jos buttler miss third t20i: ਇੰਗਲੈਂਡ ਦਾ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਕਾਰਨ ਮੰਗਲਵਾਰ ਨੂੰ ਆਸਟ੍ਰੇਲੀਆ ਖ਼ਿਲਾਫ਼ ਤੀਸਰੇ ਅਤੇ ਅੰਤਮ ਟੀ -20 ਕੌਮਾਂਤਰੀ ਮੈਚ ਵਿੱਚ ਨਹੀਂ ਖੇਡ ਸਕੇਗਾ। 29 ਸਾਲਾ ਖਿਡਾਰੀ ਨੇ ਦੂਜੇ ਟੀ -20 ਵਿੱਚ ਨਾਬਾਦ 77 ਦੌੜਾਂ ਬਣਾ ਕੇ ਆਪਣੀ ਟੀਮ ਦੀ ਛੇ ਵਿਕਟਾਂ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ, ਉਹ ਇੰਗਲੈਂਡ ਦੇ ਬਾਇਓ-ਸੁਰੱਖਿਅਤ ਵਾਤਾਵਰਣ ਤੋਂ ਬਾਹਰ ਆਪਣੇ ਪਰਿਵਾਰ ਕੋਲ ਚਲਾ ਗਿਆ ਸੀ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਸੋਮਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ, “ਉਹ ਮੰਗਲਵਾਰ ਨੂੰ ਏਜਿਸ ਬਾਊਲ ਵਿੱਚ ਆਸਟ੍ਰੇਲੀਆ ਖ਼ਿਲਾਫ਼ ਆਖਰੀ ਟੀ -20 ਕੌਮਾਂਤਰੀ ਮੈਚ ਵਿੱਚ ਨਹੀਂ ਖੇਡੇਗਾ।”
ਇੰਗਲੈਂਡ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 2-0 ਨਾਲ ਅੱਗੇ ਹੈ। ਟੈਸਟ ਟੀਮ ਦੇ ਮੈਂਬਰ ਵਜੋਂ, ਬਟਲਰ ਨੇ ਵੈਸਟਇੰਡੀਜ਼ ਅਤੇ ਪਾਕਿਸਤਾਨ ਖ਼ਿਲਾਫ਼ ਟੈਸਟ ਲੜੀ ਲਈ ਜੈਵ-ਸੁਰੱਖਿਅਤ ਵਾਤਾਵਰਣ ਵਿੱਚ ਦੋ ਮਹੀਨੇ ਬਿਤਾਏ। ਫਿਰ ਉਹ ਆਸਟ੍ਰੇਲੀਆ ਦੇ ਇੰਗਲੈਂਡ ਦੌਰੇ ਲਈ ਸੀਮਤ ਓਵਰਾਂ ਦੀ ਟੀਮ ਵਿੱਚ ਸ਼ਾਮਿਲ ਹੋਇਆ। ਬਿਆਨ ਵਿੱਚ ਕਿਹਾ ਗਿਆ ਹੈ, ‘ਬਟਲਰ ਸ਼ੁੱਕਰਵਾਰ ਨੂੰ ਓਲਡ ਟ੍ਰੈਫੋਰਡ ਵਿਖੇ ਹੋਣ ਵਾਲੇ ਪਹਿਲੇ ਵਨਡੇ ਮੈਚ ਤੋਂ ਪਹਿਲਾਂ ਵੀਰਵਾਰ ਨੂੰ ਬਾਇਓ-ਸੇਫ ਵਾਤਾਵਰਣ ਵਿੱਚ ਪਰਤ ਜਾਵੇਗਾ, ਪਰ ਉਸ ਤੋਂ ਪਹਿਲਾਂ ਉਨ੍ਹਾਂ ਦਾ ਟੈਸਟ ਲਿਆ ਜਾਵੇਗਾ।” ਏਜਿਸ ਬਾਊਲ ਵਿੱਚ ਅੰਤਮ ਟੀ -20 ਤੋਂ ਬਾਅਦ ਦੋਵੇਂ ਟੀਮਾਂ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਮੈਨਚੇਸਟਰ ਜਾਣਗੀਆਂ।