U. T. administration : ਚੰਡੀਗੜ੍ਹ ਵਿਖੇ ਕੋਰੋਨਾ ਦੇ ਕੇਸ ਬਹੁਤ ਹੀ ਤੇਜ਼ੀ ਨਾਲ ਵਧ ਰਹੇ ਹਨ ਜਿਸ ਕਾਰਨ ਪ੍ਰਸ਼ਾਸਨ ਦੀ ਨੀਂਦ ਤਕ ਉਡ ਗਈ ਹੈ। ਸ਼ੁਰੂਆਤ ਵਿੱਚ ਕੋਰੋਨਾ ਦੇ ਘੱਟ ਕੇਸ ਦੇਖਣ ਨੂੰ ਮਿਲੇ ਸਨ ਪਰ ਹੁਣ ਬਹੁਤ ਵੱਡੀ ਗਿਣਤੀ ਵਿੱਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਸ਼ਹਿਰ ਵਿੱਚ ਵਧਦੇ ਕੋਰੋਨਾ ਕੇਸਾਂ ਨੂੰ ਕੰਟਰੋਲ ਕਰਨ ਲਈ ਯੂ. ਟੀ. ਪ੍ਰਸ਼ਾਸਨ ਨੇ ਕੇਂਦਰ ਸਰਕਾਰ ਤੋਂ ਮੈਡੀਕਲ ਮਾਹਿਰ ਟੀਮ ਦੀ ਮਦਦ ਮੰਗੀ ਹੈ ਤੇ ਇਸ ਲਈ ਯੂ. ਟੀ. ਪ੍ਰਸ਼ਾਸਨ ਵੱਲੋਂ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਤਾਂ ਜੋ ਕੋਰੋਨਾ ਦੀ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ ਅਤੇ ਵਧਦੇ ਕੋਰੋਨਾ ਕੇਸਾਂ ‘ਤੇ ਲਗਾਮ ਲਗਾਈ ਜਾ ਸਕੇ।
ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਗਈ ਕਿ ਕੋਰੋਨਾ ਦੇ ਅਚਾਨਕ ਵੱਧ ਰਹੇ ਕੇਸਾਂ ਲਈ ਪ੍ਰਸ਼ਾਸਨ ਨੂੰ ਏਕਾਂਤਵਾਸ ਸੈਂਟਰ ਵਧਾਉਣ ਦੀ ਸਲਾਹ ਦਿੱਤੀ ਹੈ ਤੇ ਨਾਲ ਹੀ ਜਿਹੜੇ ਲੋਕ ਘਰਾਂ ‘ਚ ਹੀ ਏਕਾਂਤਵਾਸ ਹਨ, ਉਨ੍ਹਾਂ ‘ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ। ਮੀਟਿੰਗ ਵਿੱਚ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜੇਕਰ ਲੋੜ ਪਵੇ ਤਾਂ ਸੈਂਟਰਾਂ ਨੂੰ ਹਸਪਤਾਲ ਵਿੱਚ ਵੀ ਤਬਦੀਲ ਕਰ ਦੇਣਾ ਚਾਹੀਦਾ ਹੈ ਤੇ ਮਰੀਜ਼ਾਂ ਨੂੰ ਉਥੇ ਹਰ ਤਰ੍ਹਾਂ ਦੀ ਸਹੂਲਤ ਉਪਲਬਧ ਕਰਵਾਈ ਜਾਣੀ ਚਾਹੀਦੀ ਹੈ। ਯੂ. ਟੀ. ਵੱਲੋਂ ਕੇਂਦਰ ਨੂੰ ਵੈਂਟੀਲੇਟਰ ਦੀ ਉਪਲਬਧਤਾ ਵਧਾਉਣ ਲਈ ਵੀ ਕਿਹਾ ਗਿਆ ਹੈ ਤੇ ਦੱਸਿਆ ਕਿ ਯੂ. ਟੀ. ਪ੍ਰਸ਼ਾਸਨ ਕੋਲ ਬੈੱਡ ਦਾਂ ਮੌਜੂਦ ਹਨ ਪਰ ਕੇਂਦਰ ਨੂੰ ਪੀ. ਜੀ. ਆਈ. ਵਾਸਤੇ ਹੋਰ ਬੈੱਡ ਵੀ ਉਪਲਬਧ ਕਰਵਾਏ ਜਾਣੇ ਚਾਹੀਦੇ ਹਨ ਕਿਉਂਕਿ PGI ਵਿੱਚ ਹੋਰਨਾਂ ਸੂਬਿਆਂ ਤੋਂ ਵੀ ਮਰੀਜ਼ ਇਲਾਜ ਲਈ ਆਉਂਦੇ ਹਨ।