Deadline to pay School Fees : ਜਲੰਧਰ : ਸੀਬੀਐੱਸਈ ਐਫੀਲਿਏਟਿਡ ਸਕੂਲਸ ਐਸੋਸੀਏਸ਼ਨ ਨੇ ਮਾਪਿਆਂ ਨੂੰ ਫੀਸ ਜਮ੍ਹਾ ਕਰਵਾਉਣ ਲਈ ਕਿਹਾ ਸੀ ਪਰ ਹੁਣ ਮਾਪਿਆਂ ਦੀ ਮਜਬੂਰੀ ਨੂੰ ਧਿਆਨ ਵਿੱਚ ਰਖਦੇ ਹੋਏ ਕਾਸਾ ਨੇ ਫੀਸ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 21 ਸਤੰਬਰ ਕਰ ਦਿੱਤੀ ਹੈ। ਇਸ ਤੋਂ ਬਾਅਦ ਕਿਸੇ ਨੂੰ ਕੋਈ ਵੱਧ ਸਮਾਂ ਨਹੀਂ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਾਸਾ ਨੇ 10 ਸਤੰਬਰ ਤੱਕ ਮਾਪਿਆਂ ਨੂੰ ਸਕੂਲ ਫੀਸ ਜਮ੍ਹਾ ਕਰਵਾਉਣ ਲਈ ਕਿਹਾ ਸੀ। ਇਸ ਤੋਂ ਬਾਅਦ ਮਾਪਿਆਂ ਨੇ ਫੀਸ ਜਮ੍ਹਾ ਕਰਵਾਉਣੀ ਸ਼ੁਰੂ ਕਰ ਦਿੱਤੀ। ਪਰ ਪਿਛਲੇ 10 ਦਿਨਾਂ ਵਿੱਚ ਕਾਸਾ ਕੋਲ ਬਹੁਤ ਸਾਰੇ ਅਜਿਹੇ ਮਾਪੇ ਆਏ ਜਿਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਥੋੜ੍ਹੇ ਹੋਰ ਸਮੇਂ ਦੀ ਲੋੜ ਹੈ।
ਇਸ ਕਾਰਨ ਕਾਸਾ ਨੇ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਫੀਸ ਦੇਣ ਦੀ ਸਮਾਂ ਹੱਦ ਨੂੰ 11 ਦਿਨ ਹੋਰ ਵਧਾ ਦਿੱਤਾ। ਹੁਣ 21 ਸਤੰਬਰ ਤੱਕ ਮਾਪਿਆਂ ਨੂੰ ਸਕੂਲ ਫੀਸ ਜਮ੍ਹਾ ਕਰਵਾਉਣੀ ਹੋਵੇਗੀ। ਦੱਸਣਯੋਗ ਹੈ ਕਿ ਐਸੋਸੀਏਸ਼ਨ ਦੀ ਹੋਈ ਬੈਠਕ ਵਿੱਚ ਕਿਹਾ ਗਿਆ ਸੀ ਕਿ ਜੇਕਰ ਮਾਪੇ ਸਕੂਲ ਫੀਸ ਜਮ੍ਹਾ ਨਹੀਂ ਕਰਵਾਉਣਗੇ ਤਾਂ ਸਕੂਲ ਸਟਾਫ ਨੂੰ ਸੈਲਰੀ ਦੇਣ ਤੋਂ ਅਸਮਰੱਥ ਹੋ ਜਾਣਗੇ। ਦੱਸਣਯੋਗ ਹੈ ਕਿ ਜਿਹੜੇ ਬੱਚਿਆਂ ਦੀ ਸਕੂਲ ਫੀਸ ਜਮ੍ਹਾ ਨਹੀਂ ਹੋਵੇਗੀ ਉਨ੍ਹਾਂ ਦਾ ਨਾਂ ਆਨਲਾਈਨ ਕਲਾਸਾਂ ਵਿੱਚੋਂ ਕੱਟ ਦਿੱਤਾ ਜਾਵੇਗਾ, ਜਿਸ ਦਾ ਅਸਰ ਸਿੱਧਾ ਬੱਚਿਆਂ ਦੀ ਪੜ੍ਹਾਈ ’ਤੇ ਪਏਗਾ। ਜਦੋਂ ਉਹ ਫੀਸ ਜਮ੍ਹਾ ਕਰਵਾਉਣਗੇ ਤਾਂ ਆਨਲਾਈਨ ਕਲਾਸਾਂ ਮੁੜਤ ਤੋਂ ਸ਼ੁਰੂ ਕਰ ਦਿੱਤਾਂ ਜਾਣਗੀਆਂ।