Outer Circular Road will : ਅੰਮ੍ਰਿਤਸਰ ਵਿੱਚ ਸਮਾਰਟ ਸਿਟੀ ਮਿਸ਼ਨ ਅਧੀਨ ਵਾਲ ਸਿਟੀ ਦੇ ਆਲੇ ਦੁਆਲੇ 12 ਗੇਟਾਂ ਤੋਂ ਨਿਕਲਣ ਵਾਲੀ ਆਊਟਰ ਸਰਕੂਲਰ ਰੋਡ ਨੂੰ ਸਮਾਰਟ ਰੋਡ ਵਜੋਂ ਵਿਕਸਤ ਕੀਤਾ ਜਾਵੇਗਾ। ਇਸ 7.4 ਕਿਲੋਮੀਟਰ ਲੰਬੀ ਰਿੰਗ ਰੋਡ ਨੂੰ 125 ਕਰੋੜ ਰੁਪਏ ਖ਼ਰਚ ਆਉਣਗੇ ਅਤੇ ਅਗਲੇ 5 ਸਾਲਾਂ ਲਈ ਇਸ ਦੀ ਦੇਖਰੇਖ ਵੀ ਸਬੰਧਤ ਕੰਪਨੀ ਵਲੋ ਹੀ ਕੀਤੀ ਜਾਵੇਗੀ। ਇਸ ਪੂਰੇ ਕੰਮ ’ਤੇ 118.65 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਸੜਕ ਅਗਲੇ 28 ਮਹੀਨਿਆਂ ਵਿੱਚ ਤਿਆਰ ਹੋ ਜਾਵੇਗੀ।
ਸਮਾਰਟ ਸਿਟੀ ਮਿਸ਼ਨ ਦੇ ਤਹਿਤ ਇਹ ਅੰਮ੍ਰਿਤਸਰ ਵਿੱਚ ਸਭ ਤੋਂ ਵੱਡਾ ਪ੍ਰੋਜੈਕਟ ਹੈ ਜਿਸ ਦੇ ਤਹਿਤ ਸੜਕ ਦੇ ਮੌਜੂਦਾ ਸੀਵਰੇਜ ਦੀ ਡੀ-ਸਿਲਟਿੰਗ ਕੀਤੀ ਜਾਏਗੀ ਅਤੇ ਜਿੱਥੇ ਵੀ ਸੀਵਰੇਜ ਮਾੜੀ ਸਥਿਤੀ ਤੇ ਹੋਵੇਗਾ ਉਥੇ ਇਸ ਦੀ ਮੁਰੰਮਤ ਦੇ ਨਾਲ ਇਕ ਨਵੀਂ ਲਾਈਨ ਵੀ ਪਾਈ ਜਾਵੇਗੀ।। ਉਨਾਂ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਦੇ ਨਾਲ ਹਰ ਤਰਾਂ ਦੀਆਂ ਕੇਬਲ, ਟੈਲੀਫੋਨ ਆਦਿ ਦੀਆ ਤਾਰਾਂ ਅੰਡਰਗਰਾਊਂਡ ਕੀਤੀਆਂ ਜਾਣਗੀਆਂ। ਅਤੇ ਬਿਜਲੀ ਦੇ ਖੰਭੇ ਟ੍ਰਾਂਸਫਾਰਮਰ ਹਟਾਏ ਜਾਣਗੇ, ਜਿਨਾਂ ਨੂੰ ਨਵੇਂ ਕੰਪੈਕਟ ਸਬਸਟੇਸ਼ਨਾਂ ਨਾਲ ਤਬਦੀਲ ਕਰ ਦਿੱਤਾ ਜਾਵੇਗਾ। ਸੜਕ ਦੇ ਦੋਵੇਂ ਪਾਸਿਆਂ ਤੇ 1.8 ਮੀਟਰ ਚੋੜੇ ਸਾਈਕਲ ਟਰੈਕ ਬਣਾਏ ਜਾਣਗੇ ਤਾਂ ਜੋ ਸਾਈਕਲ ਸਵਾਰਾਂ ਨੂੰ ਆਉਣ- ਜਾਣ ਤੇ ਆਸਾਨੀ ਹੋ ਸਕੇ ਅਤੇ ਪੈਦਲ ਰਾਹਗੀਰਾਂ ਲਈ ਸੜਕ ਦੇ ਦੋਵੇਂ ਪਾਸੇ ਫੁੱਟਪਾਥਾਂ ਦੇ ਨਾਲ-ਨਾਲ ਰਿਕਸ਼ਾ, ਪਾਰਕਿੰਗ ਸਪੇਸ, ਆਟੋ-ਰਿਕਸ਼ਾ ਸਟੈਂਡ ਆਦਿ ਬਣਾਏ ਜਾਣਗੇ। ਸੜਕ ਦੀ ਸੁੰਦਰਤਾ ਨੂੰ ਵਧਾਉਣ ਲਈ ਲੈਂਡ ਸਪੇਸਿੰਗ, ਸਟ੍ਰੀਟ ਫਰਨੀਚਰ, ਗ੍ਰੀਨ ਬੈਲਟ ਅਤੇ ਰੁੱਖ, ਬੱਸ ਸਟੋਪ, ਸ਼ੈਲਟਰ, ਸਾਈਨ ਬੋਰਡ, ਡੇਕੋਰਟੀਵੇ ਲਾਈਟਸ, ਡਿਜੀਟਲ ਐਡਵਰਟਾਈਜਿੰਗ ਬੋਰਡ ਆਦਿ ਵੀ ਲਗਾਏ ਜਾਣਗੇ।। ਨਵੇਂ ਸਟ੍ਰੀਟ ਵੈਂਡਰ ਜ਼ੋਨ ਵੀ ਬਣਾਏ ਜਾ ਰਹੇ ਹਨ, ਜਿਥੇ ਕਿ ਮੌਜੂਦਾ ਵੈਂਡਰ ਸਹੀ ਢੰਗ ਨਾਲ ਬਿਨਾ ਫੁਟਪਾਥਾਂ ਤੇ ਕਬਜ਼ੇ ਕੀਤੇ ਆਪਣਾ ਸਮਾਨ ਵੇਚ ਸਕਣਗੇ। ।
ਇਸ ਆਊਟਰ ਸਕਰੂਲਰ ਰੋਡ ਦਾ ਉਦਘਾਟਨ ਕਰਦੇ ਹੋਏ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਕਿਹਾ ਕਿ ਸਮਾਰਟ ਰੋਡ ਵਜੋਂ ਵਿਕਸਤ ਹੋਣ ਦੇ ਨਾਲ ਵਾਲ ਸਿਟੀ ਖੇਤਰ ਵਿੱਚ ਲੋਕਲ ਟੂਰਿਜ਼ਮ ਨੂੰ ਵੀ ਉਤਸ਼ਾਹ ਮਿਲੇਗਾ ਅਤੇ ਮੌਜੂਦਾ ਸਮੇਂ ਸੈਲਾਨੀ ਹੈਰੀਟੇਜ ਸਟਰੀਟ ਤੱਕ ਹੀ ਸੀਮਿਤ ਰਹਿੰਦੇ ਹਨ। ਸਮਾਰਟ ਰੋਡ ਦੇ ਨਿਰਮਾਣ ਨਾਲ ਵਾਲ ਸਿਟੀ ਦੀ ਸੁੰਦਰਤਾ ਵਧੇਗੀ, ਜਿਸ ਨਾਲ ਟੂਰਿਸਟ ਇਤਿਹਾਸਕ ਵਾਲ ਸਿਟੀ ਅਤੇ 12 ਦਰਵਾਜ਼ਿਆਂ ਦੇ ਆਸ ਪਾਸ ਦੇ ਇਲਾਕੇ ਵਿੱਚ ਅਸਾਨੀ ਨਾਲ ਘੁੰਮ ਸਕਣਗੇ।