ਦੇ ਰੋਸ ਵਿਚ ਉਨ੍ਹਾਂ ਨੇ ਤਾਣੇ ਵਿਚ ਧਰਨਾ ਲਗਾਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮ ’ਤੇ ਮਾਰਕੁੱਟ ਕਰਨ ਤੇ ਧਮਕੀਆਂ ਦੇਣ ਦਾ ਪਰਚਾ ਦਰਜ ਕਰਵਾਉਣਗੇ। ਜੇਕਰ ਪੁਲਿਸ ਨੇ ਪਰਚਾ ਦਰਜ ਨਹੀਂ ਕੀਤਾ ਤਾਂ ਆਉਣ ਵਾਲੇ ਸਮੇਂ ’ਚ ਪੂਰੇ ਜ਼ਿਲ੍ਹੇ ਵਿਚ ਹੜਤਾਲ ਕਰ ਦੇਣਗੇ।
ਪਾਵਰਕਾਮ ਦੇ ਸਿਟੀ ਦੇ ਐਸਡੀਓ ਵਿਕਾਸ ਬੰਸਲ ਨੇ ਕਿਹਾ ਕਿ ਉਨ੍ਹਾਂ ਨੇ ਥਾਣੇ ਵਿਚ ਬਿਜਲੀ ਚੋੜੀ ਫੜੀ ਹੈ। ਸ਼ਹਿਰ ਦੀ ਮੇਨ ਤਾਰ ’ਤੇ ਤਾਰ ਪਾ ਕੇ ਥਾਣੇ ਵਿਚ ਏਸੀ ਚਲਾਇਆ ਜਾ ਰਿਹਾ ਸੀ। ਉਨ੍ਹਾਂ ਨੇ ਤਾਰ ਅਤੇ ਚੋਰੀ ਵਿਚ ਇਸਤੇਮਾਲ ਕੀਤੀਆਂ ਹੋਰ ਸਾਰੀਆਂ ਚੀਜ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਇਸ ਦੀ ਹੁਣ ਅਸੈਸਮੈਂਟ ਤਿਆਰ ਕਰ ਰਹੇ ਹਨ। ਪਾਵਰਕਾਮ ਦੇ ਨਿਯਮਾਂ ਮੁਤਾਬਕ ਹੁਣ ਥਾਣੇ ਨੂੰ ਜੁਰਮਾਨਾ ਕੀਤਾ ਜਾਵੇਗਾ, ਜੋਕਿ ਲੱਖਾਂ ਵਿਚ ਹੋ ਸਕਦਾ ਹੈ। ਐਸਐਚਓ ਸਿਟੀ ਵਨ ਕਮਲਜੀਤ ਸਿੰਘ ਨੇ ਕਿਹਾ ਕਿ ਪਾਵਰਕਾਮ ਦੇ ਮੁਲਾਜ਼ਮਾਂ ਦੀ ਸ਼ਿਕਾਇਤ ਉਨ੍ਹਾਂ ਕੋਲ ਆਈ ਹੈ ਜਿਸ ਵਿਚ ਉਨ੍ਹਾਂ ਨੇ ਇਕ ਪੁਲਿਸ ਮੁਲਾਜ਼ਮ ’ਤੇ ਕਥਿਤ ਤੌਰ ’ਤੇ ਮਾਰਕੁੱਟ ਦਾ ਦੋਸ਼ ਲਗਾਇਆ ਹੈ। ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।