People not wearing mask on Bus Stand : ਜਲੰਧਰ : ਕੋਰੋਨਾ ਦੇ ਮਾਮਲੇ ਜ਼ਿਲ੍ਹੇ ਵਿਚ ਲਗਾਤਾਰ ਵਧਦੇ ਜਾ ਰਹੇ ਹਨ ਪਰ ਫਿਰ ਵੀ ਲੋਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਾਜ਼ ਨਹੀਂ ਆਉਂਦੇ। ਬੱਸ ਅੱਡੇ ’ਤੇ ਕਈ ਅਜਿਹੇ ਮੁਸਾਫਰ ਦੇਖੇ ਜਾ ਸਕਦੇ ਹਨ ਜੋ ਅਜੇ ਵੀ ਬਿਨਾਂ ਮਾਸਕ ਦੇ ਹੀ ਘੁੰਦੇ ਹਨ। ਅਜਿਹੇ ਲੋਕਾ ਨੂੰ ਹੁਣ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਸਿਖਾਉਣ ਲਈ ਰੋਡਵੇਜ਼ ਵੱਲੋ ਨਵਾਂ ਰਾਹ ਲੱਭਿਆ ਗਿਆ ਹੈ, ਜਿਸ ਲਈ ਪੁਲਿਸ ਦੀ ਵੀ ਮਦਦ ਲਈ ਜਾਵੇਗੀ। ਇਸ ਅਧੀਨ ਮਾਸਕ ਨਾ ਪਹਿਨਣ ਵਾਲੇ ਵਿਅਕਤੀ ਨੂੰ ਜੁਰਮਾਨਾ ਤਾਂ ਹੋਵੇਗਾ ਹੀ ਇਸ ਦੇ ਨਾਲ ਉਸ ਨੂੰ ਸਜ਼ਾ ਵੀ ਮਿਲੇਗੀ। ਸਜ਼ਾ ਵਿਚ ਉਸ ਨੂੰ ਇਕ ਘੰਟਾ ਕੰਧ ਦੇਖਣੀ ਪਏਗੀ ਮਤਲਬ ਉਸ ਨੂੰ ਕੰਧ ਦੇ ਸਾਹਮਣੇ ਬਿਟਾ ਦਿੱਤਾ ਜਾਵੇਗਾ ਤਾਂਜੋ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਸਕੇ।
ਰੋਡਵੇਜ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਜਾਗਰੂਕਤ ਕਰਨ ਦੇ ਉਦੇਸ਼ ਨਾਲ ਮਹਿਕਮੇ ਨੇ ਮਾਸਕ ਨਾ ਪਹਿਨਣ ਵਾਲਿਆਂ ਲਈ ਟਿਕਟ ਦੇਣ ’ਤੇ ਰੋਕ ਲਗਾ ਦਿੱਤੀ ਹੈ ਪਰ ਲੋਕਾਂ ਨੇ ਇਸ ਦਾ ਹੱਲ ਕੱਢ ਲਿਆ। ਲੋਕਮਾਸਕ ਪਹਿਨ ਕੇ ਟਿਕਟ ਲੈਣ ਤੋਂ ਬਾਅਦ ਬੱਸ ਵਿਚ ਬੈਠ ਜਾਂਦੇ ਸਨ ਅਤੇ ਬੱਸ ਅੰਦਰ ਬੈਠ ਕੇ ਮਾਸਕ ਲਾਹ ਦਿੰਦੇ ਸਨ। ਲੋਕਾਂ ਦੇ ਇਸੇ ਰੁਝਾਨ ਨੂੰ ਦੇਖਦੇ ਹੋਏ ਇਹ ਨਵਾਂ ਰਸਤਾ ਲੱਭਣਾ ਪਿਆ ਹੈ।
ਜਲੰਧਰ ਡਿਪੂ-1 ਦੇ ਜਨਰਲ ਮੈਨੇਜਰ ਨਵਰਾਜ ਬਾਤਿਸ਼ ਦਾ ਕਹਿਣਾ ਹੈ ਕਿ ਕਰਫਿਊ ਦੌਰਾਨ ਕੋਰੋਨਾ ਨੂੰ ਨੱਥ ਪਾਉਣ ਲਈ ਸਰਕਾਰ ਵੱਲੋਂ ਬੱਸਾਂ ਦੀ ਆਵਾਜਾਈ ’ਤੇ ਰੋਕ ਲਗਾ ਦਿੱਤੀ ਗਈ ਸੀ ਪਰ ਹੁਣ ਯਾਤਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਦੁਬਾਰਾ ਬੱਸਾਂ ਚਲਾਈਆਂ ਗਈਆਂ ਹਨ ਪਰ ਜੇਕਰ ਬੱਸਾਂ ਵਿਚ ਸਫਰ ਕਰਨ ਵਾਲੇ ਲੋਕ ਅਜੇ ਵੀ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਸਰਕਾਰ ਵੱਲੋਂ ਮੁੜ ਸਖਤ ਕਦਮ ਚੁੱਕੇ ਜਾ ਸਕਦੇ ਹਨ।