Corona test must : ਚੰਡੀਗੜ੍ਹ : ਕੋਰੋਨਾ ਮਹਾਮਾਰੀ ਤੋਂ ਬਾਅਦ ਜਦੋਂ ਹਾਲਾਤ ਖਰਾਬ ਸਨ ਤਾਂ ਬਹੁਤ ਸਾਰੇ ਭਾਰਤੀ ਵਤਨ ਵਾਪਸ ਪਰਤ ਆਏ ਸਨ। ਹੁਣ ਪੂਰੀ ਦੁਨੀਆ ਵਿੱਚ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਜਿਹੇ ਵਿੱਚ ਪੰਜਾਬ, ਹਰਿਆਣਾ ਤੇ ਹਿਮਾਚਲ ‘ਚ ਲੱਖਾਂ ਲੋਕ ਖਾੜੀ ਦੇਸ਼ਾਂ ‘ਚ ਵਾਪਸ ਜਾਣ ਦੀ ਤਿਆਰੀ ਕਰ ਰਹੇ ਹਨ।ਏਅਰ ਇੰਡੀਆ ਦੇ ਸਟੇਸ਼ਨ ਮੈਨੇਜਰ ਐੱਮ. ਆਰ. ਜਿੰਦਲ ਨੇ ਦੱਸਿਆ ਕਿ ਯੂ ਏ. ਈ. ਸਰਕਾਰ ਨੇ ਭਾਰਤੀ ਜਹਾਜ਼ ਕੰਪਨੀਆਂ ਦੀ ਖਾਸ ਤੌਰ ‘ਤੇ ਹਦਾਇਤ ਦਿੱਤੀ ਹੈ ਕਿ ਉਨ੍ਹਾਂ ਯਾਤਰੀਆਂ ਨੂੰ ਯੂ. ਏ. ਈ. ‘ਚ ਜਾਣ ਦੀ ਇਜਾਜ਼ਤ ਮਿਲੇਗੀ ਜਿਨ੍ਹਾਂ ਕੋਲ ਕੋਰੋਨਾ ਨੈਗੇਟਿਵ ਸਰਟੀਫਿਕੇਟ ਹੋਵੇਗਾ। ਜਿਹੜੇ ਲੋਕਾਂ ਕੋਲ ਸਰਟੀਫਿਕੇਟ ਨਹੀਂ ਹੋਵੇਗਾ ਉਨ੍ਹਾਂ ਨੂੰ ਯੂ. ਏ. ਈ. ਜਾਣ ਦੀ ਇਜਾਜ਼ਤ ਨਹੀਂ। ਅਜਿਹੇ ਵਿੱਚ ਜੋ ਭਾਰਤੀ ਯੂ. ਏ. ਈ. ਵਾਪਸ ਪਰਤਣਾ ਚਾਹੁੰਦੇ ਹਨ, ਉਹ ਪਹਿਲਾਂ ਆਪਣਾ ਕੋਰੋਨਾ ਟੈਸਟ ਕਰਵਾ ਲਵੇ।
ਇਹ ਸਰਟੀਫਿਕੇਟ ਯਾਤਰਾ ਤੋਂ 96 ਘੰਟੇ ਪਹਿਲਾਂ ਅਤੇ ICMR ਤੋਂ ਮਾਨਤਾ ਪ੍ਰਾਪਤ ਲੈਬ ‘ਚ ਹੋਣਾ ਚਾਹੀਦਾ ਹੈ। ਹਰ ਯਾਤਰੀ ਦੀ ਕੋਰੋਨਾ ਰਿਪੋਰਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕੋਰੋਨਾ ਨੈਗੇਟਿਵ ਦੀ ਰਿਪੋਰਟ ਦੀ ਡਿਟੇਲ ਇੰਗਲਿਸ਼ ਵਿੱਚ ਹੋਣੀ ਚਾਹੀਦੀ ਹੈ। ਜਿਸ ਲੈਬ ਤੋਂ ਟੈਸਟ ਕਰਵਾਓ ਉਸ ਦੀ ਸਾਰੀ ਜਾਣਕਾਰੀ ਵੀ ਰਿਪੋਰਟ ‘ਚ ਦਿੱਤੀ ਹੋਣੀ ਚਾਹੀਦੀ ਹੈ। ਡਿਕਲੇਰੇਸ਼ਨ ਫਾਰਮ ਨੂੰ ਭਰਦੇ ਸਮੇਂ ਸਾਰੀ ਜਾਣਕਾਰੀ ਯਾਤਰੀ ਨੂੰ ਦੇਣੀ ਪਵੇਗੀ। ਏਅਰ ਇੰਡੀਆ ਦੀਆਂ ਕਈ ਫਲਾਈਟਾਂ ਯੂਏਈ ਲਈ ਉਡਾਨਾਂ ਭਰਦੀਆਂ ਹਨ। ਅਜਿਹੇ ਵਿੱਚ ਯਾਤਰੀ ਲਗਾਤਾਰ ਫਲਾਈਟਾਂ ਲਈ ਫੋਨ ਕਰਦੇ ਹਨ। ਇਸ ਲਈ ਜੋ ਯਾਤਰੀ UAE ਵਾਪਸ ਜਾਣਾ ਚਾਹੁੰਦੇ ਹਨ ਉਹ ਆਪਣਾ ਕੋਰੋਨਾ ਟੈਸਟ ਕਰਵਾ ਲੈਣ ਤਾਂ ਜੋ ਉਨ੍ਹਾਂ ਨੂੰ ਸਫਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।