Railways runs 6 competitive : ਪੰਜਾਬ ਵਿੱਚ ਯੂਪੀਐੱਸਸੀ ਕੌਮੀ ਰੱਖਿਆ ਅਕਾਦਮੀ ਅਤੇ ਨੇਵੀ ਅਕਾਦਮੀ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਵਿਦਿਆਰਥੀਆਂ ਲਈ ਚੰਗੀ ਖਬਰ ਹੈ ਕਿ ਰੇਲਵੇ ਨੇ ਇਨ੍ਹਾਂ ਇਮਤਿਹਾਨਾਂ ਦੇ ਮੱਦੇਨਜ਼ਰ ਪ੍ਰੀਖਿਆ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ ਤਾਂਜੋ ਵੱਖ-ਵੱਖ ਸੂਬਿਆਂ ਤੇ ਪੰਜਾਬ ਦੇ ਜ਼ਿਲ੍ਹਿਆਂ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਤੱਕ ਪਹੁੰਚਣ ਲਈ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਏ। ਦੱਸਣਯੋਗ ਹੈ ਕਿ ਇਸ ਲਈ ਪੰਜ ਸਤੰਬਰ ਨੂੰ ਪਠਾਨਕੋਟ-ਚੰਡੀਗੜ੍ਹ, ਦਿੱਲੀ-ਚੰਡੀਗੜ੍ਹ, ਗੁਰਦਾਸਪੁਰ ਚੰਡੀਗੜ੍ਹ, ਫਰੀਦਕੋਟ-ਚੰਡੀਗੜ੍ਹ, ਫਾਜ਼ਿਲਕਾ-ਚੰਡੀਗੜ੍ਹ, ਭਿਵਾਨੀ-ਚੰਡੀਗੜ੍ਹ, ਸਿਰਸਾ-ਚੰਡੀਗੜ੍ਹ ਦਰਮਿਆਨ ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾਣਗੀਆਂ। ਇਨ੍ਹਾਂ ਟ੍ਰੇਨਾਂ ਦਾ ਸੰਚਾਲਨ 5 ਅਤੇ 6 ਸਤੰਬਰ ਨੂੰ ਦੋਵੇਂ ਪਾਸਿਓਂ ਕੀਤਾ ਜਾਏਗਾ।
ਜ਼ਿਕਰਯੋਗ ਹੈ ਕਿ ਇਕ ਟ੍ਰੇਨ ਪੰਜ ਸਤੰਬਰ ਨੂੰ ਪਠਾਨਕੋਟ ਤੋਂ ਰਾਤ 11 ਵਜੇ ਚੱਲ ਕੇ ਸਵੇਰੇ 4.45 ਵਜੇ ਚੰਡੀਗੜ੍ਹ ਪਹੁੰਚੇਗੀ। ਇਹ ਜਲੰਧਰ ਕੈਂਟ, ਲੁਧਿਆਣਾ ਤੇ ਮੋਹਾਲੀ ਹੁੰਦੇ ਹੋਏ ਆਏਗੀ। ਇਹੀ ਟ੍ਰੇਨ 6 ਸਤੰਬਰ ਨੂੰ ਚੰਡੀਗੜ੍ਹ ਤੋਂ ਰਾਤ 11 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 4.45 ਵਜੇ ਪਠਾਨਕੋਟ ਆਏਗੀ। ਉਥੇ ਦੂਸਰੀ ਟ੍ਰੇਨ ਦਿੱਲੀ ਤੋਂ ਰਾਤ ਨੂੰ 11.30 ਵਜੇ ਚੱਲੇਗੀ ਅਤੇ ਅਗਲੇ ਦਿਨ ਸਵੇਰੇ 4.15 ਵਜੇ 6 ਸਤੰਬਰ ਨੂੰ ਚੰਡੀਗੜ੍ਹ ਪਹੁੰਚੇਗੀ। ਇਹ ਟ੍ਰੇਨ ਸੋਨੀਪਤ, ਪਾਨੀਪਤ, ਕੁਰੂਕਸ਼ੇਤਰ, ਅੰਬਾਲਾ ਤੋਂ ਹੁੰਦੇ ਹੋਏ ਚੰਡੀਗੜ੍ਹ ਆਏਗੀ।