PGI Chandigarh made a big revelation : ਚੰਡੀਗੜ੍ਹ : ਪੀਜੀਆਈ ਚੰਡੀਗੜ੍ਹ ਨੇ ਇੱਕ ਰਿਸਰਚ ਦੇ ਆਧਾਰ ’ਤੇ ਵੱਡਾ ਖੁਲਾਸਾ ਕੀਤਾ ਹੈ ਕਿ ਸ਼ਹਿਰ ਵਿੱਚ ਕੋਰੋਨਾ ਦੇ 90 ਫੀਸਦੀ ਮਾਮਲਿਆਂ ਵਿੱਚ ਮਰੀਜ਼ਾਂ ’ਚ ਕੋਰੋਨਾ ਲੱਛਣ ਨਹੀਂ ਪਾਏ ਗਏ ਹਨ। ਪੀਜੀਆਈ ਦੇ ਡਿਪਾਰਟਮੈਂਟ ਆਫ ਕਮਿਊਨਿਟੀ ਮੈਡੀਸਿਨ ਦੇ ਡਾਕਟਰ ਸੋਨੂ ਗੋਇਲ ਨੇ ਦੱਸਿਆ ਹੈ ਕਿ ਹੁਣ ਲੋਕਾਂ ਵਿੱਚ ਕੋਰੋਨਾ ਦੇ ਲੱਛਣ ਨਹੀਂ ਪਾਏ ਜਾ ਰਹੇ ਹਨ ਪਰ ਫਿਰ ਵੀ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆ ਰਹੀ ਹੈ।
ਪੀਜੀਆਈ ਮੁਤਾਬਕ ਜੇਕਰ ਬਿਨਾਂ ਲੱਛਣਾਂ ਦੇ ਲੋਕ ਕੋਰੋਨਾ ਪਾਜ਼ੀਟਿਵ ਪਾਏ ਜਾ ਰਹੇ ਹਨ ਤਾਂ ਉਹ ਕਮਿਊਨਿਟੀ ਸਪ੍ਰੈਡਿੰਗ ਲਈ ਘੱਟ ਖਤਰਨਾਕ ਸਿੱਧ ਹੋ ਰਹੇ ਹਨ। ਜੇਕਰ 100 ਲੋਕਾਂ ਨੂੰ ਬਿਨਾਂ ਲੱਛਣਾਂ ਦੇ ਕੋਰੋਨਾ ਹੋ ਜਾਂਦਾ ਹੈ ਤਾਂ ਇਨ੍ਹਾਂ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਨਾਲ ਸਿਰਫ 0.5 ਫੀਸਦੀ ਲੋਕ ਹੀ ਇਨਫੈਕਟਿਡ ਹੋ ਸਕਦੇ ਹਨ, ਜਦਕਿ ਜਿਹੜੇ ਲੋਕ ਲੱਛਣਾਂ ਦੇ ਨਾਲ ਕੋਰੋਨਾ ਪਾਜ਼ੀਟਿਵ ਪਾਏ ਜਾ ਰਹੇ ਹਨ, ਉਨ੍ਹਾਂ ਦੇ ਸੰਪਰਕ ਵਿੱਚ ਆਉਣ ’ਤੇ ਦੋ ਫੀਸਦੀ ਤੱਕ ਇਨਫੈਕਟਿਡ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਇਥੇ ਦੱਸਣਯੋਗ ਹੈ ਕਿ ਰੋਜ਼ਾਨਾ ਚੰਡੀਗੜ੍ਹ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਬੀਤੇ ਦਿਨ 288 ਲੋਕਾਂ ਦੀ ਰਿਪੋਟਰ ਪਾਜ਼ੀਟਿਵ ਆਈ ਹੈ। ਸ਼ਹਿਰ ਵਿੱਚ ਹੁਣ ਤੱਕ 9256 ਲੋਕਾਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 3085 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਸ਼ਹਿਰ ਵਿੱਚ ਰੋਜ਼ਾਨਾ 250 ਤੋਂ 300 ਤੋਂ ਵੱਧ ਕੋਰੋਨਾ ਇਨਫੈਕਟਿਡ ਮਾਮਲੇ ਸਾਹਮਣੇ ਆ ਰਹੇ ਹਨ। ਚੰਡੀਗੜ੍ਹ ’ਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ। ਸ਼ਹਿਰ ਵਿੱਚ ਹੁਣ ਤੱਕ 6062 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ। ਉਥੇ ਹੀ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਾਸਪੀਟਲ ਸੈਕਟਰ 32 ਵਿੱਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਇਲਾਜ ਲਈ 155 ਵਾਧੂ ਬੈੱਡਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ। ਤਾਂਕਿ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਵਿੱਚ ਕਿਸੇ ਤਰ੍ਹਾਂ ਤੋਂ ਕੋਈ ਰੁਕਾਵਟ ਨਾ ਹੋ ਸਕੇ। ਇਸ ਸਮੇਂ ਜੀਐੱਮਸੀਐੱਚ-32 ਹਸਪਤਾਲ ਵਿੱਚ ਕੋਵਿਡ ਵਾਰਡ ’ਚ 100 ਬੈੱਡ ਦੀ ਵਿਵਸਥਾ ਹੈ।