Congress attacks Modi government: ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ 42 ਲੱਖ ਨੂੰ ਪਾਰ ਕਰ ਗਿਆ ਹੈ। ਕੋਰੋਨਾ ਦੀ ਬੇਕਾਬੂ ਰਫਤਾਰ ਨੇ ਕਾਂਗਰਸ ਨੂੰ ਮੋਦੀ ਸਰਕਾਰ ‘ਤੇ ਹਮਲਾ ਕਰਨ ਦਾ ਇੱਕ ਹੋਰ ਮੌਕਾ ਦੇ ਦਿੱਤਾ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਕੋਰੋਨਾ ਦੀ ਲਾਗ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਦੂਜੇ ਨੰਬਰ ‘ਤੇ ਹੈ। ਕੋਰੋਨਾ ਦੀ ਲਾਗ ਅਤੇ ਰੋਜ਼ਾਨਾ ਮੌਤ ਦਰ ਵਿੱਚ ਭਾਰਤ ਪਹਿਲੇ ਨੰਬਰ ‘ਤੇ ਹੈ। ਰਣਦੀਪ ਸੁਰਜੇਵਾਲਾ ਨੇ ਪੁੱਛਿਆ ਕਿ ਮੋਦੀ ਜੀ ਕਿੱਥੇ ਹਨ? ਰੋਮ ਜਲ ਰਿਹਾ ਸੀ, ਨੀਰੋ ਬੰਸਰੀ ਵਜਾ ਰਿਹਾ ਸੀ। ਪ੍ਰੈਸ ਕਾਨਫਰੰਸ ਦੌਰਾਨ ਸੁਰਜੇਵਾਲਾ ਨੇ ਤਾਲਾਬੰਦੀ ਅਤੇ ਮੋਦੀ ਸਰਕਾਰ ਦੇ ਦਰਜਨਾਂ ਆਦੇਸ਼ਾਂ ਦੇ ਦਸ ਨਤੀਜੇ ਵੀ ਦੱਸੇ। ਸੁਰਜੇਵਾਲਾ ਨੇ ਕਿਹਾ ਕਿ ਕਮਰਤੋੜ ਲੌਕਡਾਊਨ ਅਤੇ ਤੁਗਲਕੀ ਆਦੇਸ਼ ਨੇ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਬਿਹਾਰ ਚੋਣਾਂ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੇ ਮੁੱਦੇ ਉੱਤੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਭਾਜਪਾ ਬਿਹਾਰ ਵਿੱਚ ਆਏ ਹੜ੍ਹਾਂ, ਰਾਸ਼ਨ ਦੀ ਘਾਟ, ਬੇਰੁਜ਼ਗਾਰੀ, ਸਰਕਾਰੀ ਤੰਤਰ ਦੀ ਅਸਫਲਤਾ ਨੂੰ ਭੁੱਲ ਕੇ ਇੱਕ ਫਿਲਮੀ ਸਟਾਰ ਦੀ ਮੌਤ ਦਾ ਰਾਜਨੀਤੀਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੁਸ਼ਾਂਤ ਸਿੰਘ ਰਾਜਪੂਤ ਅਤੇ ਰੀਆ ਚੱਕਰਵਰਤੀ ਉਸ ਦੇ ਏਜੰਡੇ ‘ਤੇ ਹਨ।