7 centers allotted : ਚੰਡੀਗੜ੍ਹ : ਆਪਣੇ ਖੇਡ ਦੇ ਪ੍ਰਦਰਸ਼ਨ ਦੇ ਦਮ ‘ਤੇ ਲਗਾਤਾਰ ਦੋ ਵਾਰ ਮਾਕਾ ਟਰਾਫੀ ਜਿੱਤਣ ਤੋਂ ਬਾਅਦ ਪੀ. ਯੂ. ਦੇ ਨਾਂ ਇਕ ਹੋਰ ਉਪਲਬਧੀ ਜੁੜ ਗਈ ਹੈ। ਹੁਣੇ ਜਿਹੇ ਲਗਾਤਾਰ ਦੂਜੀ ਵਾਰ ਮਾਕਾ ਟਰਾਫੀ ਜਿੱਤਣ ਤੋਂ ਬਾਅਦ ਹੁਣ ਪੀ. ਯੂ. ਨੂੰ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਤਹਿਤ 7 ਸੈਂਟਰ ਅਲਾਟ ਕੀਤੇ ਗਏ ਹਨ। ਇਸ ‘ਤੇ ਕੇਂਦਰੀ ਖੇਡ ਮੰਤਰਾਲੇ ਦੀ ਮੋਹਰ ਵੀ ਲੱਗ ਗਈ ਹੈ ਜਿਸ ਤੋਂ ਬਾਅਦ ਆਉਣ ਵਾਲੇ ਸਮੇਂ ‘ਚ ਇਨ੍ਹਾਂ ਸੈਂਟਰਾਂ ‘ਤੇ ਖਿਡਾਰੀਆਂ ਦੀ ਪ੍ਰੈਕਟਿਸ ਵੀ ਸ਼ੁਰੂ ਹੋ ਜਾਵੇਗੀ।
ਪੀ. ਯੂ.ਸਪੋਰਟਸ ਵਿਭਾਗ ਲਈ ਇਹ ਬਹੁਤ ਚੰਗੀ ਗੱਲ ਹੈ। ਖੇਲੋ ਇੰਡੀਆ ਤਹਿਤ ਇਨ੍ਹਾਂ ਸੈਂਟਰਾਂ ‘ਤੇ ਖਿਡਾਰੀਆਂ ਵਲੋਂ ਵਧੀਆ ਟ੍ਰੇਨਿੰਗ ਨਾਲ ਵਰਲਡ ਕਲਾਸ ਇੰਫਰਾਸਟ੍ਰਕਚਰ ਮਿਲੇਗਾ। ਇਸ ਦਾ ਸਿੱਧਾ ਫਾਇਦਾ ਖਿਡਾਰੀਆਂ ਨੂੰ ਹੋਵੇਗਾ। ਪੀ. ਯੂ. ਸਪੋਰਟਸ ਨਾਲ ਮਿਲ ਕੇ ਖੇਡ ਮੰਤਰਾਲੇ ਖਿਡਾਰੀਆਂ ਲਈ ਕੰਮ ਕਰੇਗਾ। ਪਿਛਲੇ ਸਾਲ ਪਹਿਲੀ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ‘ਚ ਪੀ. ਯੂ. ਓਵਰ ਆਲ ਜੇਤੂ ਬਣਿਆ ਸੀ।
ਜਿਥੇ ਇਕ ਪਾਸੇ ਖੇਲੋ ਇੰਡੀਆ ਯੂਨੀਵਰਿਸਟੀ ਗੇਮਸ ਤਹਿਤ ਪੀ. ਯੂ. ਨੂੰ ਸੈਂਟਰ ਅਲਾਟ ਕੀਤੇ ਗਏ ਹਨ ਉਥੇ ਖੇਡ ਮੰਤਰਾਲੇ ਵਲੋਂ ਪੀ. ਯੂ. ਨੂੰ ਸਾਲਾਨਾ ਗ੍ਰਾਂਟ ਦੇਣ ਦਾ ਵੀ ਫੈਸਲਾ ਲਿਆ ਗਿਆ ਹੈ। ਮੰਤਰਾਲੇ ਵਲੋਂ ਪੀ. ਯੂ. ਨੂੰ ਗ੍ਰਾਂਟ ਦੇ ਤੌਰ ‘ਤੇ ਹਰ ਖੇਡ ਲਈ 5 ਲੱਖ ਰੁਪਏ ਦਿੱਤੇ ਜਾਣਗੇ। ਮੰਤਰਾਲੇ ਵਲੋਂ ਦਿੱਤੀ ਗਈ 5 ਲਖ ਰੁਪਏ ਦੀ ਗ੍ਰਾਂਟ ਖਿਡਾਰੀਆਂ ‘ਤੇ ਹੀ ਖਰਚ ਹੋਵੇਗੀ। ਇਸ ਲਈ ਮੰਤਰਾਲੇ ਵਲੋਂ ਇਕ ਮਾਨੀਟਰਿੰਗ ਟੀਮ ਦਾ ਗਠਨ ਵੀ ਕੀਤਾ ਜਾਵੇਗਾ ਜੋ ਗ੍ਰਾਂਟ ਦੀ ਰਕਮ ਦੇ ਖਰਚ ਦਾ ਪੂਰਾ ਬਿਓਰਾ ਦੇਵੇਗੀ।