P.U. to take : ਯੂ. ਜੀ. ਅਤੇ ਪੀ. ਜੀ. ਕੋਰਸ ਦੇ ਫਾਈਨਲ ਈਅਰ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਹੋਵੇਗੀ ਜਾਂ ਨਹੀਂ ਇਨ੍ਹਾਂ ਕਿਆਸ ਅਰਾਈਆਂ ‘ਤੇ ਰੋਕ ਲਗਾਉਂਦੇ ਹੋਏ ਸੁਪਰੀਮ ਕੋਰਟ ਨੇ ਭਾਵੇਂ ਹੀ ਪ੍ਰੀਖਿਆਵਾਂ ਦੇ ਆਯੋਜਨ ਨੂੰ ਹਰੀ ਝੰਡੀ ਦੇ ਦਿੱਤੀ ਹੈ ਪਰ ਅਜੇ ਪੀ. ਯੂ. ਕੋਲ ਕੋਈ ਤਿਆਰੀ ਨਹੀਂ ਹੈ। ਪਿਛਲੇ ਦੋ ਮਹੀਨਿਆਂ ਤੋਂ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਪ੍ਰੋ. ਪਰਵਿੰਦਰ ਸਿੰਘ ਸਿਰਫ ਇਹੀ ਗੱਲ ਕਹਿ ਰਹੇ ਹਨ ਕਿ ਅਜੇ ਕੇਸ ਕੋਰਟ ‘ਚ ਹੈ। ਅਸੀਂ ਕੋਈ ਜਵਾਬ ਨਹੀਂ ਦੇ ਸਕਦੇ ਪਰ ਹੁਣ ਸੁਪਰੀਮ ਕੋਰਟ ਦੇ ਰੁਖ਼ ਤੋਂ ਬਾਅਦ ਪੀ. ਯੂ. ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਹੁਣ ਉਨ੍ਹਾਂ ਨੂੰ ਯੂ. ਜੀ. ਸੀ. ਦੇ ਪੱਤਰ ਦਾ ਇੰਤਜ਼ਾਰ ਹੈ।
ਯੂ. ਜੀ. ਸੀ. ਨੇ 6 ਜੁਲਾਈ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਯੂ. ਜੀ. ਤੇ ਪੀ. ਜੀ. ਕੋਰਸ ਦੇ ਫਾਈਨਲ ਸਾਲ ਜਾਂ ਸਮੈਸਟਰ ਦੀਆਂ ਪ੍ਰੀਖਿਆਵਾਂ ਨੂੰ 30 ਸਤੰਬਰ ਤਕ ਕਰਾਉਣ ਦਾ ਜ਼ਿਕਰ ਕੀਤਾ ਸੀ। ਲਗਭਗ ਦੋ ਮਹੀਨੇ ਪਹਿਲਾਂ ਪੀ. ਯੂ.ਐੱਸ. ਓ. ਪੀ. ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਤਿਆਰੀਆਂ ਐੱਸ. ਓ. ਪੀ. ਅਨੁਸਾਰ ਹੀ ਹੋਣਗੀਆਂ।
ਕੰਟਰੋਲਰ ਆਫ ਐਗਜ਼ਾਮੀਨੇਸ਼ਨ ਪ੍ਰੋ. ਪਰਵਿੰਦਰ ਸਿੰਘ ਵਲੋਂ ਡੀ. ਪੀ. ਆਰ. ਰੇਣੁਕਾ ਸਾਲਵਾਨ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਆਪਣੀ ਜਜਮੈਂਟ ‘ਚ ਪ੍ਰੀਖਿਆਵਾਂ ਨੂੰ ਟਾਲਣ ਦਾ ਵੀ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ ਪੀ. ਯੂ. ‘ਚ ਪੰਜਾਬ ਸਰਕਾਰ ਦੇ ਨਿਯਮ ਲਾਗੂ ਹੁੰਦੇ ਹਨ। ਅਜਿਹੇ ‘ਚ ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਫੈਸਲੇ ਦਾ ਵੀ ਇੰਤਜ਼ਾਰ ਹੈ ਕਿਉਂਕਿ ਪੀ. ਯੂ. ਤੋਂ ਮਾਨਤਾ ਪ੍ਰਾਪਤ ਜ਼ਿਆਦਾਤਰ ਕਾਲਜ ਪੰਜਾਬ ‘ਚ ਹਨ। ਇਸ ਮਾਮਲੇ ‘ਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਬਿਨਾਂ ਪ੍ਰੀਖਿਆ ਵਿਦਿਆਰਥੀ ਪ੍ਰਮੋਟ ਨਹੀੰ ਹੋਣਗੇ। ਇਸ ਦੇ ਨਾਲ ਹੀ ਅਦਾਲਤ ਨੇ ਆਖਰੀ ਸਾਲ ਦੀ ਪ੍ਰੀਖਿਆ ਕਰਾਉਣ ਦੇ ਯੂ. ਜੀ. ਸੀ. ਦੇ ਫੈਸਲੇ ਨੂੰ ਸਹੀ ਮੰਨਿਆ।