Powercom team was taken prisoner : ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਸਤਿਤ ਪਿੰਡ ਬੱਲੋ ਵਿਚ ਬਿਜਲੀ ਚੋਰੀ ਦੀ ਸ਼ਿਕਾਇਤ ਮਿਲਣ ’ਤੇ ਚੈਕਿੰਗ ਕਰਨਲਈ ਗਈ ਪਾਵਰਕਾਮ ਦੀ ਟੀਮ ਨੂੰ ਪਿੰਡ ਦੇ ਕੁਝ ਲੋਕਾਂ ਨੇ ਬੰਧਕ ਬਣਾ ਲਿਆ ਅਤੇ ਉਨ੍ਹਾਂ ਨਾਲ ਧੱਕਾ-ਮੁੱਕੀ ਕਰਦੇ ਹੋਏ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ। ਇੰਨਾ ਹੀ ਨਹੀਂ ਉਨ੍ਹਾਂ ਨੇ ਟੀਮ ਦੇ ਮੈਂਬਰਾਂ ਨੂੰ ਕੀੜੀਆਂ ਤੋਂ ਵੀ ਕਟਵਾਇਆ। ਜਿਵੇਂ-ਤਿਵੇਂ ਬੰਧਕ ਬਣੀ ਟੀਮ ਨੇ ਆਪਣੇ ਆਪ ਨੂੰ ਛੁਡਵਾਇਆ ਅਤੇ ਪੂਰੇ ਮਾਮਲੇ ਦੀ ਜਾਣਕਾਰੀ ਥਾਣਾ ਸਦਰ ਰਾਮਪੁਰਾ ਨੂੰ ਦਿੱਤੀ।
ਪੁਲਿਸ ਨੇ ਵਿਭਾਗ ਦੇ ਐਸਡੀਓ ਦੀ ਸ਼ਿਕਾਇਤ ’ਤੇ ਚਾਰ ਲੋਕਾਂ ਨੂੰ ਨਾਮਜ਼ਦ ਕਰਕੇ ਉਨ੍ਹਾਂ ਖਿਲਾਫ ਵੱਖ-ਵੱ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀਆਂ ਦੀ ਗ੍ਰਿਪਤਾਰੀ ਹੋਣੀ ਬਾਕੀ ਹੈ। ਪੁਲਿਸ ਨੂੰ ਸ਼ਿਕਾਇਤ ਦੇਕੇ ਪਾਵਰਕਾਮ ਦੇ ਐਸਡੀਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ 27 ਅਗਸਤ ਨੂੰ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਉਪਮੰਡਲ ਅਸਰ ਨਥਾਣਾ ਦੀ ਡਿਊਟੀ ਪਿੰਡ ਬੱਲੋ ਦੇ ਘਰੇਲੂ ਬਿਜਲੀ ਕੁਨੈਕਸ਼ਨ ਦੀ ਚੈਕਿੰਗ ਕਰਨ ਲਗਾਈ ਗਈ ਸੀ। ਜਦੋਂ ਟੀਮ ਨੇ ਪਿੰਡ ਦੇ ਕੁਝ ਸ਼ਰਾਰਤੀ ਅਨਸਰਾਂਵੱਲੋਂ ਕੀਤੀ ਜਾ ਰਹੀ ਬਿਜਲੀ ਚੋਰੀ ਦਾ ਮਾਮਲਾ ਫੜਿਆ ਤਾਂ ਦੋਸ਼ੀ ਬੂਟਾ ਸਿੰਘ, ਰੇਸ਼ਮ ਸਿੰਘ, ਮਿੱਠੂ ਸਿੰਘ, ਸੁੱਖਾ ਸਿੰਘ ਨਿਵਾਸੀ ਬੱਲੋ ਅਤੇ ਕੁਝ ਅਣਪਛਾਤੇ ਲੋਕਾਂ ਨੇ ਟੀਮ ਦਾ ਘੇਰਾਅ ਕਰ ਲਿਆ ਅਤੇ ਉਨ੍ਹਾਂ ਨੂੰ ਬੰਦੀ ਬਣਾ ਲਿਆ।
ਉਥੇ ਟੀਮ ਦੇ ਮੁਲਾਜ਼ਮਾਂ ਨਾਲ ਧੱਕਾ-ਮੁੱਖੀ ਕਰਦੇ ਹੋਏ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਕੀੜੀਆਂ ਉਪਰ ਬੈਠਣ ਲਈ ਮਜਬੂਰ ਕੀਤਾ। ਅਜਿਹਾ ਕਰਕੇ ਦੋਸ਼ੀ ਲੋਕਾਂ ਨੇ ਜਿਥੇ ਸਰਕਾਰੀ ਕੰਮ ਵਿਚ ਰੁਕਾਵਟ ਪਾਈ ਅਤੇ ਮੁਲਾਜ਼ਮਾਂ ਦੇ ਮਨੋਬਲ ਨੂੰ ਵੀ ਠੇਸ ਪਹੁੰਚਾਈ। ਪੁਲਿਸ ਨੇ ਐਸਡੀਓ ਦੀ ਸ਼ਿਕਾਇਤ ’ਤੇ ਦੋਸ਼ੀ ਲੋਕਾਂ ’ਤੇ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।