Notice issued to 68 traffic : ਚੰਡੀਗੜ੍ਹ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਨੂੰ ਤੋੜਨ ’ਤੇ ਘੱਟ ਚਾਲਾਨ ਕਰਨ ਵਾਲੇ 68 ਟ੍ਰੈਫਿਕ ਚਾਲਾਨ ਕਰਨ ਵਾਲੇ ਇੰਚਾਰਜ ਅਤੇ ਮੁਲਾਜ਼ਮਾਂ ਦੀ ਪਛਾਣ ਕਰਕੇ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ਦਾ ਸਾਰੇ ਮੁਲਾਜ਼ਮਾਂ ਨੂੰ ਇਕ-ਇਕ ਪੁਆਇੰਟ ’ਤੇ ਜਵਾਬ ਦੇਣਾ ਹੈ, ਜਿਸ ਤੋਂ ਬਾਅਦ ਵਿਭਾਗ ਵੱਲੋਂ ਐਕਸ਼ਨ ਵੀ ਲਿਆ ਜਾਵੇਗਾ। ਇਨ੍ਹਾਂ ਮੁਲਾਜ਼ਮਾਂ ਵਿਚ 8 ਸਬ-ਇੰਸਪੈਕਟਰ, 32 ਏਐੱਸਆਈ ਤੇ 28 ਹੈੱਡ ਕਾਂਸਟੇਬਲ ਸ਼ਾਮਲ ਹਨ।
ਵਿਭਾਗ ਵੱਲੋਂ ਨੋਟਿਸ ਮੁਤਾਬਕ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੇ 17 ਜੁਲਾਈ ਤੋਂ ਲੈ ਕੇ 18 ਅਗਸਤ ਤੱਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਚਾਰ ਤੋਂ ਪੰਜ ਲੋਕਾਂ ਦੇ ਹੀ ਰੋਜ਼ਾਨਾ ਚਾਲਾਨ ਕੱਟੇ ਹਨ, ਜੋਕਿ ਕਾਫੀ ਘੱਟ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਸੁਪਰਵਿਜ਼ਨ ਅਫਸਰਾਂ ਦੇ ਖਰਾਬ ਪ੍ਰਦਰਸ਼ਨ ਦਾ ਵੀ ਖਾਕਾ ਤਿਆਰ ਕੀਤਾ ਜਾਏਗਾ। ਇਸ ਨਾਲ ਸਾਫ ਹੁੰਦਾ ਹੈ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਚੌਕਸੀ ਨਾ ਹੋਣ ਕਾਰਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਹ ਨੋਟਿਸ ਜਾਰੀ ਕਰਨ ਦਾ ਮਕਸਦ ਇਹ ਦੇਖਣਾ ਹੈ ਕਿ ਕਿਸੇ ਪੁਆਇੰਟ ’ਤੇ ਜ਼ਿਆਦਾ ਟ੍ਰੈਫਿਕ ਵਾਇਲੇਸ਼ਨ ਹੋਣ ’ਤੇ ਕਿੰਨੇ ਚਾਲਾਨ ਹੋਏ ਹਨ। ਜਿਸ ਪੁਆਇੰਟ ’ਤੇ ਨਿਯਮਾਂ ਦੀ ਉਲੰਘਣਾ ਘੱਟ ਹੋਵੇਗੀ, ਉਥੇ ਤਾਇਨਾਤ ਮੁਲਾਜ਼ਮਾਂ ਨੂੰ ਰਿਆਇਤ ਦਿੱਤੀ ਜਾਵੇਗੀ। ਨਵੇਂ ਮੋਬਾਈਲ ਚਾਲਾਨ ਸਿਸਟਮ ’ਤੇ ਕਿੰਨ ਸਰਗਰਮ ਮੁਲਾਜ਼ਮ ਅਤੇ ਸਮਝਣ ਵਿੱਚ ਕਿੱਥੇ ਦਿੱਕਤ ਆ ਰਹੀ ਹੈ।
ਦੱਸਣਯੋਗ ਹੈ ਕਿ ਸ਼ਹਿਰ ਵਿੱਚ ਚਾਲਾਨ ਨੂੰ ਲੈ ਕੇ ਟ੍ਰੈਫਿਕ ਪੁਲਿਸ ਹਮੇਸ਼ਾ ਤੋਂ ਵਿਵਾਦਾਂ ਵਿੱਚ ਰਹੀ ਹੈ। ਹੁਣ ਵਿਭਾਗ ਵੱਲੋਂ ਜ਼ਿਆਦਾ ਚਾਲਾਨ ਕਰਨ ਦਾ ਦਬਾਅ ਬਣਾਉਣ ਲਈ ਨੋਟਿਸ ਜਾਰੀ ਕਰਨਾ ਸਮਝ ਤੋਂ ਪਰੇ ਹੈ। ਬਿਨਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਚਾਲਾਨ ਕਰਨਾ ਗਲਤ ਹੈ। ਇਸ ਬਾਰੇ ਐੱਸਪੀ ਟ੍ਰੈਫਿਕ ਐਂਡ ਕ੍ਰਾਈਮ ਬ੍ਰਾਂਚ ਮਨੋਜ ਕੁਮਾਰ ਮੀਣਾ ਦਾ ਕਹਿਣਾ ਹੈ ਕਿ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਸਾਵਧਾਨੀ ਨਾਲ ਕੰਮ ਕਰਨਾ ਹੋਵੇਗਾ। ਇਸ ਦੇ ਨੋਟਿਸ ’ਤੇ ਮਿਲੇ ਜਵਾਬ ਅਤੇ ਸਰਵੇਅ ਮੁਤਾਬਕ ਉਲੰਘਣਾ ਵਾਲੀ ਸੜਕ ’ਤੇ ਤਾਇਨਾਤ ਘੱਟ ਚਾਲਾਨ ਕਰਨਵਾਲੇ ਮੁਲਾਜ਼ਮਾਂ ’ਤੇ ਕਾਰਵਾਈ ਕੀਤੀ ਜਾਵੇਗੀ, ਜਦਕਿ ਘੱਟ ਉਲੰਘਣਾ ਵਾਲੀ ਸੜਕ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਰਿਆਇਤ ਦਿੱਤੀ ਜਾਵੇਗੀ।