Uttar Pradesh drug : ਜਲੰਧਰ : ਮਲਸੀਆਂ ਪੁਲਿਸ ਨੇ ਸ਼ਾਹਕੋਟ ‘ਚ ਉੱਤਰ ਪ੍ਰਦੇਸ਼ ਦੇ ਅਫੀਮ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਿੱਟ ਬੈਗ ‘ਚ ਅਫੀਮ ਦੀ ਸਪਲਾਈ ਕਰਨ ਲਿਆਇਆ ਸੀ। ਅਫੀਮ ਦੀ ਸਪਲਾਈ ਉਸ ਨੇ ਕਿਸ ਨੂੰ ਕਰਨੀ ਸੀ ਇਸ ਬਾਰੇ ਦੋਸ਼ੀ ਸਮਰਜੀਤ ਸਿੰਘ ਉਰਫ ਸਮਰ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਪੂਰੇ ਮਾਮਲੇ ਦਾ ਪਰਦਾਫਾਸ਼ ਕਰ ਦਿੱਤਾ ਜਾਵੇਗਾ। ਫਿਲਹਾਲ ਪੁਲਿਸ ਨੌਜਵਾਨ ਨਾਲ ਗੱਲਬਾਤ ਤੋਂ ਬਾਅਦ ਉੱਤਰ ਪ੍ਰਦੇਸ਼ ਨਾਲ ਵੀ ਤਾਲਮੇਲ ਕਰਨ ਦੀ ਸੋਚ ਰਹੀ ਹੈ ਤਾਂ ਕਿ ਅਫੀਮ ਸਮੱਗਲਰ ਦੇ ਪੂਰੇ ਨੈਟਵਰਕ ਨੂੰ ਹੀ ਬੇਨਕਨਾਬ ਕੀਤਾ ਜਾ ਸਕੇ।
ਮਲਸੀਆਂ ਪੁਲਿਸ ਚੌਕੀ ਇੰਚਾਰਜ ਸਬ-ਇੰਸਪੈਕਟਰ ਸੰਜੀਵਨ ਸਿੰਘ ਨੇ ਦੱਸਿਆ ਕਿ ਭੱਟਾ ਪੱਤੀ ਡਬਰੀ ਮਲਸੀਆਂ ‘ਚ ਨਾਕਾਬੰਦੀ ਦੌਰਾਨ ਸੁਰਿੰਦਰਪਾਲ ਸਿੰਘ ਦੀ ਟੀਮ ਨੇ ਇੱਕ ਨੌਜਵਾਨ ਨੂੰ ਸ਼ੱਕ ਹੋਣ ‘ਤੇ ਰੋਕਿਆ। ਸ਼ੱਕੀ ਨਿਮਾਜੀਪੁਰ ਵੱਲੋਂ ਪੈਦਲ ਆ ਰਿਹਾ ਸੀ। ਉਸ ਨੇ ਕਿੱਟ ਬੈਗ ਟੰਗਿਆ ਹੋਇਆ ਸੀ। ਪੁਲਿਸ ਨੂੰ ਸ਼ੱਕ ਹੋਇਆ ਕਿ ਉਸ ‘ਚ ਕੋਈ ਨਸ਼ੀਲੀ ਚੀਜ਼ ਹੈ। ਇਸ ਤੋਂ ਬਾਅਦ ਉਹ ਖੁਦ ਮੌਕੇ ‘ਤੇ ਪੁੱਜੇ। ਉਨ੍ਹਾਂ ਨੇ ਪੁੱਛਗਿਛ ਕੀਤੀ ਤਾਂ ਸਮਰਜੀਤ ਸਿੰਘ ਉਰਫ ਸਮਰ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜਿਲ੍ਹੇ ਦੇ ਸੰਭਲ ਹੇੜਾ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਦੇ ਕਿੱਟ ਬੈਗ ਦੀ ਤਲਾਸ਼ ਲਈ ਤਾਂ ਉਸ ਦੇ ਅੰਦਰ ਕਾਲੇ ਰੰਗ ਦੇ ਪਲਾਸਟਿਕ ਦੇ ਲਿਫਾੜੇ ‘ਚ ਕੋਈ ਭਾਰੀ ਚੀਜ਼ ਰੱਖੀ ਹੋਈ ਸੀ। ਪੁਲਿਸ ਉਸ ਨੇ ਉਸ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ ਉਸ ‘ਚ ਇੱਕ ਕਿਲੋ ਅਫੀਮ ਬਰਾਮਦ ਹੋਈ। ਦੋਸ਼ੀ ਅਫੀਮ ਕਿਥੋਂ ਲੈ ਕੇ ਆਇਆ ਸੀ ਅਤੇ ਇਸ ਨੂੰ ਕਿਸੇ ਨੂੰ ਸਪਲਾਈ ਕਰਨਾ ਸੀ ਇਸ ਬਾਰੇ ਪੁੱਛਗਿਛ ਕੀਤੀ ਜਾ ਰਹੀ ਸੀ। ਫਿਲਹਾਲ ਪੁਲਿਸ ਨੇ ਉਸ ਖਿਲਾਫ ਅਫੀਮ ਸਮਗਲਿੰਗ ਦੇ ਦੋਸ਼ ‘ਚ ਐੱਨ. ਡੀ. ਪੀ. ਐੱਸ. ਐਕਟ ਦਾ ਕੇਸ ਦਰਜ ਕਰ ਲਿਆ ਹੈ।