Unique Initiative by : ਚੰਡੀਗੜ੍ਹੁ : ਹੁਣ ਤਕ ਜਿਥੇ ਸਿਰਫ ਵਿਅਕਤੀਆਂ ਲਈ ਹੀ ਆਧਾਰ ਨੰਬਰ ਜ਼ਰੂਰੀ ਸੀ ਪਰ ਹੁਣ ਚੰਡੀਗੜ੍ਹ ਵਾਲਿਆਂ ਵਲੋਂ ਨਿਵੇਕਲੀ ਪਹਿਲ ਕੀਤੀ ਗਈ ਹੈ ਜਿਸ ਅਧੀਨ ਹੁਣ ਪਸ਼ੂਆਂ ਲਈ ਵੀ ਆਧਾਰ ਨੰਬਰ ਜਾਰੀ ਹੋਵੇਗਾ। ਚੰਡੀਗੜ੍ਹ ਵਿਚ ਇਸ ਦੀ ਸ਼ੁਰੂਆਤ ਸੋਮਵਾਰ ਤੋਂ ਨੈਸ਼ਨਲ ਐਨੀਮਲ ਡਿਜੀਜ ਕੰਟਰੋਲ ਪ੍ਰੋਗਰਾਮ ਨੂੰ ਲਾਂਚ ਕਰਨ ਦੇ ਨਾਲ ਹੋ ਗਈ ਹੈ। ਹੁਣ ਸ਼ਹਿਰ ਦੇ ਪਾਲਤੂ ਪਸ਼ੂਆਂ ਦਾ ਆਧਾਰ ਨੰਬਰ ਜਾਰੀ ਹੋਵੇਗਾ।
ਚੰਡੀਗੜ੍ਹ ‘ਚ ਲਗਭਗ 24000 ਪਾਲਤੂ ਪਸ਼ੂ ਹਨ ਜਿਨ੍ਹਾਂ ਵਿਚ ਗਾਂ, ਮੱਝ, ਭੇਡ, ਬੱਕਰੀ ਤੇ ਸੂਅਰ ਆਦਿ ਸ਼ਾਮਲ ਹਨ।ਸਾਰੇ ਪਸ਼ੂਆਂ ਨੂੰ ਆਧਾਰ ਨੰਬਰ ਦਿੱਤੇ ਜਾਣਗੇ ਜੋ ਕਿ ਐਨੀਮਲ ਹਸਬੈਂਡਰੀ ਅਤੇ ਫਿਸ਼ੀਰੀਜ ਡਿਪਾਰਟਮੈਂਟ ਵਲੋਂ ਕੇਂਦਰ ਤਹਿਤ ਜਾਰੀ ਕੀਤੇ ਜਾਣਗੇ। ਸੋਮਵਾਰ ਨੂੰ ਕੁਝ ਥਾਵਾਂ ‘ਤੇ ਪਸ਼ੂਆਂ ਨੂੰ ਆਧਾਰ ਨੰਬਰ ਜਾਰੀ ਵੀ ਕੀਤੇ ਗਏ। ਅਧਿਕਾਰੀਆਂ ਮੁਤਾਬਕ ਉਨ੍ਹਾਂ ਦਾ ਆਧਾਰ ਨੰਬਰ 12 ਡਿਜੀਟ ਦਾ ਹੋਵੇਗਾ।
ਪ੍ਰਾਪਰਟੀ ਦੀ ਸੇਲ, ਗੱਡੀ ਦੀ ਰਜਿਸਟ੍ਰੇਸ਼ਨ ਹੋਵੇ ਜਾਂ ਰੇਂਟ ਐਗਰੀਮੈਂਟ ਬਣਵਾਉਣਾ ਹੋਵੇ ਤਾਂ ਉਸ ‘ਚ ਆਧਾਰ ਕਾਰਡ ਲਾਜ਼ਮੀ ਹੁੰਦਾ ਹੈ। ਇਸ ਤਰ੍ਹਾਂ ਹੁਣ ਪਸ਼ੂਆਂ ਦੀ ਖਰੀਦ-ਵੇਚ ਸਮੇਂ ਪਸ਼ੂਆਂ ਦਾ ਆਧਾਰ ਕਾਰਡ ਹੋਣਾ ਜ਼ਰੂਰੀ ਹੋਵੇਗਾ। ਇਸਦੇ ਨਾਲ ਹੀ ਪਸ਼ੂਆਂ ਨੂੰ ਲੈ ਕੇ ਜੋ ਸੈਂਟਰਲ ਫੰਡਿੰਗ ਸਕੀਮ ਜਾਰੀ ਹੋਵੇਗੀ ਉਸ ਦਾ ਲਾਭ ਵੀ ਇਸ ਆਧਾਰ ਨੰਬਰ ਤਹਿਤ ਮਿਲੇਗਾ। ਪਸ਼ੂ ਦੀ ਪਛਾਣ ਲਈ ਇਸ ਆਧਾਰ ਨੰਬਰ ਦੀ ਟੈਗਿੰਗ ਉਸ ਦੇ ਕੰਨ ‘ਚ ਕੀਤੀ ਜਾਵੇਗੀ।