Punjab Government’s decision : ਕੋਵਿਡ-19 ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਹੁਣ ਘਰਾਂ ਵਿੱਚ ਕੋਵਿਡ-19 ਮਰੀਜ਼ਾਂ ਦੇ ਘਰ ਦੇ ਬਾਹਰ ਆਈਸੋਲੇਸ਼ਨ ਦੇ ਪੋਸਟਰ ਨਹੀਂ ਲੱਗਣਗੇ। ਘਰਾਂ ਦੇ ਬਾਹਰ ਜਦੋਂ ਪੋਸਟ ਲੱਗ ਜਾਂਦਾ ਹੈ ਤਾਂ ਉਸ ਆਲੇ-ਦੁਆਲੇ ਦੇ ਲੋਕ ਉਨ੍ਹਾਂ ਬਾਰੇ ਗਲਤ ਸੋਚਦੇ ਹਨ। ਉਹ ਮਰੀਜ਼ ਦੇ ਪਰਿਵਾਰ ਵਿੱਚ ਕਿਸੇ ਤਰ੍ਹਾਂ ਦੀ ਬੀਮਾਰੀ ਨੂੰ ਲੈ ਕੇ ਹੀਣ ਭਾਵਨਾ ਨਾ ਹੋਵੇ ਇਸੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਕੋਰੋਨਾ ਵਾਇਰਸ ਟੈਸਟ ਕਰਵਾਉਣ ਨੂੰ ਲੈ ਕੇ ਲੋਕ ਅੱਗੇ ਨਹੀਂ ਆ ਰਹੇ ਹਨ ਤੇ ਸਰਕਾਰ ਲਗਾਤਾਰ ਇਸ ਲਈ ਪ੍ਰੇਰਿਤ ਕਰ ਰਹੀ ਹੈ। ਸਰਕਾਰ ਵੱਲੋਂ ਲਗਾਤਾਰ ਇਸ ਦਿਸ਼ਾ ਵਿੱਚ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਦੇ ਮਨ ਵਿਚ ਜੋ ਕੋਰੋਨਾ ਟੈਸਟ ਨੂੰ ਲੈ ਕੇ ਡਰ ਬੈਠਿਆ ਹੋਇਆ ਹੈ, ਉਸ ਨੂੰ ਕੱਢਿਆ ਜਾ ਸਕੇ ਤੇ ਲੋਕ ਵੱਧ ਤੋਂ ਵੱਧ ਟੈਸਟਿੰਗ ਲਈ ਅੱਗੇ ਆਉਣ ਤੇ ਜੇਕਰ ਉਹ ਘਰ ‘ਚ ਆਈਸੋਲੇਟ ਹੁੰਦੇ ਹਨ ਤਾਂ ਉਸ ਨੂੰ ਲੈ ਕੇ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕਾਂ ਵਿੱਚ ਕੋਈ ਗਲਤ ਭਾਵਨਾ ਨਾ ਪੈਦਾ ਹੋਵੇ, ਇਸੇ ਲਈ ਇਹ ਫੈਸਲਾ ਲਿਆ ਗਿਆ ਹੈ ਤੇ ਜਿਹੜੇ ਘਰਾਂ ਦੇ ਬਾਹਰ ਕੋਵਿਡ-19 ਨੂੰ ਲੈ ਕੇ ਪੋਸਟਰ ਲੱਗੇ ਹੋਏ ਹਨ, ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਹਟਾਇਆ ਜਾਵੇਗਾ।
ਇਹ ਮੰਨਿਆ ਜਾ ਰਿਹਾ ਹੈ ਕਿ ਪੋਸਟਰ ਲੱਗਣ ਨਾਲ ਲੋਕਾਂ ਵਿੱਚ ਮਾਨਸਿਕ ਤਣਾਅ ਦੇਖਣ ਨੂੰ ਮਿਲਦਾ ਸੀ ਤੇ ਦੂਜੇ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਦੇਖਣ ਨੂੰ ਮਿਲਦਾ ਸੀ। ਇਸ ਪੋਸਟਰ ਨੂੰ ਲੈ ਕੇ ਜਦੋਂ ਲੋਕਾਂ ਵਿਚ ਜ਼ਿਆਦਾਤਰ ਨੈਗੇਟਿਵ ਇਫੈਕਟ ਦੇਖਣ ਨੂੰ ਮਿਲੇ ਤਾਂ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਪੋਸਟਰ ਹਟਾਏ ਜਾਣੇ ਚਾਹੀਦੇ ਹਨ ਪਰ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਘਰਾਂ ਵਿੱਚ ਏਕਾਂਤਵਾਸ ਰਹਿਣ ਦੇ ਜੋ ਨਿਯਮ ਬਣਾਏ ਗਏ ਹਨ ਉਹ ਲਾਗੂ ਰਹਿਣਗੇ ਤੇ ਜੇਕਰ ਇਨ੍ਹਾਂ ਦੀ ਕੋਈ ਉਲੰਘਣਾ ਕਰਦਾ ਹੈ ਤਾਂ ਉਸ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।