Case of hacking : ਚੰਡੀਗੜ੍ਹ : ਕੋਰੋਨਾ ਇੰਫੈਕਟਿਡ ਹੋਮ ਕੁਆਰੰਟਾਈਨ ਚੱਲ ਰਹੇ ਯੂ. ਟੀ. ਪੁਲਿਸ ਦੇ ਡੀ. ਐੱਸ. ਪੀ. ਦਿਲਸ਼ੇਰ ਚੰਦੇਲ ਦੀ ਫੇਸਬੁੱਕ ਆਈ. ਡੀ. ਅਤੇ ਐਡਵੋਕੇਟ ਅਜੇ ਜੱਗਾ ਦੀ ਈ-ਮੇਲ ਆਈਡੀ ਹੈਕ ਕਰਕੇ ਜਾਣਕਾਰ ਲੋਕਾਂ ਤੋਂ ਪੈਸੇ ਮੰਗਣ ਵਾਲੇ ਸਾਈਬਰ ਕ੍ਰਿਮੀਨਲ ਨੂੰ ਯੂ. ਟੀ. ਪੁਲਿਸ ਦੀ ਸਾਈਬਰ ਸੈੱਲ ਟ੍ਰੇਸ ਨਹੀਂ ਕਰ ਸਕੀ ਹੈ। ਫਿਲਹਾਲ ਐਡਵੋਕੇਟ ਅਤੇ ਡੀ. ਐੱਸ. ਪੀ. ਚੰਦੇਲ ਤੋਂ ਆਪਣੇ ਪੱਧਰ ‘ਤੇ ਆਪਣੀ ਲਾਗਇਨ ਆਈਡੀ ਬਲਾਕ ਕਰਵਾ ਕੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਸੀ।
ਐਡਵੋਕੇਟ ਜੱਗਾ ਨੇ ਦੱਸਿਆ ਕਿ ਸਾਈਬਰ ਕ੍ਰਿਮੀਨਲ ਵੱਲੋਂ ਇਹ ਇੱਕ ਵੱਖਰੀ ਤਰ੍ਹਾਂ ਦੀ ਵਾਰਦਾਤ ਸਾਹਮਣੇ ਆਈ ਹੈ। ਇਸ ਨਾਲ ਸਾਈਬਰ ਅਪਰਾਧੀ ਕੋਈ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੇ ਜਾਣਪਛਾਣ ਦੇ ਲੋਕਾਂ ਤੋਂ ਠੱਗੀ ਕਰ ਰਹੇ ਹਨ। ਇਸ ‘ਤੇ ਚੰਡੀਗੜ੍ਹ ਪੁਲਿਸ ਦੀ ਸਾਈਬਰ ਸੈੱਲ ਨੂੰ ਗੰਭੀਰਤਾ ਨਾਲ ਜਾਂਚ ਕਰਕੇ ਜਲਦ ਤੋਂ ਜਲਦ ਮਾਮਲੇ ਨੂੰ ਹੱਲ ਕਰਨ ਦੇ ਨਾਲ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲੈਣਾ ਚਾਹੀਦਾ ਹੈ। ਫਿਲਹਾਲ ਸਾਈਬਰ ਪੁਲਿਸ ਨੂੰ ਆਨਲਾਈਨ ਸ਼ਿਕਾਇਤ ਦੇਣ ਦੇ ਨਾਲ ਚੰਦੇਲ ਨੇ ਸੋਸ਼ਲ ਮੀਡੀਆ ‘ਤੇ ਇਸ ਬਾਰੇ ਜਾਣਕਾਰੀ ਲਿਖ ਕੇ ਲੋਕਾਂ ਨੂੰ ਐਲਰਟ ਕਰ ਦਿੱਤਾ ਹੈ।
ਡੀ. ਐੱਸ. ਪੀ. ਦਿਲ ਸ਼ੇਰ ਚੰਦੇਲ ਨੇ ਫੇਸਬੁੱਕ ‘ਤੇ ਲਿਖਿਆ ਹੈ ਕਿ ਉਨ੍ਹਾਂ ਦੀ ਆਈਡੀ ਹੈਕ ਹੋ ਚੁੱਕੀ ਹੈ। ਉਨ੍ਹਾਂ ਦੇ ਫੇਸਬੁੱਕ ਮੈਸੇਂਜਰ ਜਾਂ ਕਿਸੇ ਵੀ ਤਰ੍ਹਾਂ ਦੇ ਸੋਸ਼ਲ ਮਾਧਿਅਮ ਰਾਹੀਂ ਮੈਸੇਜ ਆਉਣ ‘ਤੇ ਕੋਈ ਵੀ ਜਾਣ-ਪਛਾਣ ਵਾਲਾ ਪੈਸੇ ਦੇਣ ਦੀ ਗਲਤੀ ਨਾ ਕਰੇ। ਦਿਲਸ਼ੇਰ ਚੰਦੇਲ 21 ਅਗਸਤ ਨੂੰ ਕੋਰੋਨਾ ਪਾਜੀਟਿਵ ਹੋਣ ਤੋਂ ਬਾਅਦ GMCH-16 ‘ਚ ਭਰਤੀ ਕਰਵਾਏ ਗਏ ਸਨ ਜਿਥੇ ਹਾਲਤ ‘ਚ ਸੁਧਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ। ਚੰਡੀਗੜ੍ਹ ਦੇ ਵਕੀਲ ਅਜੇ ਜੱਗਾ ਦੀ ਈ-ਮੇਲ ਆਈਡੀ ਹੈਕ ਕਰਕੇ ਦੋਸ਼ੀ ਉਨ੍ਹਾਂ ਦੇ ਜਾਣੂਆਂ ਤੋਂ ਵੀ ਪੈਸੇ ਦੀ ਮੰਗ ਕਰ ਰਹੇ ਸਨ। ਵਕੀਲ ਜੱਗਾ ਦੀ ਸ਼ਿਕਾਇਤ ਵੀ ਸਾਈਬਰ ਸੈੱਲ ਕੋਲ ਪੈਂਡਿੰਗ ਪਈ ਹੈ।