The accused absconded : ਲੌਕਡਾਊਨ ਤੋਂ ਬਾਅਦ ਬੇਰੋਜ਼ਗਾਰੀ ਵਧਣ ਨਾਲ ਠੱਗ ਧੋਖਾ ਕਰਨ ਦੇ ਵੱਖਰੇ-ਵੱਖਰੇ ਤਰੀਕੇ ਅਪਣਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਚੰਡੀਗੜ੍ਹ ਦੇ ਮੁੱਖ ਜਵੈਲਰਸ ਮਾਰਕੀਟ ‘ਚ ਸਾਹਮਣੇ ਆਇਆ ਹੈ। ਇੱਕ ਸ਼ੱਕੀ ਵਿਅਕਤੀ ਨਕਲੀ ਇਨਕਮ ਟੈਕਸ ਇੰਸਪੈਕਟਰ ਬਣ ਕੇ ਗਹਿਣੇ ਖਰੀਦਣ ਦੇ ਨਾਂ ‘ਤੇ ਠੱਗੀ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਤਿੰਨੋਂ ਦੁਕਾਨਾਂ ‘ਤੇ ਜਵੈਲਰਸ ਦੀ ਜਾਗਰੂਕਤਾ ਨਾਲ ਦੋਸ਼ੀ ਮਨਸੂਬੇ ਵਿਚ ਅਸਫਲ ਹੋ ਕੇ ਫਰਾਰ ਹੋ ਗਿਆ ਹੈ। ਇਸ ਸਬੰਧ ‘ਚ ਚੰਡੀਗੜ੍ਹ ਸਰਾਫਾ ਐਸੋਸੀਏਸ਼ਨ ਦੇ ਅਧਿਕਾਰੀ ਸੂਰਜ ਚੌਹਾਨ ਨੇ ਟ੍ਰਾਈਸਿਟੀ ਜਵੈਲਰਸ ਗਰੁੱਪ ‘ਚ ਅਲਰਟ ਭੇਜ ਕੇ ਐਡਵਾਇਜਰੀ ਜਾਰੀ ਕੀਤੀ ਹੈ। ਹਾਲਾਂਕਿ ਹੁਣ ਤਕ ਹਫਤੇ ਬਾਅਦ ਵੀ ਪੁਲਿਸ ਦੋਸ਼ੀ ਤਕ ਨਹੀਂ ਪੁੱਜ ਸਕੀ ਹੈ। ਪੁਲਿਸ ਦਾ ਦਾਅਵਾ ਹੈ ਕਿ ਦੋਸ਼ੀ ਦੀ ਭਾਲ ‘ਚ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਹਾਲਾਂਕਿ ਸ਼ਿਕਾਇਤ ਤੋਂ ਬਾਅਦ ਦੋਸ਼ੀ ਦੁਬਾਰਾ ਕਿਤੇ ਦਿਖਾਈ ਨਹੀਂ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਸੈਕਟਰ-23 ਸਥਿਤ ਸੰਤੋਸ਼ ਜਵੈਲਰਸ ਦੀ ਦੁਕਾਨ ‘ਤੇ ਦੋਸ਼ੀ ਵਿਅਕਤੀ ਨੇ ਆ ਕੇ ਖੁਦ ਨੂੰ ਇਨਕਮ ਟੈਕਸ ਆਫਿਸਰ ਦੱਸਿਆ ਸੀ। ਉਸ ਨੇ ਦੁਕਾਨ ਤੋਂ ਇਕ ਸੋਨੇ ਦੀ ਚੇਨ ਪਸੰਦ ਕੀਤੀ ਤੇ ਪੈਸੇ NFT ਦੇ ਮਾਧਿਅਮ ਨਾਲ ਟਰਾਂਸਫਰ ਕਰਨ ਦਾ ਹਵਾਲਾ ਦਿੱਤਾ। ਇਸ ਦੌਰਾਨ ਜਵੈਲਰਸ ਨੂੰ ਮੈਸੇਜ ਮਿਲ ਗਏ ਪਰ ਅਕਾਊਂਟ ‘ਚ ਪੈਸੇ ਨਹੀਂ ਆਏ। ਇਸ ਵਜ੍ਹਾ ਨਾਲ ਠੱਗੀ ਦੀ ਵਾਰਦਾਤ ਨਹੀਂ ਹੋ ਸਕੀ। ਇਸੇ ਤਰ੍ਹਾਂ ਦੋਸ਼ੀ ਨੇ ਸੈਕਟਰ-35 ਸਥਿਤ ਸ਼੍ਰੀ ਓਮ ਜਵੈਲਰਸ ਅਤੇ ਮਨੀਸ਼ ਜਵੈਲਰਸ ‘ਚ ਵੀ ਠੱਗੀ ਕਰਨ ਦੀ ਕੋਸ਼ਿਸ਼ ਕੀਤੀ।
ਦੋਸ਼ੀ ਨੇ ਵ੍ਹਟਸਐਪ ਨੰਬਰ ‘ਤੇ ਇਨਕਮ ਟੈਕਸ ਡਿਪਾਰਟਮੈਂਟ ਦੀ ਪ੍ਰੋਫਾਈਲ ਫੋਟੋ ਲਗਾ ਰੱਖੀ ਹੈ ਤਾਂਕਿ ਆਨਲਾਈਨ ਟਰਾਂਸਫਰ ਤੋਂ ਪਹਿਲਾਂ ਉਹ ਆਪਣੇ ਪ੍ਰੋਫਾਈਲ ‘ਤੇ ਡਿਪਾਰਟਮੈਂਟ ਦੀ ਫੋਟੋ ਦਿਖਾ ਕੇ ਜਵੈਲਰਸ ਮਾਲਕ ਦਾ ਭਰੋਸਾ ਜਿੱਤ ਸਕੇ। ਉਥੇ ਚੰਡੀਗੜ੍ਹ ਸਰਾਫਾ ਐਸੋਸੀਏਸ਼ਨ ਨੇ ਐਡਵਾਇਜਰੀ ‘ਚ ਕਿਹਾ ਕਿ ਜਦੋਂ ਤਕ ਅਕਾਊਂਟ ‘ਚ ਪੈਸੇ ਨਾ ਆ ਜਾਵੇ ਉਦੋਂ ਤਕ ਕਿਸੇ ਨੂੰ ਸਾਮਾਨ ਨਾ ਦੇਣ।