The process of : ਬਟਾਲਾ : ਪੰਜਾਬ ਸਰਕਾਰ ਇਤਿਹਾਸਕ ਸ਼ਹਿਰ ਬਟਾਲਾ ਦਾ ਵਿਕਾਸ ਲਈ ਪ੍ਰਤੀਬੱਧ ਹੈ। ਸੂਬਾ ਸਰਕਾਰ ਬਟਾਲਾ ਦੀ 100 ਫੀਸਦੀ ਆਬਾਦੀ ਨੂੰ ਸੀਵਰੇਜ ਤੇ ਪਾਣ ਦੀ ਪੂਰਤੀ ਦੇਣ ਲਈ ਅੰਮ੍ਰਿਤ ਯੋਜਨਾ ਤਹਿਤ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਸਰਰਾਰ ਸ਼ਹਿਰ ‘ਚ ਨਵੀਂ ਸੀਵਰੇਜ ਲਾਈਨਾਂ ਵਿਛਾ ਰਹੀ ਹੈ। ਹੁਣ ਬਟਾਲਾ ਸ਼ਹਿਰ ਦੇ ਬਾਹਰ 6 ਏਕੜ ‘ਚ ਇੱਕ ਵੱਡਾ ਸੀਵਰੇਜ ਟ੍ਰੀਟਮੈਂਟ ਪਲਾਂਟ ਸਥਾਪਤ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ।
ਇਸ ਸਬੰਧ ਜਾਣਕਾਰੀ ਦਿੰਦੇ ਹੋਏ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ 3 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਟ੍ਰੀਟਮੈਂਟ ਪਲਾਂਟ ਲਈ 6 ਏਕੜ ਜ਼ਮੀਨ ਖਰੀਦੀ ਹੈ। ਟ੍ਰੀਟਮੈਂਟ ਪਲਾਂਟ ਦੇ ਨਿਰਮਾਮ ਨਾਲ ਸੀਵਰੇਜ ਦੇ ਪਾਣੀ ਨੂੰ ਖੇਤੀ ਲਈ ਵਰਤਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਦੀ ਇਹ ਮੁੱਖ ਵਿਕਾਸ ਯੋਜਨਾ ਲੰਬੇ ਸਮੇਂ ਤੋਂ ਪੈਂਡਿੰਗ ਸੀ ਜਿਸ ਨੂੰ ਕੈਪਟਨ ਸਰਕਾਰ ਲਾਗੂ ਕਰ ਰਹੀ ਹੈ। ਸ਼ਹਿਰ ਬਟਾਲਾ ਸ਼ਹਿਰ ਦੇ ਬਾਹਰ 6 ਏਕੜ ‘ਚ ਇੱਕ ਵੱਡਾ ਸੀਵਰੇਜ ਟ੍ਰੀਟਮੈਂਟ ਪਲਾਂਟ ਸਥਾਪਤ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਚ 17.50 ਕਰੋੜ ਰੁਪਏ ਦੇ ਵਿਕਾਸ ਕੰਮ ਅਜੇ ਵੀ ਚੱਲ ਰਹੇ ਹਨ। ਉਨ੍ਹਾਂ ਨੇ ਸ਼ਹਿਰ ਦੇ ਸਾਰੇ ਨਿਵਾਸੀਆਂ ਨੂੰ ਵਿਅਕਤੀਗਤ ਰੂਪ ਨਾਲ ਚੱਲ ਰਹੇ ਵਿਕਾਸ ਕੰਮਾਂ ਦੀ ਨਿਗਰਾਨੀ ਕਰਨ ਦੀ ਅਪੀਲ ਕੀਤੀ।