Doctor kicked the pregnant woman : ਅੰਮ੍ਰਿਤਸਰ : ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਅਤੇ ਮਰੀਜ਼ ਡਾਕਟਰ ‘ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹਨ। ਪਰ ਅੰਮ੍ਰਿਤਸਰ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਰਾਮ ਬਾਗ ਸਥਿਤ ਜ਼ਲ੍ਹਿਆਂਵਾਲਾ ਬਾਗ ਮੈਮੋਰੀਅਲ ਸਿਵਲ ਹਸਪਤਾਲ ਵਿਚ ਬੀਤੇ ਦਿਨ ਇਕ ਗਾਇਨੀ ਡਾਕਟਰ ਦਾ ਗਰਭਵਤੀ ਔਰਤ ਨਾਲ ਮਾੜਾ ਵਤੀਰਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਔਰਤ ਨੂੰ ਡਾਕਟਰ ਨੇ ਗੈਟ ਆਊਟ ਕਿਹਾ ਅਤੇ ਫਿਰ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ। ਔਰਤ ਨੇ ਇਸ ਦੀ ਸ਼ਿਕਾਇਤ ਹਸਪਤਾਲ ਦੇ ਐਸਐਮਓ ਡਾ. ਚਰਣਜੀਤ ਸਿੰਘ ਨੂੰ ਕੀਤੀ।
ਆਟਾ ਮੰਡੀ ਦੀ ਰਹਿਣ ਵਾਲੀ ਮੋਹਿਨੀ ਨੇ ਦੱਸਿਆ ਕਿ ਉਹ ਤਿੰਨ ਮਹੀਨੇ ਦੀ ਗਰਭਵਤੀ ਹੈ। ਬੁੱਧਵਾਰ ਨੂੰ ਉਸ ਦੇ ਪੇਟ ਵਿਚ ਦਰਦ ਨਾਲ ਉਸ ਨੂੰ ਬਲੀਡਿੰਗ ਹੋਈ। ਉਹ ਵੀਰਵਾਰ ਨੂੰ ਸਿਵਲ ਹਸਪਤਾਲ ਆਈ ਅਤੇ ਪਰਚੀ ਕਟਵਾ ਕੇ ਗਾਇਨੀ ਡਾਕਟਰ ਕੋਲ ਜਾਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਉਥੇ ਤਾਇਨਾਤ ਇਕ ਮਹਿਲਾ ਡਾਕਟਰ ਨੇ ਉਸ ਨੂੰ ਕਿਹਾ ’ਗੇਟ ਆਊਟ’, ਤੁਹਾਡੇ ਵਰਗੇ ਲੋਕ ਹੀ ਕੋਰੋਨਾ ਫੈਲਾਉਣ ਲਈ ਸਿਵਲ ਹਸਪਤਾਲ ਵਿਚ ਆ ਜਾਂਦੇ ਹਨ। ਹਸਪਤਾਲ ਦੇ ਡਾਕਟਰ ਕੋਰੋਨਾ ਪਾਜ਼ੀਟਿਵ ਹੋ ਰਹੇ ਹਨ।
ਔਰਤ ਨੇ ਦੱਸਿਆ ਕਿ ਉਸ ਨੇ ਮਾਸਕ ਵਿ ਪਹਿਨਿਆ ਹੋਇਆ ਸੀ। ਇਸ ਦੇ ਬਾਵਜੂਦ ਡਾਕਟਰ ਨੇ ਉਸ ਨਾਲ ਮਾੜਾ ਵਤੀਰਾ ਕੀਤਾ। ਸਮਾਜ ਸੇਵੀ ਜੈਗੋਪਾਲ ਲਾਲੀ ਨੇ ਇਸ ਘਟਨਾ ਦੀ ਸ਼ਿਕਾਇਤ ਮੁੱਖ ਮੰਤਰੀ ਤੇ ਸਿਹਤ ਮੰਤਰੀ ਨੂੰ ਈਮੇਲ ਭੇਜ ਕੇ ਕੀਤੀ ਹੈ। ਲ ਹੀ ਹਸਪਤਾਲ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਗਾਇਨੀ ਡਾਕਟਰ ਖਿਲਾਫ ਸਕਤ ਕਾਰਵਾਈ ਕਰੇ ਨਹੀਂ ਤਾਂ ਸਿਵਲ ਸਰਜਨ ਦਫਤਰ ਦੇ ਬਾਹਰ ਹਸਪਤਾਲ ਪ੍ਰਸ਼ਾਸਨ ਦਾ ਪੁਤਲਾ ਫੂਕਣਗੇ।