Terrible fire in Patiala : ਪਟਿਆਲਾ ’ਚ ਬੀਤੀ ਦੇਰ ਰਾਤ ਝੁੱਗੀਆਂ ਵਿੱਚ ਅੱਗ ਲਗਣ ਦੀ ਮਾੜੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਗਰੀਬਾਂ ਦੀ ਝੁੱਗੀਆਂ ਪਲਾਂ ਵਿੱਚ ਸੜ ਕੇ ਸੁਆਹ ਹੋ ਗਈਆਂ।
ਇਹ ਝੁੱਗੀਆਂ ਮਹਿੰਦਰਾ ਕਾਲਜ ਦੇ ਨੇਰੇ ਦਰਗਾਹ ਦੇ ਕੋਲ ਬਣੀਆਂ ਹੋਈਆਂ ਸਨ। ਅੱਗ ਲੱਗਣ ਤੋਂ ਬਾਅਦ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚੀ ਅੇਤ ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ।
ਪਰ ਉਸ ਸਮੇਂ ਤੱਕ ਸਾਰੀਆਂ ਝੁੱਗੀਆਂ ਸੜ ਕੇ ਸਵਾਹ ਹੋ ਚੁੱਕੀਆਂ ਸਨ। ਹਾਲਾਂਕਿ ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।