Government teacher murder : ਚੰਡੀਗੜ੍ਹ : ਸ਼ਹਿਰ ਦੇ ਸੈਕਟਰ-23 ਵਿਖੇ ਸਰਕਾਰੀ ਮਕਾਨ ‘ਚ ਮਾਮੂਲੀ ਝਗੜੇ ਕਾਰਨ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਕਰਸਾਨ ਦੀ ਟੀਚਰ ਪਤਨੀ ਦੀ ਹੱਤਿਆ ਸਿਰ ‘ਤੇ ਡੰਬਲ ਨਾਲ ਡੂੰਘੀ ਸੱਟ ਮਾਰ ਕੇ ਕੀਤੀ ਗਈ ਸੀ। ਦੋਸ਼ੀ ਪਤੀ ਨੇ ਸਬੂਤ ਮਿਟਾਉਣ ਲਈ ਡੰਬਲ ਤੋਂ ਖੂਨ ਨੂੰ ਪਾਣੀ ਨਾਲ ਧੋ ਕੇ ਵਾਪਸ ਉਸੇ ਜਗ੍ਹਾ ‘ਤੇ ਰੱਖ ਦਿੱਤਾ ਜਿਸ ਤੋਂ ਬਾਅਦ ਦੋਸ਼ੀ ਨੇ ਪਤਨੀ ਦੀ ਲਾਸ਼ ਨੂੰ ਕੰਬਲ ‘ਚ ਲਪੇਟ ਕੇ ਉਪਰ ਵਾਲੇ ਕਮਰੇ ‘ਚ ਬੰਦ ਕਰ ਦਿੱਤਾ ਸੀ।
ਸੈਕਟਰ-17 ਥਾਣਾ ਇੰਚਾਰਜ ਰਾਮ ਰਤਨ ਸ਼ਰਮਾ ਦੀ ਅਗਵਾਈ ‘ਚ ਪੁਲਿਸ ਦੀਆਂ ਚਾਰ ਟੀਮਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਸੈਕਟਰ-47 ਦੇ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਦੋਸ਼ੀ ਟੀਚਰ ਮਨਦੀਪ ਦੀ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇਸ ਟੀਮ ਦੀ ਅਗਵਾਈ ‘ਚ ਕੁੱਲ 17 ਜਵਾਨ ਸ਼ਾਮਲ ਹਨ। ਇਸ ਤੋਂ ਇਲਾਵਾ ਪੁਲਿਸ ਵਿਭਾਗ ਦੀ ਸਰਵੀਲਾਂਸ ਟੀਮ ਲਗਾ ਕੇ ਦੋਸ਼ੀ ਤੇ ਰਿਸ਼ਤੇਦਾਰਾਂ ਦੇ ਮੋਬਾਈਲ ‘ਤੇ ਵੀ ਨਜ਼ਰ ਰੱਖੀ ਹੋਈ ਹੈ। ਦੋਸ਼ੀ ਮਨਦੀਪ 14 ਸਤੰਬਰ ਦੀ ਸਵੇਰੇ ਦੋਵੇਂ ਬੇਟਿਆੰ ਨੂੰ ਲੈ ਕੇ ਮੱਥਾ ਟੇਕਣ ਦੇ ਬਹਾਨੇ ਕਾਰ ਤੋਂ ਪੰਜਾਬ ਲਈ ਨਿਕਲ ਗਿਆ। ਇਸ ਤੋਂ ਪਹਿਲਾਂ ਉਹ ਪਤਨੀ ਜੋਤੀ ਰਾਣੀ ਦੀ ਹੱਤਿਆ ਕਰਕੇ ਉਪਰ ਵਾਲੇ ਕਮਰੇ ‘ਚ ਲਾਸ਼ ਕੰਬਲ ਨਾਲ ਲਪੇਟ ਕੇ ਟਿਕਾਣੇ ਲਗਾ ਚੁੱਕਾ ਸੀ। ਇਸ ਤੋਂ ਬਾਅਦ ਦੋਸ਼ੀ 15 ਸਤੰਬਰ ਨੂੰ ਦੁਬਾਰਾ ਤੋਂ ਚੰਡੀਗੜ੍ਹ ਆਇਆ ਅਤੇ ਉਸ ਨੇ ਦੋ ਲੋਕਾਂ ਨੂੰ ਪੈਸੇ ਵੀ ਵਾਪਸ ਕੀਤੇ ਸਨ।
ਹਤਿਆਰੇ ਦੇ 14 ਸਾਲਾ ਵੱਡੇ ਪੁੱਤਰ ਇਸ਼ਮੀਤ ਨੇ ਦੱਸਿਆ ਕਿ 15 ਸਤੰਬਰ ਨੂੰ ਉਸ ਦਾ ਜਨਮ ਦਿਨ ਹੁੰਦਾ ਹੈ। ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਪਿਤਾ ਉਸ ਦੇ ਜਨਮ ਦਿਨ ‘ਤੇ ਹੀ ਉਸ ਨੂੰ ਮਾਰਨਾ ਚਾਹੁੰਦੇ ਹਨ। ਹਤਿਆਰਾ ਇਸ਼ਮੀਤ ਨੂੰ ਨਹਿਰ ‘ਚ ਧੱਕਾ ਦੇਣ ਤੋਂ ਬਾਅਦ ਛੋਟੇ ਬੇਟੇ ਜਸ਼ਨਮੀਤ ਨੂੰ ਵੀ ਲੈ ਕੇ ਭੱਜ ਗਿਆ। ਕਿਸੇ ਤਰ੍ਹਾਂ ਨਹਿਰ ਤੋਂ ਬਚ ਕੇ ਲੁਧਿਆਣਾ ਪੁਲਿਸ ਤੱਕ ਪੁੱਜੇ ਇਸ਼ਮੀਤ ਨੇ ਚੰਡੀਗੜ੍ਹ ‘ਚ ਹੋਣ ਵਾਲੇ ਹੱਤਿਆਕਾਂਡ ਦਾ ਖੁਲਾਸਾ ਕਰਵਾਇਆ।