Five Punjab players : ਚੰਡੀਗੜ੍ਹ : ਸ਼ਨੀਵਾਰ ਨੂੰ ਆਯੋਜਿਤ ਹੋਣ ਵਾਲੀ ਵਰਚੂਅਲ ਸੈਰੇਮਨੀ ‘ਚ ਰਾਸ਼ਟਰੀ ਖੇਡ ਪੁਰਸਕਾਰ 2020 ਪ੍ਰਾਪਤ ਕਰਨ ਵਾਲੇ ਖਿਡਾਰੀਆਂ ਤੇ ਕੋਚਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸਪੋਰਟਸ ਅਥਾਰਟੀ ਆਫ ਇੰਡੀਆ ਵਲੋਂ ਆਯੋਜਿਤ ਹੋਣ ਵਾਲੇ ਇਸ ਸਨਮਾਨ ਸਮਾਰੋਹ ‘ਚ 74 ਐਵਾਰਡੀਆਂ ਨੂੰ ਸਨਮਾਨਿਤ ਕੀਤਾ ਜਾਣਾ ਸੀ ਪਰ ਇਸ ‘ਚ ਸਿਰਫ 64 ਐਵਾਰਡੀ ਹੀ ਇਸ ‘ਚ ਹਿੱਸਾ ਲੈ ਰਹੇ ਹਨ।
ਚੰਡੀਗੜ੍ਹ ਦੇ ਫੁੱਟਬਾਲਰ ਸੰਦੇਸ਼ ਝਿੰਗਣ ਨੂੰ ਸ਼ਨੀਵਾਰ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਝਿੰਗਣ ਪਿਛਲੇ ਕਈ ਸਾਲਾਂ ਤੋਂ ਭਾਰਤੀ ਫੁੱਟਬਾਲ ਦਾ ਹਿੱਸਾ ਰਹੇ ਹਨ ਅਤੇ ਉਨ੍ਹਾਂ ਨੇ ਕਈ ਮੈਚਾਂ ‘ਚ ਭਾਰਤ ਨੂੰ ਜਿੱਤ ਦਿਵਾਈ ਹੈ। ਇਸੇ ਤਰ੍ਹਾਂ ਮਨੀਸ਼ ਕੌਸ਼ਿਕ ਨੂੰ ਅੱਜ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਮਨੀਸ਼ ਨੇ ਟੋਕੀਓ ਓਲੰਪਿਕ 2020 ਲਈ ਵੀ ਕੁਆਲੀਫਾਈ ਕੀਤਾ ਹੈ। ਮਨੀਸ਼ ਨੇ 63 ਕਿਲੋਗ੍ਰਾਮ ਦੇ ਭਾਰਤ ਵਰਗ ਲਈ ਕੁਆਲੀਫਾਈ ਕੀਤਾ। ਉਨ੍ਹਾਂ ਨੇ ਸਾਲ 2014 ‘ਚ ਪੰਜਾਬ ਯੂਨੀਵਰਿਸਟੀ ਵਲੋਂ ਆਲ ਇੰਡੀਆ ਇੰਟਰ ਯੂਨੀਵਰਿਸਟੀ ‘ਚ ਖੇਡਦੇ ਹੋਏ ਗੋਲਡ ਮੈਡਲ ਜਿੱਤਿਆ ਸੀ।
ਦੇਸ਼ ‘ਚ ਇੰਟਰਨੈਸ਼ਨਲ ਬਾਕਸਰ ਦੀ ਫੌਜ ਖੜ੍ਹੀ ਕਰਨ ਵਾਲੇ ਸਾਬਕਾ ਚੀਫ ਬਾਕਸਿੰਗ ਕੋਚ ਸ਼ਿਵ ਸਾਹ ਨੂੰ ਲਾਈਫਟਾਈਮ ਕੈਟਾਗਾਰੀ ‘ਚ ਦ੍ਰੋਣਾਚਾਰੀਆ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਸਾਲ 2016 ‘ਚ ਸਪੋਰਟਸ ਅਥਾਰਟੀ ਆਫ ਇੰਡੀਆ ਤੋਂ ਬਤੌਰ ਚੀਫ ਬਾਕਸਿੰਗ ਕੋਚ ਰਿਟਾਇਰ ਹੋਏ ਸ਼ਿਵ ਕੁਮਾਰ ਨੇ ਆਪਣੇ 37 ਸਾਲ ਦੇ ਕਰੀਅਰ ‘ਚ 25 ਸਾਲ ਨੈਸ਼ਨਲ ਟੀਮ ਨਾਲ ਕੰਮ ਕੀਤਾ। ਡੇਰਾਬੱਸੀ ਦੇ ਨੇੜੇ ਮੀਰਪੁਰਾ ਦੇ ਹੋਣਹਾਰ ਇੰਟਰਨੈਸ਼ਨਲ ਕਬੱਡੀ ਖਿਡਾਰੀ ਮਨਪ੍ਰੀਤ ਨੂੰ ਵੀ ਧਿਆਨਚੰਦ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੇ ਵਰਲਡ ਕੱਪ ‘ਚ ਦੋ ਗੋਲਡ, ਏਸ਼ੀਅਨਸ ਗੇਮਸ ‘ਚ ਦੋ ਗੋਲਡ ਅਤੇ ਇੰਗਲੈਂਡ ‘ਚ ਆਯੋਜਿਤ ਸੈਫ ਖੇਡਾਂ ‘ਚ ਗੋਲਡ ਮੈਡਲ ਜਿੱਤਿਆ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਰੋਇੰਗ ਖਿਡਾਰੀ ਤੇ ਓਲੰਪੀਅਨ ਮਨਜੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਮਨਜੀਤ ਸਿੰਘ ਦੋ ਵਾਰ ਓਲੰਪਿਕ ‘ਚ ਹਿੱਸਾ ਲੈ ਚੁੱਕੇ ਹਨ ਅਤੇ ਏਸ਼ੀਅਨ ਗੇਮਾਂ ‘ਚ ਖੇਡਦੇ ਹੋਏ ਦੋ ਸਿਲਵਰ ਮੈਡਲ ਵੀ ਜਿੱਤ ਚੁੱਕੇ ਹਨ।