PGI decides to : ਚੰਡੀਗੜ੍ਹ : ਪੀ. ਜੀ. ਆਈ. ‘ਚ ਹੁਣ ਮਨੋਰੋਗ ਮਰੀਜ਼ਾਂ ਦਾ ਇਲਾਜ ਘਰ ਬੈਠੇ ਸੰਭਵ ਹੋ ਸਕੇਗਾ। ਕੋਰੋਨਾ ਮਹਾਮਾਰੀ ਵਿੱਚ ਪੀ.ਜੀ. ਆੀ. ਨੇ ਮਨੋਰੋਗ ਮਰੀਜ਼ਾਂ ਲਈ ਟੈਲੀ ਸਾਈਕੇਟਰੀ ਕੰਸਲਟੇਸ਼ਨ ਸਰਵਿਸ ਸ਼ੁਰੂ ਕੀਤੀ ਹੈ। ਪੀ. ਜੀ. ਆਈ. ਦੇ ਸਾਇਕੇਟਰੀ ਡਿਪਾਰਟਮੈਂਟ ਦੇ ਐੱਚ. ਓਡੀ ਪ੍ਰੋ. ਐੱਸ. ਕੇ. ਮਾਟੋ ਨੇ ਦੱਸਿਆ ਕਿ ਪਿਛਲੇ 5 ਸਾਲਾਂ ‘ਚ ਪੀ. ਜੀ. ਆਈ. ‘ਚ ਮਨੋਰਗ ਮਰੀਜ਼ਾਂ ‘ਚ 40 ਫੀਸਦੀ ਵਾਧਾ ਹੋਇਆ ਹੈ। ਦੂਜੇ ਪਾਸੇ ਕੋਰੋਨਾ ਕਾਲ ‘ਚ ਬਜ਼ੁਰਗਾਂ ‘ਚ ਮਾਨਸਿਕ ਦਬਾਅ ਵੀ ਵਧਿਆ ਹੈ।
ਇਸ ਲਈ ਹੁਣ ਪੀ. ਜੀ. ਆਈ. ਨੇ ਘਰ ਬੈਠੇ ਮਨੋਰੋਗ ਮਰੀਜ਼ਾਂ ਦਾ ਇਲਾਜ ਕਰਨ ਦਾ ਫੈਸਲਾ ਕੀਤਾ ਹੈ। PGI ਦੇ ਮਨੋਚਕਿਤਸਕ ਵਿਭਾਗ ਨੇ ਅਜਿਹੇ ਮਰੀਜ਼ਾਂ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇਨ੍ਹਾਂ ਹੈਲਪਲਾਈਨ ਨੰਬਰ ‘ਤੇ ਸੰਪਰਕ ਕਰਕੇ ਮਨੋਰੋਗ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਪੀ. ਜੀ. ਆਈ. ਦੇ ਸੀਨੀਅਰ ਡਾਕਟਰਾਂ ਦੀ ਸਲਾਹ ਨਾਲ ਇਲਾਜ ਕੀਤਾ ਜਾ ਸਕਦਾ ਹੈ। ਇਸ ਹੈਲਪਲਾਈਨ ਨੰਬਰ ‘ਤੇ ਸਵੇਰੇ 9 ਤੋਂ 9.30 ਵਿਚ ਸਾਧਾਰਨ ਮਨੋਰੋਗ ਨਾਲ ਜੁੜੀ ਸਮੱਸਿਆ ਜਾਂ ਫਿਰ ਬਾਲ ਮਨੋਰੋਗ ਨਾਲ ਜੁੜੀ ਸਮੱਸਿਆ ਲਈ ਹੈਲਪਲਾਈ ਨੰਬਰ 0172-2755991 ‘ਤੇ ਸੰਪਰਕ ਕਰਕੇ ਰਜਿਸਟ੍ਰੇਸ਼ਨ ਕਰਾ ਸਕਦੇ ਹਨ। ਇਸ ਤੋਂ ਬਾਅਦ ਪੀ. ਜੀ. ਆਈ. ਦੇ ਸੀਨੀਅਰ ਡਾਕਟਰ ਨਾਲ ਆਪਣਾ ਸੰਪਰਕ ਕਰਾਇਆ ਜਾਵੇਗਾ।
ਟੈਲੀ ਸਾਈਕੇਟਰੀ ਸਰਵਿਸ ਜ਼ਰੀਏ ਮਰੀਜ਼ ਦਾ ਇਲਾਜ ਕੀਤਾ ਜਾਵੇਗਾ। ਇਸੇ ਤਰ੍ਹਾਂ ਡਰੱਸ ਡੀ ਐਡੀਕਸ਼ਨ ਸੈਂਟਰ ਸਰਵਿਸ ਲਈ 0172-275592 ‘ਤੇ ਸੰਪਰਕ ਕਰਕੇ ਡਾਕਟਰ ਦੀ ਸਲਾਹ ਲਈ ਜਾ ਸਕਦੀ ਹੈ। ਟੈਲੀ ਸਾਈਕੇਟਰੀ ਕੰਸਲਟੇਸ਼ਨ ਸਰਵਿਸ ਲਈ ਰਜਿਸਟ੍ਰੇਸ਼ਨ ਕਰਾਉਂਦੇ ਸਮੇਂ ਮਰੀਜ਼ ਨੂੰ ਆਪਣਾ ਵ੍ਹਟਸਐਪ ਨੰਬਰ ਵੀ ਦੇਣਾ ਹੋਵੇਗਾ ਤਾਂ ਕਿ ਰਜਿਸਟਰਡ ਵ੍ਹਟਸਐਪ ਨੰਬਰ ‘ਤੇ ਸੰਪਰਕ ਕਰਕੇ ਮਰੀਜ਼ ਨਾਲ ਆਨਲਾਈਨ ਆਹਮੋ-ਸਾਹਮਣੇ ਬੈਠ ਕੇ ਇਲਾਜ ਕੀਤਾ ਜਾ ਸਕੇ। ਇਸ ਤੋਂ ਇਲਾਵਾ ਮਰੀਜ਼ ਨੇ ਕਿਹੜੀਆਂ ਦਵਾਈਆਂ ਲੈਣੀਆਂ ਅਤੇ ਕਿਹੜੀ ਕਸਰਤ ਕਰਦੀ ਹੈ, ਇਸ ਬਾਰੇ ਸਬਸਕ੍ਰਿਪਸ਼ਨ ਰਜਿਸਟਰਡ ਵ੍ਹਟਸਐਪ ਨੰਬਰ ‘ਤੇ ਜਾਣਕਾਰੀ ਭੇਜੀ ਜਾਵੇਗੀ।