KZF militant Shubhdeep : ਅੰਮ੍ਰਿਤਸਰ : ਫਤਿਹਪੁਰ ਜੇਲ੍ਹ ‘ਚ ਬੰਦ ਖਾਲਿਸਤਾਨ ਜਿੰਦਾ ਕੋਰਸ (KZF) ਦੇ ਅੱਤਵਾਦੀ ਸ਼ੁੱਭਦੀਪ ਸਿੰਘ ਨੇ ਸਰਹਿੰਦ ਕੋਲ ਆਪਣੇ ਦੋ ਸਾਥੀਆਂ ਦੀ ਗ੍ਰਿਫਤਾਰੀ ਦੀ ਖਬਰ ਮਿਲਦੇ ਹੀ ਆਪਣਾ ਮੋਬਾਈਲ ਫੋਨ ਸਾੜ ਦਿੱਤਾ। ਜੇਲ੍ਹ ‘ਚ ਹੀ ਉਸ ਨੂੰ ਪਤਾ ਲੱਗ ਗਿਆ ਸੀ ਕਿ ਪੁਲਿਸ ਨੇ ਉਸ ਦੇ ਸਾਥੀ ਹਰਜੀਤ ਸਿੰਘ ਤੇ ਸ਼ਮਸ਼ੇਰ ਸਿੰਘ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ। ਉਸ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਕੁਝ ਦੇਰ ‘ਚ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਉਸ ਤੱਕ ਪਹੁੰਚ ਜਾਣਗੇ ਤੇ ਉਸ ਦੇ ਮੋਬਾਈਲ ਨੂੰ ਬਰਾਮਦ ਕਰਕੇ ਕਈ ਰਾਜ ਪਤਾ ਕਰ ਲੈਣਗੇ। ਇਸਲਾਮਾਬਾਦ ਥਾਣੇ ਦੀ ਪੁਲਿਸ ਨੇ ਅਸਿਸਟੈਂਟ ਜੇਲ੍ਹ ਸੁਪਰੀਡੈਂਟ ਭਗੰਵਤ ਸਿੰਘ ਦੇ ਬਿਆਨ ‘ਤੇ ਘਰਿੰਡਾ ਥਾਣਾ ਅਧੀਨ ਪੈਂਦੇ ਚੀਚਾ ਪਿੰਡ ਨਿਵਾਸੀ ਸ਼ੁੱਭਦੀਪ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਹੈ।
ਪੰਜਾਬ ਪੁਲਿਸ ਨੇ ਦੱਸਿਆ ਕਿ ਦੋਸ਼ੀ ਨੂੰ ਜਲਦ ਪ੍ਰੋਡਕਸ਼ਨ ਵਾਰੰਟ ‘ਤੇ ਗ੍ਰਿਫਤਾਰ ਕੀਤਾ ਜਾਵੇਗਾ। ਸ਼ੁੱਭਦੀਪ ਸਿੰਘਦੇ ਇਸ਼ਾਰੇ ‘ਤੇ ਉਨ੍ਹਾਂ ਨੇ ਮੱਧਪ੍ਰਦੇਸ਼ ਤੇ ਹਰਿਆਣਾ ਤੋਂ ਹਥਿਆਰਾਂ ਦੀ ਖੇਪ ਲਈ ਸੀ ਜਿਸ ਨੂੰ ਅੱਗੇ ਪੰਜਾਬ ‘ਚ ਕਿਸੇ ਅੱਤਵਾਦੀ ਨੂੰ ਸੁਰੱਖਿਅਤ ਪਹੁੰਚਾਉਣਾ ਸੀ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਸ਼ੀ ਸ਼ੁੱਭਦੀਪ ਜੇਲ੍ਹ ‘ਚ ਰਹਿੰਦੇ ਹੋਏ ਕੈਨੇਡਾ ਤੇ ਜਰਮਨ ‘ਚ ਰਹਿ ਰਹੇ ਕੁਝ ਖਾਲਿਸਤਾਨੀ ਅੱਤਵਾਦੀਆਂ ਦੇ ਸੰਪਰਕ ‘ਚ ਹਨ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ 25 ਸਤੰਬਰ ਨੂੰ ਸ਼ੁੱਭਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਪਾਕਿਸਤਾਨ ਤੋਂ ਡ੍ਰੋਨ ਜ਼ਰੀਏ ਹਥਿਆਰ ਮੰਗਵਾਉਣ ਦੇ ਮਾਮਲੇ ‘ਚ ਪੁਲਿਸ ਦੀ ਇਹ 6ਵੀਂ ਗ੍ਰਿਫਤਾਰੀ ਸੀ। ਪੁਲਿਸ ਨੇ ਉਕਤ ਸਾਰੇ ਘਟਨਾਕ੍ਰਮ ‘ਚ ਹੁਸ਼ਿਆਰਪੁਰ ਦੇ 4 ਅੱਤਵਾਦੀਆਂ ਸਮੇਤ ਕੁੱਲ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ‘ਚ ਜੇਲ੍ਹ ‘ਚ ਰਹਿੰਦੇ ਹੋਏ ਸ਼ੁੱਭਦੀਪ ਸਿੰਘ ਦੀ ਮੁਲਾਕਾਤ ਸਾਲ 2016 ‘ਚ ਅੱਤਵਾਦੀ ਮਾਨ ਸਿੰਘ ਨਾਲ ਹੋਈ ਸੀ। ਅੱਤਵਾਦੀ ਮਾਨ ਸਿੰਘ ਦੇ ਕਈ ਰਿਸ਼ਤੇਦਾਰ ਕੈਨੇਡਾ ਤੇ ਜਰਮਨ ‘ਚ ਰਹਿੰਦੇ ਹੋਏ ਦੇਸ਼-ਵਿਦੇਸ਼ ਵਿਰੋਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ।
ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਲਿਆਉਣ ਵਾਲਾ ਡ੍ਰੋਨ ਖੇਮਕਰਨ ਸੈਕਟਰ ‘ਚ ਉਤਾਰਿਆ ਜਾਣਾ ਸੀ ਪਰ ਹਥਿਆਰਾਂ ਦਾ ਭਾਰ ਜ਼ਿਆਦਾ ਹੋਣ ਕਾਰਨ ਉਹ ਕ੍ਰੈਸ਼ ਹੋ ਗਿਆ। ਸੜ ਚੁੱਕੇ ਡ੍ਰੋਨ ਦੀ ਰਹਿੰਦ-ਖੂੰਹਦ ਇਕੱਠੀ ਕਰਕੇ ਉਨ੍ਹਾਂ ਨੂੰ ਇਕੱਠੀ ਕਰਨ ਦੀ ਜ਼ਿੰਮੇਵਾਰੀ ਸ਼ੁੱਭਦੀਪ ਸਿੰਘ ਨੂੰ ਦਿੱਤੀ ਗਈ। ਸ਼ੁੱਭਦੀਪ ਸਿੰਘ ਮੂਲ ਤੌਰ ‘ਤੇ ਘਰਿੰਡਾ ਦੇ ਚੀਚਾ ਦਾ ਰਹਿਣ ਵਾਲਾ ਹੈ ਸਰਹੱਦੀ ਖੇਤਰ ਤੋਂ ਪੂਰੀ ਤਰ੍ਹਾਂ ਜਾਣੂ ਹੈ। ਐੱਨ. ਆੀ. ਏ. ਨੇ ਸ਼ੁੱਭਦੀਪ ਸਿੰਘ ਦੀ ਨਿਸ਼ਾਨਦੇਹੀ ‘ਤੇ ਇੱਕ ਬੰਦ ਫੈਕਟਰੀ ਤੋਂ ਡ੍ਰੋਨ ਦੇ ਪੁਰਜ਼ੇ ਬਰਾਮਦ ਕੀਤੇ ਸਨ। ਇਸ ਤੋਂ ਬਾਅਦ ਡ੍ਰੋਨ ਦੇ ਕੁਝ ਪੁਰਜ਼ੇ ਝੱਬਾਲ ਨਹਿਰ ਤੋਂ ਵੀ ਮਿਲੇ ਸਨ।