P. U. these : ਚੰਡੀਗੜ੍ਹ : ਪੀ. ਯੂ. ਦੇ ਇਹ ਵਿਦਿਆਰਥੀ ਜੋ ਆਉਣ ਵਾਲੇ ਸਮੈਸਟਰ ਦੀ ਫੀਸ ਜਮ੍ਹਾ ਕਰਵਾ ਚੁੱਕੇ ਹਨ, ਉਨ੍ਹਾਂ ਨੂੰ ਯੂਨੀਵਰਿਸਟੀ ਵੱਲੋਂ ਫੀਸ ‘ਤੇ 5 ਫੀਸਦੀ ਦੀ ਛੋਟ ਆਉਣ ਵਾਲੀ ਫੀਸ ਦੀ ਕਿਸ਼ਤ ਵਿੱਚ ਕਰ ਦਿੱਤੀ ਜਾਵੇਗੀ। ਫੀਸ ‘ਚ ਛੋਟ ਨੂੰ ਅਪਰੂਵਲ ਬੇਸ਼ੱਕ ਵੀ. ਸੀ. ਪ੍ਰੋ. ਰਾਜ ਕੁਮਾਰ ਨੇ ਤਿੰਨ ਦਿਨ ਪਹਿਲਾਂ ਹੀ ਕਰ ਦਿੱਤੀ ਸੀ ਪਰ ਇਸ ਦਾ ਨੋਟੀਫਿਕੇਸ਼ਨ ਸ਼ੁੱਕਰਵਾਰ ਨੂੰ ਜਾਰੀ ਹੋਇਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੀ. ਯੂ. ਨੇ ਨੋਟੀਫਿਕੇਸ਼ਨ ਸ਼ੁੱਕਰਵਾਰ ਨੂੰ ਜਾਰੀ ਹੋਇਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੀ. ਯੂ. ਨੇ ਨੋਟੀਫਿਕੇਸ਼ਨ ‘ਚ ਦੇਰੀ ਕੀਤੀ ਹੈ। ਇਸ ਤੋਂ ਪਹਿਲਾਂ ਯੂ. ਜੀ. ਲੈਵਲ ‘ਤੇ ਐਂਟ੍ਰੈਂਸ ਟੈਸਟ ਨੂੰ ਖਤਮ ਕਰਨ ਦੀ ਨੋਟੀਫਿਕੇਸ਼ਨ ਵੀ 7 ਦਿਨ ਬਾਅਦ ਕੀਤੀ ਗਈ ਸੀ ਅਤੇ ਉਸ ਸਮੇਂ ਤਕ ਵੈੱਬਸਾਈਟ ਚੱਲਦੀ ਰਹੀ।
ਪੀ. ਯੂ. ‘ਚ ਮਾਈਕ੍ਰੋਬਾਈਲ ਬਾਇਓਟੈਕਨਾਲੋਜੀ ਦੇ ਜਿਹੜੇ ਵਿਦਿਆਰਥੀਆਂ ਨੂੰ 107070 ਰੁਪਏ ਫੀਸ ਅਦਾ ਕਰਨੀ ਹੁੰਦੀ ਸੀ ਉਨ੍ਹਾਂ ਨੂੰ ਹੁਣ 103300 ਰੁਪਏ ਅਦਾ ਕਰਨੇ ਪੈਣਗੇ। ਐੱਮ. ਸੀ. ਏ. ਦੇ ਵਿਦਿਆਰਥੀਆਂ ਨੂੰ 10465 ਰੁਪਏ ਦੀ ਬਜਾਏ 102000 ਰੁਪਏ ਅਦਾ ਕਰਨੇ ਪੈਣਗੇ। ਇਸੇ ਤਰ੍ਹਾਂ ਪੀ. ਯੂ. ਨੇ ਸੈਕੰਡ ਸਮੈਟਰ ਤੋਂ ਲੈ ਕੇ ਪੰਜਵੇਂ ਸਮੈਸਟਰ ਤਕ ਦੀ ਫੀਸ ਵਿੱਚ ਚਾਰ ਕਿਸ਼ਤਾਂ ਬਣਾਉਂਦੇ ਹੋਏ ਡਿਟੇਲ ਯੂਨੀਵਰਿਸਟੀ ਦੀ ਵੈੱਬਸਾਈਟ ‘ਤੇ ਪਾ ਦਿੱਤੀ ਹੈ। ਇਹ ਸਹੂਲਤ ਸਿਰਫ ਸੈਲਫ ਫਾਈਨਾਂਸ ਕੋਰਸਿਸ ਵਿੱਚ ਹੀ ਹੁੰਦੀ ਸੀ।
ਅਖਿਲ ਭਾਰਤੀ ਵਿਦਿਆਰਥੀ ਕੌਂਸਲ (ਏ. ਬੀ. ਵੀ. ਪੀ.) ਅਤੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਨੇ ਮੌਜੂਦਾ ਫੈਸਲਿਆਂ ਤੋਂ ਅਸੰਤੁਸ਼ਟੀ ਪ੍ਰਗਟਾਈ ਹੈ ਤੇ ਕਿਹਾ ਹੈ ਕਿ ਉਹ ਅੱਗੇ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਵਿਦਿਆਰਥੀਆਂ ਦਾ ਮੰਨਣਾ ਹੈ ਕਿ ਟਿਊਸ਼ਨ ਫੀਸ ਤੋਂ ਇਲਾਵਾ ਹੋਰ ਚਾਰਜਿਸ ਉਹ ਨਹੀਂ ਦੇਣਾ ਚਾਹੁੰਦੇ। ਇਸ ਸਮੇਂ ਉਹ ਯੂਨੀਵਰਸਿਟੀ ਦਾ ਕੋਈ ਵੀ ਸਾਧਨ ਇਸਤੇਮਾਲ ਨਹੀਂ ਕਰ ਰਹੇ ਇਸ ਲਈ ਇਸ ‘ਚ ਛੋਟ ਦੇਣੀ ਚਾਹੀਦੀ ਹੈ। ਐੱਨ. ਐੱਸ. ਯੂ. ਆਈ. ਹੋਸਟਲ ਫੀਸ ਨੂੰ ਐਡਜਸਟ ਕਰਨ ਅਤੇ ਅਜਿਹੇ ਵਿਦਿਆਰਥੀਆਂ ਦੀ ਮਦਦ ਦੀ ਮੰਗ ਕਰ ਰਹੇ ਹਨ ਜਿਨ੍ਹਾਂ ਕੋਲ ਇੰਟਰਨੈੱਟ ਦੀ ਸਹੂਲਤ ਨਹੀਂ ਹੈ।