Sargun mehta Happy Birthday : ਸਰਗੁਣ ਮਹਿਤਾ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਟੀਵੀ ਸੀਰੀਅਲ ਤੋਂ ਪੰਜਾਬੀ ਫ਼ਿਲਮਾਂ ਦੀ ਚਰਚਿਤ ਅਦਾਕਾਰਾ ਬਣੀ ਸਰਗੁਣ ਮਹਿਤਾ ਦਾ ਹੁਣ ਤੱਕ ਦਾ ਸਫ਼ਰ ਕਾਫੀ ਦਿਲਚਸਪ ਹੈ। ਖ਼ੂਬਸੁਰਤ ਸ਼ਹਿਰ ਚੰਡੀਗੜ੍ਹ ਦੀ ਰਹਿਣ ਵਾਲੀ ਸਰਗੁਣ ਮਹਿਤਾ ਨੇ ਟੀਵੀ ਜਗਤ ‘ਚ ਵੀ ਖਾਸ ਪਹਿਚਾਣ ਬਣਾਈ ਹੈ। ਪਿਤਾ ਹਰੀਸ਼ ਮਹਿਤਾ ਤੇ ਮਾਤਾ ਅਰਾਧਨਾ ਦੇ ਘਰ ਜਨਮੀਂ ਸਰਗੁਣ ਨੇ ਬੀ.ਕਾਮ ਦੀ ਪੜਾਈ ਕੀਤੀ ਹੈ। ਸਾਲ 2009 ‘ਚ ਸਰਗੁਣ ਦੀ ਪੜਾਈ ਖਤਮ ਹੋਣ ਹੀ ਵਾਲੀ ਸੀ ਕਿ ਸਰਗੁਣ ਨੂੰ ਟੀਵੀ ਸ਼ੋਅ ਦੀ ਪੇਸ਼ਕਸ਼ ਆ ਗਈ ਤੇ ਸਰਗੁਣ ਨੇ ਮੁੰਬਈ ਵੱਲ ਰੁੱਖ ਕਰ ਲਿਆ। ਸਰਗੁਣ ਮਹਿਤਾ ਨੇ ਹੁਣ ਤੱਕ ‘ਕਰੋਲ ਬਾਗ’), ‘ਆਪਣੋ ਕੇ ਲਿਏ ਗੀਤਾ ਕਾ ਧਰਮਯੁੱਧ’ ‘ਤੇਰੀ ਮੇਰੀ ਲਵ ਸਟੋਰੀ’, ‘ਹਮਨੇ ਲੀ ਹੈ ਸ਼ਪਤ’ , ‘ਫੁਲਵਾ , ‘ਕ੍ਰਾਈਮ ਪੈਟਰੋਲ’ , ਨੱਚ ਬਲੀਏ ‘ਚ ਕੰਮ ਕੀਤਾ ਹੈ
ਇਸ ਤੋਂ ਬਾਅਦ ਸਾਲ 2015 ‘ਚ ਸਰਗੁਣ ਮਹਿਤਾ ਦੀ ਪਾਲੀਵੁੱਡ ‘ਚ ‘ਅੰਗਰੇਜ਼’ ਫ਼ਿਲਮ ਨਾਲ ਐਂਟਰੀ ਹੋਈ। ਸਰਗੁਣ ਦੀ ਇਹ ਫਿਲਮ ਇੰਨੇ ਹਿੱਟ ਹੋਈ ਕਿ ਉਹ ਟੌਪ ਦੀ ਅਦਾਕਾਰਾ ‘ਚ ਗਿਣੀ ਜਾਣ ਲੱਗ ਪਈ। ਸਰਗੁਣ ਨੇ ਇਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ । ‘ਲਵ ਪੰਜਾਬ’, ‘ਜਿੰਦੂਆ’, ‘ਲਾਹੌਰੀਏ, ‘ਕਿਸਮਤ’, ‘ਕਾਲਾ ਸ਼ਾਹ ਕਾਲਾ’, ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’, ‘ਸੁੱਰਖੀ ਬਿੰਦੀ’ ਤੇ ‘ਝੱਲੇ’ ਸਰਗੁਣ ਦੀ ਹੁਣ ਤੱਕ ਦੀਆਂ ਚਰਚਿਤ ਫਿਲਮਾਂ ਹਨ। ਪੰਜਾਬੀ ਸਿਨੇਮਾ ਨੂੰ ਹਿੱਟ ਫ਼ਿਲਮਾਂ ਦੇਣ ਵਾਲੀ ਸਰਗੁਣ ਨੇ ਲਗਾਤਾਰ 4 ਵਾਰ ਬੈਸਟ ਅਦਾਕਾਰਾ ਦੇ ਐਵਾਰਡ ਵੀ ਜਿੱਤੇ ਹਨ। ਸਰਗੁਣ ਮਹਿਤਾ ਦੀ ਖਾਸੀਅਤ ਇਹ ਹੈ ਕਿ ਉਹ ਫ਼ਿਲਮ ਦੇ ਹਿਸਾਬ ਨਾਲ ਆਪਣੇ-ਆਪ ਨੂੰ ਉਸ ਕਿਰਦਾਰ ‘ਚ ਢਾਲ ਲੈਂਦੀ ਹੈ। ਸਰਗੁਣ ਮਹਿਤਾ ਨੇ ਬਤੌਰ ਨਿਰਮਾਤਾ ਵੀ ਫ਼ਿਲਮਾਂ ਨੂੰ ਪ੍ਰੋਡਿਊਸ ਕੀਤਾ ਹੈ।
ਸਰਗੁਣ ਮਹਿਤਾ ਨੂੰ ਸੀਰੀਅਲ ’12 / 24 ਕਰੋਲ ਬਾਗ’ ਦੁਆਰਾ ਪਛਾਣ ਮਿਲੀ ਸੀ। ਰਵੀ ਦੂਬੇ ਇਸ ਸੀਰੀਅਲ ਵਿਚ ਉਨ੍ਹਾਂ ਦੇ ਸਹਿ-ਅਦਾਕਾਰ ਸਨ। ਉਹ ਸੀਰੀਅਲ ਦੌਰਾਨ ਇਕ ਦੂਸਰੇ ਦੇ ਕਾਫ਼ੀ ਨਜ਼ਦੀਕ ਰਹੇ ਤੇ ਇੱਥੋਂ ਹੀ ਦੋਵਾਂ ਨੂੰ ਪਿਆਰ ਹੋ ਗਿਆ। ‘ਨੱਚ ਬੱਲੀਏ 5’ ਦੇ ਸਟੇਜ ‘ਤੇ ਰਵੀ ਨੇ ਸਰਗੁਣ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਅਤੇ 2013 ‘ਚ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਵਿਆਹ ਦਾ ਨਾਮ ਦਿੱਤਾ। ਸਰਗੁਣ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ।