4 masked armed : ਬਟਾਲਾ : ਮਹਿਤਾ ਚੌਕ ਦੇ ਬਟਾਲਾ ਰੋਡ ‘ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਮਿਨੀ ਬ੍ਰਾਂਚ ਵਿੱਚ ਵੜ ਕੇ ਉਥੇ ਕੰਮ ਕਰਨ ਵਾਲ ਕੁੜੀ ਬਲਜੀਤ ਕੌਰ ਤੋਂ ਪਿਸਤੌਲ ਦੀ ਨੋਕ ‘ਤੇ 4 ਹਥਿਆਰਬੰਦ ਲੁਟੇਰੇ 2.5 ਲੱਖ ਰੁਪਏ ਕੈਸ਼, ਲੈਪਟਾਪ ਤੇ ਮੋਬਾਈਲ ਲੈ ਕੇ ਫਰਾਰ ਹੋ ਗਏ। ਜ਼ੈਨ ਕਾਰ ‘ਚ 4 ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਦਾ ਲੋਕਾਂ ਤੇ ਰਾਹਗੀਰਾਂ ਨੇ ਪਿੱਛਾ ਕੀਤਾ ਤਾਂ ਲੁਟੇਰਿਆਂ ਨੇ ਫਾਈਰਿੰਗ ਵੀ ਕੀਤੀ।
ਲੁੱਟ ਤੋਂ ਬਾਅਦ ਘੁਮਾਣ ਇਲਾਕੇ ਦੇ ਪਿੰਡ ਗੰਡੇਕੇ ਚੌਣੇ ‘ਤੇ ਪਹੁੰਚਣ ‘ਤੇ ਲੁਟੇਰਿਆਂ ਦੀ ਕਾਰ ਦਾ ਟਾਇਰ ਫੱਟ ਗਿਆ ਜਿਸ ਤੋਂ ਬਾਅਦ ਲੁਟੇਰੇ ਕਾਰ ਛੱਡ ਕੇ ਕਮਾਦ ਦੇ ਖੇਤਾਂ ‘ਚ ਵੜ ਗਏ। ਘਟਨਾ ਵੀਰਵਾਰ ਸਵੇਰੇ ਸਾਢੇ 11 ਵਜੇ ਦੀ ਹੈ। ਬੈਂਕ ਬ੍ਰਾਂਚ ਦੇ ਬਾਹਰ ਨਾ ਕੋਈ ਗਾਰਡ ਸੀ ਤੇ ਨਾ ਹੀ ਉਥੇ ਸੀ. ਸੀ. ਟੀ. ਕੈਮਰੇ ਲੱਗੇ ਹੋਏ ਹਨ। ਐੱਸ. ਪੀ. ਆਪ੍ਰੇਸ਼ਨ ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਪੂਰੀ ਗੰਭੀਰਤਾ ਨਾਲ ਉਨ੍ਹਾਂ ਦੀ ਭਾਲ ਵਿੱਚ ਲੱਗੀ ਹੋਈ ਹੈ। ਪੂਰੇ ਇਲਾਕੇ ਨੂੰ ਘੇਰ ਕੇ ਸਚ ਮੁਹਿੰਮ ਚਲਾਈ ਜਾ ਰਹੀ ਹੈ।
ਘਟਨਾ ਤੋਂ ਬਾਅਦ ਪੁਲਿਸ ਜ਼ਿਲ੍ਹਾ ਬਟਾਲਾ ਦੇ 7 ਥਾਣਿਆਂ ਤੋਂ ਲਗਭਗ 150 ਮੁਲਾਜ਼ਮਾਂ ਦੀ ਫੋਰਸ ਮੌਕੇ ‘ਤੇ ਪੁੱਜੀ। ਪੁਲਿਸ ਮੁਾਤਬਕ ਲੁਟੇਰਿਆਂ ਕੋਲ ਗੱਡੀ ਅੰਮ੍ਰਿਤਸਰ ਦੀ ਹੈ। ਫਿਲਹਾਲ ਅਜੇ ਕੁਝ ਪਤਾ ਨਹੀਂ ਲੱਗਾ ਹੈ ਪਰ ਗੱਡੀ ਜ਼ਰੀਏ ਉਨ੍ਹਾਂ ਨੂੰ ਫੜਨ ਵਿੱਚ ਆਸਾਨੀ ਹੋਵੇਗੀ। ਮਹਿਤਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਗੱਡੀ ਚੋਰੀ ਦੀ ਹੈ ਇਸ ਗੱਲ ਦਾ ਪਤਾ ਜਾਂਚ ਤੋਂ ਬਾਅਦ ਪਤਾ ਲੱਗੇਗਾ। ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਲੁਟੇਰਿਆਂ ਦੀ ਫੁਟੇਜ ਵੀ ਆ ਗਈ ਹੈ। ਜਾਂਚ ਚੱਲ ਰਹੀ ਹੈ। ਪੁਲਿਸ ਨੇ ਪਿੰਡ ਨੂੰ ਘੇਰਨ ਤੋਂ ਬਾਅਦ ਦੋਸ਼ੀਆਂ ਦੀ ਭਾਲ ਲਈ ਡ੍ਰੋਨ ਮੰਗਵਾਇਆ ਪਰ ਮੀਂਹ ਕਾਰਨ ਉਹ ਚੱਲ ਨਹੀਂ ਸਕਿਆ।