Stealth vehicle detection : ਕੇਂਦਰ ਸਰਕਾਰ ਕੁਝ ਅਜਿਹਾ ਕਰਨ ਜਾ ਰਹੀ ਹੈ ਕਿ ਦੇਸ਼ ‘ਚ ਕਿਤੇ ਵੀ ਚੋਰੀ ਦੇ ਵਾਹਨ ਨੂੰ ਟੋਲ ਪਲਾਜ਼ਾ ‘ਤੇ ਹੀ ਪਛਾਣ ਕੀਤੀ ਜਾ ਸਕੇਗੀ। ਇਸ ਲਈ ਨੈਸ਼ਨਲ ਹਾਈਵੇ ਅਥਾਰਟੀ ਅਤੇ ਸੂਬਾ ਸਰਕਾਰ ਸਮੇਤ ਦੂਜੇ ਰਾਜਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ। ਕੇਂਦਰ ਇਸ ਲਈ ਟੋਲ ਪਲਾਜ਼ਾ ‘ਤੇ ਲੱਗੇ ਸੀ.ਸੀ.ਟੀ. ਵੀ. ਕੈਮਰਿਆਂ ‘ਚ ਚੋਰੀ ਦੇ ਵਾਹਨ ਦੀ ਨੰਬਰ ਪਲੇਟ ਆਉਂਦੇ ਹੀ ਉਸ ਦੀ ਪਛਾਣ ਹੋ ਜਾਵੇਗੀ। ਇਸ ਲਈ ਨੈਸ਼ਨਲ ਹਾਈਵੇ ਅਥਾਰਟੀ ਨੇ ਇਕ ਸਾਫਟਵੇਅਰ ਤਿਆਰ ਕੀਤਾ ਹੈ।
ਇਸ ਸਾਫਟਵੇਅਰ ਨਾਲ ਟੋਲ ਪਲਾਜ਼ਾ ਦੇ ਸੀ.ਸੀ. ਟੀ. ਵੀ. ਕੈਮਰੇ ਕਨੈਕਟ ਹੋਣ ਤੋਂ ਬਾਅਦ ਸਟੇਟ ਹਾਈਵੇ ਅਤੇ ਨੈਸ਼ਨਲ ਹਾਈਵੇ ਤੋਂ ਨਿਕਲਣ ਵਾਲੇ ਕਿਸੇ ਵੀ ਵਾਹਨ ਦੀ ਨੰਬਰ ਪਲੇਟ ਸੀ. ਸੀ. ਟੀ. ਵੀ. ਕੈਮਰੇ ਦੁਆਰਾ ਸਕੈਨ ਕੀਤੀ ਜਾਵੇਗੀ। ਜੇਕਰ ਵਾਹਨ ਚੋਰੀ ਦਾ ਹੋਇਆ ਤਾਂਟੋਲ ਪਲਾਜ਼ਾ ਦਾ ਫਾਲਟ ਖੁੱਲ੍ਹੇਗਾ ਹੀ ਨਹੀਂ। ਇਸ ‘ਚ ਸਾਫਟਵੇਅਰ ‘ਚ ਸਕੂਟਰ ਤੋਂ ਲੈ ਕੇ ਟਰੱਕ ਤਕ ਦਾ ਡਾਟਾਬੇਸ ਦੀ ਜਾਣਕਾਰੀ ਹੋਵੇਗੀ। ਚੋਰੀ ਹੋਏ ਵਾਹਨ ਨੂੰ ਸਕੈਨ ਕਰਨ ਤੋਂ ਬਾਅਦ ਤੁਰੰਤ ਇਸ ਦੀ ਜਾਣਕਾਰੀ ਟੋਲ ਪਲਾਜ਼ਾ ਦੇ ਕਰਮਚਾਰੀ ਨੂੰ ਮਿਲ ਜਾਵੇਗੀ।
ਕਿਸੇ ਵੀ ਸ਼ਹਿਰ ‘ਚ ਜੇਕਰ ਕੋਈ ਵਾਹਨ ਚੋਰੀ ਹੁੰਦਾ ਹੈ ਤੇ ਵਾਹਨ ਮਾਲਕ ਵਲੋਂ ਉਸ ਦੀ ਪੁਲਿਸ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਤਾਂ ਉਸ ਵਾਹਨ ਦੀ ਚੋਰੀ ਹੋਣ ਦੀ ਘਟਨਾ ਦੀ ਸਾਰੀ ਜਾਣਕਾਰੀ ਤੇ ਨੰਬਰ ਸਾਫਟਵੇਅਰ ‘ਚ ਅਪਲੋਡ ਕਰ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਇਹ ਸਾਫਟਵੇਅਰ ਜ਼ਰੀਏ ਕਿਸੇ ਵੀ ਟੋਲ ਪਲਾਜ਼ਾ ਤੋਂ ਚੋਰੀ ਦੇ ਵਾਹਨ ਦੇ ਲੰਘਣ ਨਾਲ ਉਸ ਦੀ ਜਾਣਕਾਰੀ ਤੁਰੰਤ ਮਿਲ ਜਾਵੇਗੀ। ਇਸ ਨਾਲ ਵਾਹਨ ਚੋਰੀ ਦੇ ਮਾਮਲਿਆਂ ਨੂੰ ਹੱਲ ਕਰਨ ‘ਚ ਕਾਫੀ ਮਦਦ ਮਿਲੇਗੀ। ਇਸ ਨੂੰ ਲੈ ਕੇ ਸੂਬਾ ਸਰਕਾਰ ਦੇ ਅਧਿਕਾਰੀਆਂ ਦੀ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਚੱਲ ਰਹੀ ਹੈ। ਜਲਦ ਹੀ ਇਸ ਸਿਸਟਮ ਨੂੰ ਸੂਬੇ ਦੇ ਸਾਰੇ ਟੋਲ ਪਲਾਜ਼ਾ ‘ਤੇ ਸ਼ੁਰੂ ਕਰ ਦਿੱਤਾ ਜਾਵੇਗਾ। ਨਾਲ ਹੀ ਟੋਲ ਪਲਾਜ਼ਾ ‘ਤੇ ਪੁਲਿਸ ਚੌਕੀ ਬਣਾਉਣ ਨੂੰ ਲੈ ਕੇ ਵੀ ਵਿਚਾਰ ਚੱਲ ਰਿਹਾ ਹੈ।