Committee formed to : ਜਲੰਧਰ : ਇੰਡਸਟਰੀ ਤੇ ਪਾਵਰਕਾਮ ਵਿੱਚ ਸਬੰਧ ਬੇਹਤਰ ਬਣਾਉਣ ਦੇ ਉਦੇਸ਼ ਨਾਲ ਪਾਵਰਕਾਮ ਨੇ ਨਾਰਥ ਜ਼ੋਨ ‘ਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ‘ਚ ਪਾਵਰਕਾਮ ਦੇ ਅਧਿਕਾਰੀਆਂ ਦੇ ਨਾਲ-ਨਾਲ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਤਿੰਨ ਮਹੀਨੇ ‘ਚ ਇੱਕ ਵਾਰ ਬੈਠਕ ਹੋਵੇਗੀ। ਇੰਡਸਟਰੀ ਬਿਜਲੀ ਨਾਲ ਜੁੜੀ ਸਮੱਸਿਆ ਨੂੰ ਬੈਠਕ ‘ਚ ਰੱਖ ਸਕਦੀ ਹੈ। ਪਾਵਰਕਾਮ ਸੁਧਾਰ ਸਬੰਧੀ ਸੁਝਾਅ ਵੀ ਦੇ ਸਕਦੀ ਹੈ। ਆਉਣ ਵਾਲੇ ਦਿਨਾਂ ‘ਚ ਕਮੇਟੀ ਦੀ ਬੈਠਕ ‘ਚ ਇੰਡਸਟਰੀ ਨੂੰ ਨਵੇਂ ਕੁਨੈਕਸ਼ਨ ਜਾਰੀ ਨਾ ਹੋਣ ਦਾ ਮੁੱਦਾ ਵੀ ਚੁੱਕਿਆ ਜਾ ਸਕਦਾ ਹੈ।
ਮੌਜੂਦਾ ਸਮੇਂ ‘ਚ ਰੰਧਾਵਾ ਮਸੰਦਾ, ਫੋਕਲ ਪੁਆਇੰਟ, ਰਾਜਾ ਗਾਰਡਨ, ਗਦਈਪੁਰ ‘ਚ ਨਵੀਂ ਇੰਡਸਟਰੀ ਲੱਗ ਗਈ ਹੈ ਪਰ ਕੁਨੈਕਸ਼ਨ ਜਾਰੀ ਨਹੀਂ ਹੋ ਸਕੇ ਹਨ। ਫੋਕਲ ਪੁਆਇੰਟ ‘ਚ ਨਵਾਂ 66 ਕੇ. ਵੀ. ਗਰਿੱਡ ਜਲਦ ਸ਼ੁਰੂ ਕੀਤੇ ਜਾਣ ਦਾ ਮਾਮਲਾ ਕਮੇਟੀ ‘ਚ ਰੱਖ ਸਕਦੇ ਹਨ। ਜਿਲ੍ਹੇ ‘ਚ 17000 ਦੇ ਲਗਭਗ ਉਦਯੋਗਿਕ ਇਕਾਈਆਂ ਹਨ। ਕਮੇਟੀ ‘ਚ ਇੰਡਸਟਰੀ ਨਾਲ ਜੁੜੇ ਲੋਕ ਨਰਿੰਦਰ ਸਿੰਘ ਸੱਗੂ, ਗੁਰਸ਼ਰਨ ਸਿੰਘ, ਵਿਜੇ ਤਲਵਾੜ, ਰਵਿੰਦਰਜੀਤ ਸਿੰਘ, ਅਸ਼ੋਕ ਸੱਭਰਵਾਲ, ਪੀ. ਐੱਲ. ਨੰਦਾ, ਸੰਜੀਵ ਆਨੰਦ ਤੇ ਪਲਵਿੰਦਰ ਸਿੰਘ ਸ਼ਾਮਲ ਹਨ। ਕੋਰੋਨਾ ਵਾਇਰਸ ਕਾਰਨ ਨਾਰਥ ਜ਼ੋਨ ਦੇ ਚੀਫ ਇੰਜੀਨੀਅਰ ਅਧਿਕਾਰੀਆਂ ਨੂੰ ਹੁਕਮ ਦਿੱਤੇ ਜਾ ਚੁੱਕੇ ਹਨ ਕਿ ਇੰਡਸਟਰੀ ਨੂੰ ਬਿਜਲੀ ਸਬੰਧਤ ਸਮੱਸਿਆ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇ। ਨਵੀਂ ਇੰਡਸਟਰੀ ਨੂੰ ਕੁਨੈਕਸ਼ਨ ਜਾਰੀ ਨਾ ਹੋਣ ਦੀ ਵਜ੍ਹਾ ਕਾਰਨ ਫੋਕਲ ਪੁਆਇੰਟ ‘ਚ ਗਰਿੱਡ ਓਵਰਲੋਡ ਹੈ। ਨਵਾਂ 66 ਕੇ. ਵੀ. ਦੀ ਗਰਿੱਡ ਬਣਨ ਤੋਂ ਬਾਅਦ ਨਵੀਂ ਇੰਡਸਟਰੀ ਨੂੰ ਕੁਨੈਕਸ਼ਨ ਜਾਰੀ ਹੋਵੇਗਾ।
ਇੰਡਸਟਰੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਫੋਕਲ ਪੁਆਇੰਟ, ਗਦਈਪੁਰ, ਇੰਡਸਟਰੀ ਏਰੀਆ, ਇੰਡਸਟ੍ਰੀਅਲ ਅਸਟੇਟ ‘ਚ ਕੋਈ ਨੁਕਸ ਪੈਂਦਾ ਹੈ ਤਾਂ ਇਸ ਦੀ ਸ਼ਿਕਾਇਤ ਹੈਲਪਲਾਈਨ ‘ਤੇ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਕੋਈ ਫੋਨ ਨਹੀਂ ਚੁੱਕਦਾ। ਸ਼ਿਕਾਇਤ ਦਰਜ ਹੋਣ ਦੇ ਕਈ ਘੰਟਿਆਂ ਬਾਅਦ ਕਰਮਚਾਰੀ ਨੁਕਸ ਠੀਕ ਕਰਨ ਪਹੁੰਚਦੇ ਹਨ। ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਕਿ ਇੰਡਸਟਰੀ ਨੂੰ ਬਿਜਲੀ ਸਬੰਧਤ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇ। ਕਮੇਟੀ ਦੀ ਬੈਠਕ ‘ਚ ਇੰਡਸਟਰੀ ਪਾਵਰਕਾਮ ਨੂੰ ਬੇਹਤਰ ਬਣਾਉਣ ਲਈ ਸੁਝਾਅ ਵੀ ਦੇ ਸਕੇਗੀ।