Punjab Police seizes : ਅਜਨਾਲਾ : ਪੰਜਾਬ ਪੁਲਿਸ ਵੱਲੋਂ ਪਿਛਲੇ ਕੁਝ ਸਮੇਂ ਤੋਂ ਨਾਜਾਇਜ਼ ਸ਼ਰਾਬ ਬਣਾਉਣ ਵਾਲਿਆਂ ਖਿਲਾਫ ਮੁਹਿੰਮ ਚਲਾਈ ਗਈ ਹੈ ਤੇ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਛਾਪੇ ਮਾਰੇ ਜਾ ਰਹੇ ਹਨ ਤੇ ਇਸ ਲਈ ਡ੍ਰੋਨਾਂ ਦੀ ਮਦਦ ਵੀ ਲਈ ਜਾ ਰਹੀ ਹੈ। ਇਸੇ ਅਧੀਨ ਸਫਲਤਾ ਹਾਸਲ ਕਰਦੇ ਹੋਏ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਡ੍ਰੋਨ ਦੀ ਮਦਦ ਨਾਲ ਸ਼ਰਾਬ ਸਮੱਗਲਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰਦੇ ਹੋਏ 17 ਕੇਸ ਦਰਜ ਕਰਕੇ 11 ਸ਼ਰਾਬ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਦੋਂ ਕਿ 6 ਸਮੱਗਲਰ ਫਰਾਰ ਹੋ ਗਏ।
ਐੱਸ. ਪੀ. ਦਿਹਾਤੀ ਗੌਰਵ ਤੁਰਾ ਨੇ ਕਿਹਾ ਕਿ ਇਸ ਦੌਰਾਨ 117 ਲੀਟਰ ਦੇਸੀ ਸ਼ਰਾਬ, 1680 ਕਿਲੋ ਲਾਹਣ ਅਤੇ ਇਕ ਚਾਲੂ ਭੱਠੀ ਬਰਾਮਦ ਕੀਤੀ ਗਈ ਹੈ। ਥਾਣਾ ਕੰਬੋ ਵੱਲੋਂ ਧੌਲਕਲਾਂ ਨਿਵਾਸੀ ਸੁਖਦੇਵ ਸਿੰਘ ਤੋਂ 40 ਕਿੱਲੋ ਲਾਹਣੇ, ਥਾਣਾ ਜੰਡਿਆਲਾ ਗੁਰੂ ਮੁਹੱਲਾ ਸ਼ੇਖਪੁਰਾ ਨਿਵਾਸੀ ਜਸਕੀਰ ਸਿੰਘ ਤੋਂ 18750 ਐੱਮ. ਐੱਲ. ਸ਼ਰਾਬ, ਰਾਣਾ ਕਲਾਂ ਨਿਵਾਸੀ ਅਮਰੀਕ ਸਿੰਘ ਤੋਂ 200 ਕਿਲੋ ਲਾਹਮਣ, ਸ਼ੇਖਪੁਰਾ ਨਿਵਾਸੀ ਦੋ ਭਰਾ ਸੋਨੂੰ ਤੇ ਸਚਿਨ ਤੋਂ 13500 ਐੱਮ. ਐੱਲ. ਨਾਜਾਇਜ਼ ਸ਼ਰਾਬ, ਥਾਣਾ ਝੰਡੇਰ ਵੱਲੋਂ ਤੇਡਾਕਲ ਨਿਵਾਸੀ ਪ੍ਰਭਜੀਤ ਸਿੰਘ ਤੋਂ 6750 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ।
ਇਸੇ ਤਰ੍ਹਾਂ ਥਾਣਾ ਭਿੜੀ ਸੈਦਾ ਵੱਲੋਂ ਲਾਭ ਸਿੰਘ ਤੋਂ 3000ML ਨਾਜਾਇਜ਼ ਸ਼ਰਾਬ, ਇੱਕ ਚਾਲੂ ਭੱਠੀ ਤੇ 40 ਕਿਲੋ ਲਾਹਮਣ, ਥਾਣਾ ਮਜੀਠਾ ਵੱਲੋਂ ਮਹਿਲਾ ਅਮਰਜੀਤ ਕੌਰ ਤੋਂ 6750ML ਨਾਜਾਇਜ਼ ਸ਼ਰਾਬ, ਥਾਣਾ ਰਮਦਾਸ ਵੱਲੋਂ ਚਾਹੜਪੁਰ ਨਿਵਾਸੀ ਹਰਪ੍ਰੀਤ ਸਿੰਘ ਤੋਂ 6750ML ਸ਼ਰਾਬ, ਥਾਣਾ ਅਜਨਾਲਾ ਵੱਲੋਂ ਸੱਕੀ ਕਿਨਾਰੇ ਪਈ 800 ਕਿਲੋ ਲਾਹਣ, ਥਾਣਾ ਕੱਥੂਨੰਗਲ ਵੱਲੋਂ ਕੋਟ ਹਿਰਦੇ ਰਾਮ ਨਿਵਾਸੀ ਹਰਜੀਤ ਸਿੰਘ 6000 ਐੱਮ. ਐੱਲ. ਨਾਜਾਇਜ਼ ਸ਼ਰਾਬ, ਥਾਣਾ ਤਰਸਿੱਕਾ ਵੱਲੋਂ ਕੋਟ ਖਾਹਿਰ ਨਿਵਾਸੀ ਗੁਰਦੀਪ ਸਿੰਘ ਤੋਂ 6750ML, ਥਾਣਾ ਖਲਚੀਆਂ ਵੱਲੋਂ ਛੱਜੜਵਾੜੀ ਨਿਵਾਸੀ ਮੇਜਰ ਸਿੰਘ ਤੋਂ 6750 ਐੱਮ. ਐੱਲ. ਨਾਜਾਇਜ਼ ਸ਼ਰਾਬ, ਥਾਣਾ ਰਾਜਾਸਾਂਸੀ ਵੱਲੋਂ ਓਠੀਆਂ ਨਿਵਾਸੀ ਬਗੀਚਾ ਸਿੰਘ ਤੋਂ 7500 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।