punjabi actor binnu dhillon birthday:ਉਦਾਸ ਚਿਹਰਿਆਂ ਤੇ ਹਾਸਾ ਲਿਆਉਣ ਵਾਲੇ ਵਰਿੰਦਰ ਸਿੰਘ ਢਿੱਲੋਂ ਉਰਫ ਬੀਨੂੰ ਢਿਲੋਂ ਅੱਜ 44 ਸਾਲਾਂ ਦੇ ਹੋ ਗਏ ਹਨ।ਵੰਨ-ਸਵੁੰਨੇ ਕਿਰਦਾਰਾਂ ਵਿੱਚ ਮਾਹਰ ਬੀਨੂੰ ਢਿੱਲੋ ਨੇ ਭੰਗੜੇ ਤੋਂ ਸ਼ੁਰੂ ਹੋਕੇ ਸਟੇਜ,ਟੈਲੀਵੀਜ਼ਨ ਦਾ ਸਫਰ ਤਹਿ ਕਰਦਿਆਂ ਪਾਲੀਵੁੱਡ ਵਿੱਚ ਐਂਟਰੀ ਮਾਰੀ ਅਤੇ ਹਰ ਵਾਰੀ ਕੁਝ ਵੱਖਰਾਂ ਕਰਨ ਦੀ ਕੋਸ਼ਿਸ ਕੀਤੀ।ਮਿੱਟੀ ਵਾਜਾਂ ਮਾਰਦੀ , ਮੁੰਡੇ ਯੂ ਕੇ ਦੇ , ਤੇਰਾ ਮੇਰਾ ਕੀ ਰਿਸ਼ਤਾ, ਜਿਹਨੇ ਮੇਰਾ ਦਿਲ ਲੁਟਿਆ ਵਿੱਚ ਉਸਨੇ ਨੈਗਟਿਵ ਰੋਲ ਪਲੇਅ ਕੀਤਾ, ਅਤੇ ਕੈਰੀ ਆਨ ਜੱਟਾ ਤੋਂ ਬਾਅਦ ਉਹ ਕਾਮੇਡੀਅਨ ਵਿੱਚ ਕਨਵਰਟ ਹੋ ਗਿਆ।ਬਤੌਰ ਕਾਮੇਡੀਅਨ ਉਸਨੇ ਕਈ ਫਿਲਮਾਂ ਵਿੱਚ ਬਾਕਮਾਲ ਪ੍ਰਫਾਰਸ ਦਿੱਤੀ।
ਜਿਨ੍ਹਾਂ ਵਿੱਚ ਅੰਗਰੇਜ , ਗੋਰਿਆਂ ਨੂੰ ਦਫ਼ਾ ਕਰੋ, ਲੱਕੀ ਦੀ ਅਨਲੱਕੀ ਸਟੋਰੀ , ਬੈਸਟ ਆਫ ਲੱਕ, ਸਿੰਘ ਵਰਸਿਜ ਕੌਰ , ਲਵ ਪੰਜਾਬ ,ਮਿਸਟਰ ਐਂਡ ਮਿਿਸਜ਼ 420 ਦੇ ਨਾਮ ਸ਼ਾਨਿਲ ਹਨ।ਪਾਲੀਵੁੱਡ ਵਿੱਚ ਅੱਜ ਉਸਦਾ ਜੋ ਮੁਕਾਮ ਹੈ।ਉਸਲਈ ਬੀਨੂੰ ਢਿੱਲੋ ਨੇ ਕਈ ਦਿਨ ਤੇ ਰਾਤਾ ਇੱਕ ਕੀਤੀਆਂ ਹਨ।ਧੁੂਰੀ ਦੇ ਜੰਮਪਲ ਬੀਨੂੰ ਦਾ ਜਦੋਂ ਵਿਆਹ ਹੋਇਆਂ ਤਾਂ ਉਦੋਂ ਉਹ ਪਟਿਆਲੇ ਕਿਰਾਏ ਦੇ ਕਮਰੇ ਵਿੱਚ ਰਹਿੰਦੇ ਸਨ।ਜਿਸਦਾ ਕਿਰਾਇਆ 1300 ਸੀ।ਅਤੇ ਉਹ ਦੀ ਮੰਥਲੀ ਕਮਾਈ ਸਿਰਫ 3200 ਸੋ ਰੁਪਈਏ ਸੀ।
ਜਿਸ ਕਾਰਨ ਘਰਦਾ ਖਰਦਾ ਬਹੁਤ ਔਖਾ ਚੱਲਦਾ ਸੀ।ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਇੱਕ ਵਾਰ ਕਿਸੇ ਪ੍ਰੋਡਿਊਸਰ ਦਾ ਉਸਨੂੰ ਰੋਲ ਲਈ ਫੋਨ ਆਇਆ ਅਤੇ ਉਸਨੇ ਪੁੱਛਿਅ ਕਿ ਆਪਣਾ ਕੋਟ ਪੈਂਟ ਹੈ।ਜਦੋਂ ਬਿੰਨੂ ਢਿੱਲੋਂ ਨੇ ਨਾਂ ਵਿੱਚ ਜਵਾਬ ਦਿੱਤਾ ਤਾਂ ਦੁਬਾਰਾ ਉਸਨੇ ਮੁੜਕੇ ਫੋਨ ਨਹੀ ਕੀਤਾ।ਫਿਲਮ ਵੇਖ ਬਰਾਤਾਂ ਚੱਲੀਆਂ ਤੋਂ ਉਹ ਹੀਰੋ ਬਣ ਗਿਆ।ਉਸਦੀ ਹੀਰੋਪੰਤੀ ਬਾਰੇ ਲੋਕਾਂ ਦਾ ਕਹਿਣਾ ਸੀ ਕਿ “ਇਹ ਹੀ ਛੇਤੀ ਆਪਣਾ ਭੱਠਾ” ਬਿਠਾ ਲਵੇਗਾ।ਪਰ ਵੇਖ ਬਾਰਾਤਾਂ ਚੱਲੀਆਂ, ਕਾਲਾ ਸ਼ਾਹ ਕਾਲਾ, ਵਧਾਈਆਂ ਜੀ ਵਧਾਈਆਂ ਵਿੱਚ ਉਸਨੇ ਸਾਬਤ ਕੀਤਾ ਕਿ ਬੰਦੇ ਚ ਦਮ ਹੋਵੇ ਤਾਂ ਸਭ ਪੌਸੀਬਲ ਹੈ। ਹਾਲਾਕਿ ਨੌਕਰ ਵਹੁਟੀ ਦਾ, ਬੈਂਡ ਬਾਜੇ ,ਝੱਲੇ ਵਰਗੀਆਂ ਫਿਲਮਾਂ ਨੇ ਥੋੜਾ ਠੰਢਾ ਬਿਜ਼ਨਸ ਕੀਤਾ।ਬੀਨੂੰ ਨੈਗੇਟਿਵ ਲੁੱਕ ਵਿੱਚ ਵੀ ਢਿੱਡੀ ਪੀੜਾ ਪਾਕੇ ਸਭ ਦਾ ਦਿਲ ਲੁੱਟ ਲੈਦਾ ਹੈ।ਕਾਮੇਡੀਅਨਾਂ ਦੀ ਭੀੜ ਵਿੱਚ ਵੀ ਉਸਨੇ ਆਪਣੀ ਅਦਾਕਾਰੀ ਦੇ ਵੀ ਖੁੂਬ ਜਲਵੇ ਦਿਖਾਏ ।ਕੈਰੀ ਆਨ ਜੱਟਾ ਵਿੱਚ ਉਹ ਘੁੱਗੀ , ਭੱਲਾ , ਬੀ ਐਨ ਸ਼ਰਮਾ ਜਿਹੇ ਕਾਮੇਡੀਅਨਾਂ ਤੇ ਖੁੂਬ ਭਾਰੀ ਪਏ ।ਉਸਦਾ ਫੇਮਸ ਡਾਇਲਾਗ “ਕਾਲਾ ਕੋਟ ਐਵੇਂ ਨੀ ਪਾਇਆ” ਵਾਲਾ ਅੱਜ ਵੀ ਸਭ ਦੀ ਜ਼ੁਬਾਨ ਤੇ ਹੈ।ਬਾਲੀਵੁੱਡ ਤੱਕ ਆਪਣਾ ਨਾਮ ਚਮਕਾਉਣ ਵਾਲੇ ਬੀਨੂੰ ਢਿੱਲੋ ਨੂੰ ਅੱਜ ਉਸਦੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਅਸੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਸਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਉਹ ਅਦਾਕਾਰੀ ਦੀਆਂ ਹੋਰ ਮੰਜਿਲਾਂ ਸਰ ਕਰੇ।ਆਉ ਫਿਰ ਕਹੀਏ “ਮੈਨੀ ਮੈਨੀ ਹੈਪੀ ਰਿਟਰਨ ਆਫ ਦਾ ਡੇਅ”