A case of soliciting : ਜਲੰਧਰ ‘ਚ ਸੋਸ਼ਲ ਮੀਡੀਆ ਜ਼ਰੀਏ ਫਰਜ਼ੀਵਾੜੇ ਦਾ ਮਾਮਲਾ ਸਾਹਮਣੇ ਆਇਆ ਹੈ। ਫੇਸਬੁੱਕ ‘ਤੇ ਸਰਗਰਮ ਠੱਗ ਨੇ ਬੈਂਕ ਆਫ ਬੜੌਦਾ ਦੇ ਹੈੱਡ ਕੈਸ਼ੀਅਰ ਦੀ ਫਰਜ਼ੀ ਪ੍ਰੋਫਾਈਲ ਬਣਾ ਕੇ ਉਸ ਤੋਂ 10,000 ਰੁਪਏ ਮੰਗਣੇ ਸ਼ੁਰੂ ਕਰ ਦਿੱਤੇ। ਪਤਾ ਲੱਗਣ ਤੋਂ ਬਾਅਦ ਹੈੱਡ ਕੈਸ਼ੀਅਰ ਨੇ ਤੁਰੰਤ ਆਪਣੇ ਅਸਲੀ ਪ੍ਰੋਫਾਈਲ ਜ਼ਰੀਏ ਦੋਸਤਾਂ ਨੂੰ ਸੁਚੇਤ ਕੀਤਾ ਤੇ ਫਿਰ ਪੁਲਿਸ ਕਮਿਸ਼ਨਰ ਨੂੰ ਇਸ ਦੀ ਸ਼ਿਕਾਇਤ ਕੀਤੀ।
ਜਲੰਧਰ ਕੈਂਟ ਦੇ ਦੀਪ ਨਗਰ ਪਾਰਕ ਐਵੇਨਿਊ ਦੇ ਰਹਿਣ ਵਾਲੇ ਭੂਪਨ ਚੰਦ ਨੇ ਦੱਸਿਆ ਕਿ ਉਹ ਮਾਡਲ ਟਾਊਨ ਸਥਿਤ ਬੈਂਕ ਆਫ ਬੜੌਦਾ ‘ਚ ਬਤੌਰ ਹੈੱਡ ਕੈਸ਼ੀਅਰ ਕੰਮ ਕਰਦੇ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਕਿਸੇ ਨੇ ਉਨ੍ਹਾਂ ਦੀ ਜਾਅਲੀ ਫੇਸਬੁੱਕ ਆਈਡੀ ਭੂਪਨ ਚੰਦ ਦੇ ਨਾਂ ਤੋਂ ਬਣਾ ਲਈ ਹੈ। ਇਸ ‘ਚ ਫੋਟੋ ਉਨ੍ਹਾਂ ਦੇ ਅਸਲੀ ਅਕਾਊਂਟ ਵਾਲੀ ਹੀ ਲਗਾਈ ਹੈ। ਇਸ ਤੋਂ ਬਾਅਦ ਅਸਲੀ ਅਕਾਊਂਟ ਨਾਲ ਜੁੜੇ ਲੋਕਾਂ ਨੂੰ ਫਰੈਂਡ ਰਿਕਵੈਸਟ ਭੇਜ ਕੇ ਜੋੜਿਆ ਅਤੇ ਫਿਰ ਉਨ੍ਹਾਂ ਨੇ ਮੈਸੇਜ ਭੇਜ ਕੇ ਠੱਗ ਨੇ ਲੋਕਾਂ ਤੋਂ 10,000 ਰੁਪਏ ਮੰਗਣੇ ਸ਼ੁਰੂ ਕੀਤੇ। ਕਿਸੇ ਨੂੰ ਤਤਕਾਲ ਲੋੜ ਦੀ ਗੱਲ ਕਹੀ ਤਾਂ ਕਿਸੇ ਨੂੰ ਦੂਜਾ ਬਹਾਨਾ ਲਗਾਇਆ। ਹਾਲਾਂਕਿ ਉਨ੍ਹਾਂ ਦੇ ਦੋਸਤ ਜਾਣਦੇ ਹਨ ਕਿ ਉਹ ਬੈਂਕ ‘ਚ ਹੈੱਡ ਕੈਸ਼ੀਅਰ ਹੈ, ਅਜਿਹੇ ‘ਚ ਉਨ੍ਹਾਂ ਨੇ ਸਿਰਫ 10,000 ਮੰਗਣ ਦੀ ਕੀ ਲੋੜ ਪੈ ਗਈ। ਇਸ ਨੂੰ ਲੈ ਕੇ ਜਦੋਂ ਮੈਸੇਜ ‘ਚ ਲੋਕਾਂ ਨੇ ਭੂਪਨ ਚੰਦ ਬਣੇ ਠੱਗ ਤੋਂ ਸਵਾਲ ਕੀਤੇ ਤਾਂ ਉਹ ਉਨ੍ਹਾਂ ਨੂੰ ਬਲਾਕ ਕਰਨ ਲੱਗ ਪਿਆ।
ਸ਼ੁੱਕਰਵਾਰ ਨੂੰ ਇੱਕ ਦੋਸਤ ਦਾ ਫੋਨ ਆਇਆ ਕਿ ਕੀ ਸਹੀ ‘ਚ ਉਨ੍ਹਾਂ ਨੂੰ ਪੈਸਿਆਂ ਦੀ ਲੋੜ ਹੈ। ਉਨ੍ਹਾਂ ਦੇ ਇਨਸਾਕਰ ਕਰਨ ‘ਤੇ ਦੋਸਤ ਨੇ ਮੈਸੇਜ ਦੇ ਸਕ੍ਰੀਨਸ਼ਾਟ ਭੇਜੇ। ਉਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਡੁਪਲੀਕੇਟ ਅਕਾਊਂਟ ਬਣਾ ਕੇ ਪੈਸੇ ਮੰਗੇ ਗਏ ਹਨ। ਭੂਪਨ ਚੰਦ ਨੇ ਵੀ ਆਪਣੇ ਕਿਸੇ ਜਾਣਕਾਰ ਦੇ ਅਕਾਊਂਟ ਨਾਲ ਚੈਟਿੰਗ ਕੀਤੀ ਤੇ ਪੁਲਿਸ ਨੂੰ ਸ਼ਿਕਾਇਤ ਦੀ ਗੱਲ ਕਹੀ ਤਾਂ ਉਸ ਨੇ ਉਨ੍ਹਾਂ ਨੂੰ ਬਲਾਕ ਕਰ ਦਿੱਤਾ। ਉਨ੍ਹਾਂ ਨੇ ਪੁਲਿਸ ਮਿਸ਼ਨਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਫਰਜ਼ੀ ਆਈਡੀ ਬਣਾਉਣ ਵਾਲੇ ਖਿਲਾਫ ਕਾਰਵਾਈ ਕਰਨ ਦੇ ਨਾਲ ਇਸ ਅਕਾਊਂਟ ਨੂੰ ਵੀ ਬੰਦ ਕਰਾਇਆ ਜਾਵੇ।