Retired Army constable : ਚੰਡੀਗੜ੍ਹ : ਫੌਜ ’ਚੋਂ ਕਾਂਸਟੇਬਲ ਵਜੋਂ ਸੇਵਾਮੁਕਤ ਵਿਅਕਤੀ ਵੱਲੋਂ ਆਈਏਐੱਸ ਦੀ ਤਿਆਰੀ ਕਰ ਰਹੀ ਦਿੱਲੀ ਦੀ ਇੱਕ ਲੜਕੀ ਨੂੰ ਬਲੈਕਮੇਲ ਕਰਕੇ ਉਸ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਦੋ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਇਕ ਫੌਜ ਦੇ ਰਿਟਾਇਰਡ ਕਾਂਸਟੇਬਲ ਸਰਬਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤਾ ਨੇ ਦੱਸਿਆ ਕਿ ਉਸ ਦੀ ਮੋਹਾਲੀ ਦੇ ਸਰਬਜੀਤ ਸਿੰਘ ਦੀ ਸਾਲ 2018 ਵਿਚ ਦੋਸਤੀ ਹੋਈ ਸੀ। ਇਕ ਵਾਰ ਪੈਸੇ ਦੀ ਲੋੜ ਪੈਣ ’ਤੇ ਉਸ ਨੇ ਮਦਦ ਦੇ ਨਾਂ ‘ਤੇ ਬਹਾਨਾ ਬਣਾ ਕੇ ਸੈਕਟਰ-17 ਦੇ ਇੱਕ ਹੋਟਲ ਵਿਚ ਮਿਲਣ ਲਈ ਕਿਹਾ, ਜਿਥੇ ਉਸ ਨੇ ਕੋਲਡ ਡਰਿੰਕ ਵਿਚ ਕੁਝ ਮਿਲਾ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾਈ। ਜਿਸ ਤੋਂ ਬਾਅਦ ਵੀਡੀਓ ਨੂੰ ਵਾਇਰਲ ਕਰਨ ਅਤੇ ਉਸ ਦੇ ਮੰਗੇਤਰ ਨੂੰ ਭੇਜਣ ਦੀ ਧਮਕੀ ਦੇ ਕੇ ਮਨੀਮਾਜਰਾ ਦੇ ਇੱਕ ਹੋਟਲ ਵਿੱਚ ਬੁਲਾਇਆ ਗਿਆ। ਉਥੇ ਦੂਜੀ ਵਾਰ ਆਪਣੇ ਦੋਸਤ ਨਾਲ ਅਸ਼ਲੀਲ ਵੀਡੀਓ ਅਤੇ ਫੋਟੋਆਂ ਨਾਲ ਬਲੈਕਮੇਲ ਕਰਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਕੁਝ ਮਹੀਨਿਆਂ ਬਾਅਦ ਪੰਜਾਬ ਦੇ ਅੰਮ੍ਰਿਤਸਰ ਦੇ ਇਕ ਹੋਟਲ ਵਿਚ ਬੁਲਾ ਕੇ ਉਸ ਨੂੰ ਬਲੈਕਮੇਲ ਕਰਕੇ ਉਸ ਨਾਲ ਜਬਰ ਜਨਾਹ ਕੀਤਾ ਗਿਆ।
ਕਥਿਤ ਦੋਸ਼ੀਆਂ ਵਲੋਂ ਉਸਨੂੰ ਵਾਰ-ਵਾਰ ਬੁਲਾਉਣ ਕਾਰਨ ਉਸ ਨੇ ਆਪਣਾ ਨੰਬਰ ਬਦਲ ਲਿਆ ਪਰ ਕਥਿਤ ਦੋਸ਼ੀਆਂ ਵਲੋਂ ਉਸਦੀਆਂ ਫੋਟੋਆਂ ਅਤੇ ਵੀਡੀਓ ਮੰਗੇਤਰ ਦੇ ਜੀਜਾ ਨੂੰ ਭੇਜ ਦਿੱਤੀਆਂ ਗਈਆਂ, ਜਿਸ ਨਾਲ ਉਸਦਾ ਰਿਸ਼ਤਾ ਟੁੱਟ ਗਿਆ ਜਿਸ ਉਪਰੰਤ ਲੜਕੀ ਵਲੋਂ ਵਿੱਚ ਦੋਸ਼ੀਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ। ਇਸ ਸਬੰਧੀ ਪੀੜਤਾ ਨੇ ਸੈਕਟਰ-17 ਦੇ ਪੁਲਿਸ ਨੇ ਮੁਲਜ਼ਮ ਦੇ ਖਿਲਾਫ ਜਬਰ ਜਨਾਹ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ‘ਚ ਐੱਫਆਈਆਰ ਦਰਜ ਕਰ ਲਈ ਹੈ ਅਤੇ ਦੂਸਰੇ ਦੋਸ਼ੀ ਦੀ ਵੀ ਭਾਲ ਕੀਤੀ ਜਾ ਰਹੀ ਸੀ।